ਅਲਸਰ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਜੜ੍ਹ ਤੋਂ ਖਤਮ

01/15/2018 11:46:53 AM

ਨਵੀਂ ਦਿੱਲੀ— ਗਲਤ ਖਾਣ-ਪੀਣ ਜਾਂ ਕਿਸੇ ਬੀਮਾਰੀ ਕਾਰਨ ਕਈ ਲੋਕਾਂ ਨੂੰ ਅਲਸਰ ਦੀ ਸਮੱਸਿਆ ਹੋਣ ਲੱਗਦੀ ਹੈ। ਅਲਸਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਅਮਾਸ਼ਅ ਦਾ ਅਲਸਰ, ਪੇਪਟਿਕ ਅਲਸਰ ਜਾਂ ਗੈਸਟ੍ਰਿਕ ਅਲਸਰ। ਸਮੇਂ ਰਹਿੰਦੇ ਇਸ ਪ੍ਰੇਸ਼ਾਨੀ 'ਤੇ ਧਿਆਨ ਨਾ ਦਿਓ ਪਰ ਇਹ ਕਿਸੇ ਵੀ ਗੰਭੀਰ ਬੀਮਾਰੀ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ ਸਮੇਂ ਰਹਿੰਦੇ ਇਸ ਬੀਮਾਰੀ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਕੁਝ ਲੋਕ ਤਾਂ ਇਸ ਬੀਮਾਰੀ ਨੂੰ ਦੂਰ ਕਰਨ ਲਈ ਦਵਾਈਆਂ ਦੀ ਵਰਤੋਂ ਵੀ ਕਰ ਸਕਦੇ ਹਨ ਪਰ ਕੁਝ ਆਸਾਨ ਘਰੇਲੂ ਉਪਾਅ ਨਾਲ ਵੀ ਤੁਸੀਂ ਇਸ ਸਮੱਸਿਆ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਜਿਹੇ ਹੀ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹੋ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਅਲਸਰ ਦੇ ਕਾਰਨ:-
-
ਜ਼ਿਆਦਾ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਨਾ।
- ਚਾਹ, ਕੌਫੀ ਦੇ ਕਾਰਨ।
- ਗਰਮ ਮਸਾਲਿਆਂ ਦੇ ਕਾਰਨ।
- ਹੇਲਿਕੌਵੈਕਟ ਪਾਇਲੋਰੀ ਬੈਕਟੀਰੀਆ।

- ਗਲਤ ਖਾਣ-ਪਾਣ।
- ਤਣਾਅ।
ਅਲਸਰ ਦੇ ਮੁਖ ਲੱਛਣ:-
-
ਖਾਲੀ ਪੇਟ 'ਚ ਦਰਦ ਹੋਣਾ।
- ਭੁੱਖ ਨਾ ਲੱਗਣਾ।
- ਬਦਹਜ਼ਮੀ ਦਾ ਹੋਣਾ।
- ਛਾਤੀ 'ਚ ਜਲਣ ਹੋਣਾ।
- ਉਲਟੀ ਆਉਣਾ।
ਅਲਸਰ ਦੇ ਘਰੇਲੂ ਇਲਾਜ
1. ਮੁਲੱਠੀ

ਇਕ ਗਲਾਸ ਪਾਣੀ 'ਚ 1 ਛੋਟਾ ਚੱਮਚ ਮੁਲੱਠੀ ਪਾਊਡਰ ਮਿਲਾ ਕੇ ਮਿਕਸ ਕਰੋ ਅਤੇ 15 ਮਿੰਟ ਲਈ ਇਸ ਨੂੰ ਇੰਝ ਹੀ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਦਿਨ 'ਚ 3 ਵਾਰ ਪੀਓ। ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਇਹ ਅਲਸਰ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।


2. ਗਾਜਰ

ਗਾਜਰ ਅਤੇ ਪੱਤਾ ਗੋਭੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਇਸ ਦਾ ਜੂਸ ਤਿਆਰ ਕਰੋ। ਦਿਨ 'ਚ 2 ਵਾਰ ਇਸ ਜੂਸ ਦੀ ਰੋਜ਼ਾਨਾ ਵਰਤੋਂ ਕਰੋ। ਇਸ ਨਾਲ ਤੁਹਾਨੂੰ ਅਲਸਰ ਦੀ ਬੀਮਾਰੀ ਤੋਂ ਨਿਜ਼ਾਤ ਮਿਲ ਜਾਵੇਗੀ।


3. ਮੇਥੀ ਦੇ ਦਾਣੇ
1 ਚੱਮਚ ਮੇਥੀ ਦੇ ਦਾਣਿਆਂ ਨੂੰ 1 ਗਲਾਸ ਪਾਣੀ 'ਚ ਉਬਾਲੋ ਅਤੇ ਠੰਡਾ ਕਰਕੇ ਛਾਣ ਲਓ। ਇਸ ਪਾਣੀ 'ਚ 1 ਚੱਮਚ ਪਾਊਡਰ ਅਤੇ ਸ਼ਹਿਦ ਮਿਲਾ ਕੇ ਰੋਜ਼ ਦਿਨ 'ਚ 1 ਵਾਰ ਪੀਓ। ਇਹ ਉਪਾਅ ਅਲਸਰ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।


4. ਆਂਵਲਾ
ਰਾਤ ਨੂੰ 1 ਗਲਾਸ ਪਾਣੀ 'ਚ 2 ਚੱਮਚ ਆਂਵਲੇ ਦਾ ਚੂਰਨ,ਪੀਸੀ ਹੋਈ ਸੌਂਠ ਅਤੇ 2 ਚੱਮਚ ਮਿਸ਼ਰੀ ਪਾਊਡਰ ਮਿਲਾ ਕੇ ਭਿਓਂ ਦਿਓ। ਸਵੇਰੇ ਇਸ ਪਾਣੀ ਦੀ ਵਰਤੋਂ ਕਰਨ ਨਾਲ ਅਲਸਰ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।


5. ਠੰਡਾ ਦੁੱਧ
1 ਕੱਪ ਠੰਡੇ ਦੁੱਧ 'ਚ 1/2 ਚੱਮਚ ਨਿੰਬੂ ਦਾ ਰਸ ਮਿਲਾ ਲਓ। ਰੋਜ਼ ਦਿਨ 'ਚ 2 ਵਾਰ ਇਸ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਅਲਸਰ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।