Health Tips: ਜ਼ਿਆਦਾ ਡਰਾਈ ਫਰੂਟਸ ਖਾਣ ਨਾਲ ਵੀ ਹੋ ਸਕਦੈ ਸਿਹਤ ਨੂੰ ਨੁਕਸਾਨ

01/04/2021 12:01:04 PM

ਨਵੀਂ ਦਿੱਲੀ: ਸਰੀਰ ਨੂੰ ਸਿਹਤਮੰਦ ਬਣਾਏ ਰੱਖਣ ਲਈ ਡਰਾਈ ਫਰੂਟਸ ਦੀ ਵਰਤੋਂ ਕਰਨੀ ਚਾਹੀਦੀ ਹੈ। ਖ਼ਾਸ ਤੌਰ ’ਤੇ ਸਰਦੀਆਂ ’ਚ ਇਸ ਨੂੰ ਖਾਣ ਨਾਲ ਸਰੀਰ ’ਚ ਗਰਮੀ ਆਉਣ ਦੇ ਨਾਲ ਐਨਰਜੀ ਮਿਲਦੀ ਹੈ ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਹਰ ਚੀਜ਼ ਦੇ ਫ਼ਾਇਦੇ ਅਤੇ ਨੁਕਸਾਨ ਦੋਵੇਂ ਪਾਏ ਜਾਂਦੇ ਹਨ। ਅਜਿਹੇ ’ਚ ਕਿਸੇ ਵੀ ਚੀਜ਼ ਨੂੰ ਜ਼ਿਆਦਾ ਖਾਣ ਨਾਲ ਸਿਹਤ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਸੁੱਕੇ ਮੇਵਿਆਂ ਤੋਂ ਮਿਲਣ ਵਾਲੇ ਲਾਭ ਤਾਂ ਹਰ ਕੋਈ ਜਾਣਦਾ ਹੈ ਪਰ ਅੱਜ ਅਸੀਂ ਤੁਹਾਨੂੰ ਜ਼ਿਆਦਾ ਮਾਤਰਾ ’ਚ ਇਸ ਨੂੰ ਖਾਣ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ’ਚ ਦੱਸਦੇ ਹਾਂ। 

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਖ਼ਰਾਬ ਪਾਚਨ ਤੰਤਰ
ਜ਼ਿਆਦਾ ਡਰਾਈ ਫਰੂਟਸ ਖਾਣ ਨਾਲ ਸਿਹਤ ਨੂੰ ਫ਼ਾਇਦੇ ਹੁੰਦੇ ਹਨ। ਉੱਧਰ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪਾਚਨ ਤੰਤਰ ਦੇ ਖਰਾਬ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ’ਚ ਇਸ ’ਚ ਫਾਈਬਰ ਜ਼ਿਆਦਾ ਮਾਤਰਾ ’ਚ ਹੁੰਦੀ ਹੈ। ਅਜਿਹੇ ’ਚ ਸਰੀਰ ਨੂੰ ਜ਼ਿਆਦਾ ਮਾਤਰਾ ’ਚ ਫਾਈਬਰ ਮਿਲਣ ਨਾਲ ਅਪਚ, ਢਿੱਡ ਦਰਦ, ਮਰੋੜ, ਕਬਜ਼ ਅਤੇ ਡਾਈਰੀਆ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਸ਼ੂਗਰ ਕਰੈਸ਼
ਇਸ ’ਚ ਗਲਾਈਸੇਮਿਕ ਇੰਡੈਕਸ ਭਾਵ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਸਲ ’ਚ ਇਹ ਸਰੀਰ ’ਚ ਬਲੱਡ ਗਲੁਕੋਜ਼ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਦੀ ਵਰਤੋਂ ਨਾਲ ਖ਼ੂਨ ’ਚ ਗਲੂਕੋਜ਼ ਦੀ ਮਾਤਰਾ ਵਧਣ ਨਾਲ ਐਨਰਜੀ ਤਾਂ ਤੁਰੰਤ ਮਿਲਦੀ ਹੈ ਪਰ ਥੋੜੇ ਸਮੇਂ ਬਾਅਦ ਬਲੱਡ ਸ਼ੂਗਰ ਦਾ ਪੱਧਰ ਡਿੱਗਣ ਲੱਗਦਾ ਹੈ। ਉਹ ਹਾਲਤ ‘ਸ਼ੂਗਰ ਕਰੈਸ਼’ ਕਹਾਉਂਦੀ ਹੈ। ਇਸ ਦੇ ਕਾਰਨ ਸਰੀਰ ’ਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।


