ਕਣਕ ਦੀਆਂ ਕਰੂੰਬਲਾਂ ਅਨੇਕਾਂ ਰੋਗਾਂ ''ਚ ਕਰ ਸਕਦੀਆਂ ਨੇ ਜਾਦੂ ਵਰਗਾ ਅਸਰ

02/10/2017 11:06:01 AM

ਜਲੰਧਰ (ਬਿਓਰੋ)—ਅਜੋਕੇ ਮਸ਼ੀਨੀ ਅਤੇ ਭੱਜਦੌੜ ਵਾਲੇ ਯੁੱਗ ''ਚ ਅਕਸਰ ਇਨਸਾਨ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਜੇ ਖਾਣ-ਪੀਣ ਦੀਆਂ ਆਦਤਾਂ ਵੀ ਠੀਕ ਨਾ ਹੋਣ ਅਤੇ ਸਰੀਰਕ ਕਸਰਤ ਤੋਂ ਵੀ ਪਰਹੇਜ਼ ਹੀ ਰਹਿੰਦਾ ਹੋਵੇ ਤਾਂ ਫਿਰ ਇਹ ਬੀਮਾਰੀਆਂ ਵਧ ਵੀ ਜਾਂਦੀਆਂ ਅਤੇ ਘਾਤਕ ਵੀ ਹੋ ਜਾਂਦੀਆਂ ਹਨ। ਕੁਦਰਤੀ ਇਲਾਜ ਪ੍ਰਣਾਲੀ ਬਹੁਤ ਸਾਰੇ ਰੋਗਾਂ ''ਚ ਵੱਡੀ ਸਹਾਇਕ ਹੋ ਸਕਦੀ ਹੈ। ਕਣਕ ਦੀਆਂ ਕਰੂੰਬਲਾਂ  ਦੀ ਹੀ ਠੀਕ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਕਈ ਰੋਗਾਂ ''ਤੇ ਜਾਦੂ ਵਰਗ ਅਸਰ ਕਰ ਸਕਦੀਆਂ ਹਨ। ਸਿੱਟੇ ਨਿਕਲਣ ਤੋਂ ਪਹਿਲਾਂ ਦੀ ਕਣਕ ਦੀਆਂ ਕਰੂੰਬਲਾਂ ਤਿੰਨ ਚਾਰ ਇੰਚ ਤੱਕ ਨੂੰ ਕੱਟ ਕੇ ਚਾਰ ਪੰਜ ਘੰਟੇ ਨਮਕੀਨ ਪਾਣੀ ਵਿੱਚ ਭਿਉਂ ਕੇ ਰੱਖੋ ਫਿਰ ਇੱਕ ਚਮਚ ਸਿਰਕਾ ਪਾਣੀ ਚ ਪਾ ਕੇ ਧੋ ਲਓ। ਹੁਣ ਬਰੀਕ ਕੱਟ ਕੇ ਪਰੌਂਠੇ ਚ ਪਾਕੇ ਖਾਉ ਜਾਂ ਮਿਕਸੀ ਚ ਪਾ ਕੇ ਪੀਸੋ ਅਤੇ ਪਾਣੀ ਪਾ ਕੇ ਪੁਣ ਲਓ ਤੇ ਥੋੜ੍ਹਾ ਜਿਹਾ ਨਮਕ ਤੇ ਨਿੰਬੂ ਪਾ ਕੇ ਪੀਓ। ਇਹ ਕੈਂਸਰ, ਰਸੌਲੀ, ਹਾਰਟ ਫੇਲ੍ਹ, ਜਿਗਰ ਸੋਜ਼, ਕਮਜ਼ੋਰ ਨਜ਼ਰ, ਵਾਲਾਂ ਦਾ ਝੜਨਾ, ਇਨਫੈਕਸ਼ਨ ਦਾ ਵਿਗੜਨਾ, ਥਾਇਰਾਇਡ, ਸ਼ੂਗਰ, ਅਧਰੰਗ, ਜਿਗਰ ਕਮਜ਼ੋਰੀ ਆਦਿ ਤੋਂ ਬਚਾਉਂਦਾ ਹੈ। ਇਸ ਪਾਣੀ ਨਾਲ ਆਟਾ ਵੀ ਗੁੰਨ੍ਹ ਸਕਦੇ ਹੋ ਤੇ ਕਿਸੇ ਵੀ ਸਬਜ਼ੀ ਦਾਲ, ਚਿਕਨ ਆਦਿ ਚ ਵੀ ਮਿਲਾ ਸਕਦੇ ਹੋ। ਇਹ ਹਫਤੇ ''ਚ ਦੋ ਕੂ ਵਾਰ ਪੀਣ ਨਾਲ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਤੇ ਇਨਫੈਕਸ਼ਨ ਹੋਣੋਂ ਹਟ ਜਾਂਦੀਆਂ ਹਨ। ਬੱਚਿਆਂ ਦਾ ਕੱਦ ਵਧਦਾ ਹੈ, ਦਿਮਾਗੀ ਕਮਜ਼ੋਰੀ ਦੂਰ ਹੁੰਦੀ ਹੈ ਤੇ ਵਿਅਕਤੀ ਲੰਬੀ ਉਮਰ ਭੋਗਦਾ ਹੈ। ਨਾਲ ਕੁੱਝ ਪ੍ਹਹੇਜ਼ ਵੀ ਕੀਤੇ ਜਾਣ ਜਿਵੇਂ ਜੰਕ ਫੂਡ, ਮਠਿਆਈਆਂ ਤੇ ਬਾਜ਼ਾਰੂ ਖਾਣੇ ਨਾਂ ਖਾਧੇ ਜਾਣ, ਜਿੰਨੀ ਭੁੱਖ ਹੋਵੇ ਉਸ ਤੋਂ ਥੋੜ੍ਹਾ ਘੱਟ ਖਾਧਾ ਜਾਵੇ, ਪਾਣੀ ਵੱਧ ਪੀਤਾ ਜਾਵੇ। ਸਖਤ ਸਰੀਰਕ ਮਿਹਨਤ ਕੀਤੀ ਜਾਏ। ਜੇ ਤੁਸੀਂ ਲਗਾਤਾਰ ਖਾਣਾ ਚਾਹੁੰਦੇ ਹੋ ਤਾਂ ਕਣਕ ਘਰ ਵਿੱਚ ਸੱਤ ਗਮਲਿਆਂ ਚ ਉਗਾਅ ਲਓ। ਰੋਜ਼ਾਨਾ ਇੱਕ ਗਮਲੇ ਦੀ ਵਰਤ ਲਓ। 
                                                                                       ..ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