ਦੰਦਾਂ ’ਚ ਦਰਦ
ਬਹੁਤ ਜ਼ਿਆਦਾ ਡਰਾਈ ਫਰੂਟਸ ’ਚ ਜ਼ਿਆਦਾ ਖੰਡ ਹੁੰਦੀ ਹੈ। ਨਾਲ ਹੀ ਬਾਜ਼ਾਰ ਤੋਂ ਮਿਲਣ ਵਾਲੇ ਸੁੱਕੇ ਮੇਵਿਆਂ ਨੂੰ ਮਾਇਸਚੁਰ ਤੋਂ ਬਚਾਅ ਰੱਖਣ ਲਈ ਸ਼ੂਗਰ ਦੀ ਕੋਟਿੰਗ ਹੁੰਦੀ ਹੈ। ਅਜਿਹੇ ’ਚ ਇਨ੍ਹਾਂ ’ਤੇ ਲੱਗਿਆ ਮਿੱਠਾ ਦੰਦਾਂ ’ਤੇ ਚਿਪਕ ਜਾਂਦਾ ਹੈ। ਅਜਿਹੇ ’ਚ ਦੰਦਾਂ ਦੇ ਖਰਾਬ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਘੱਟ ਮਾਤਰਾ ’ਚ ਕੀਤੀ ਜਾਵੇ। ਨਾਲ ਹੀ ਇਹ ਸਾਧਾਰਨ ਕੁੱਲਾ ਕਰਨ ਨਾਲ ਸਾਫ਼ ਨਹੀਂ ਹੋਵੇਗਾ। ਇਸ ਲਈ ਇਸ ਨੂੰ ਖਾਣ ਤੋਂ ਬਾਅਦ ਬਰੱਸ਼ ਹੀ ਕਰੋ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਤੇਜ਼ੀ ਨਾਲ ਵਧਾਏ ਭਾਰ
ਸੁੱਕੇ ਮੇਵਿਆਂ ’ਚ ਕੈਲੋਰੀ, ਕਾਰਬੋਹਾਈਡਰੇਟਸ ਜ਼ਿਆਦਾ ਮਾਤਰਾ ’ਚ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਘੱਟ ਹੀ ਕਰੋ। ਨਾਲ ਹੀ ਰੋਜ਼ਾਨਾ ਕਸਰਤ ਕਰਦੇ ਰਹੋ ਤਾਂ ਜੋ ਭਾਰ ਕੰਟਰੋਲ ’ਚ ਰਹਿ ਸਕੇ।


ਅਸਥਮਾ
ਸੁੱਕੇ ਮੇਵਿਆਂ ਨੂੰ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ ਸਲਫਰ ਡਾਈਆਕਸਾਈਡ ਪਿ੍ਰਜਵੇਰਟਿਵ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਐਲਰਜੀ ਹੋਣ ਦੇ ਨਾਲ ਅਸਥਮਾ ਦੀ ਬੀਮਾਰੀ ਹੋ ਸਕਦੀ ਹੈ। ਨਾਲ ਹੀ ਜੋ ਲੋਕ ਪਹਿਲਾਂ ਤੋਂ ਹੀ ਸਾਹ ਨਾਲ ਜੁੜੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਖ਼ਾਸ ਤੌਰ ’ਤੇ ਡਰਾਈ ਫਰੂਟਸ ਖਾਣ ਤੋਂ ਬਚਣਾ ਚਾਹੀਦੈ। 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon