Health Tips: ਸਰਦੀਆਂ ’ਚ ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਵੀ ਰਹੇਗਾ ਬਚਾਅ

12/18/2020 12:18:19 PM

ਜਲੰਧਰ: ਲਾਲ ਗਾਜਰ ਦੇ ਬਾਰੇ ’ਚ ਤਾਂ ਹਰ ਕੋਈ ਜਾਣਦਾ ਹੈ। ਕੀ ਤੁਸੀਂ ਕਦੇ ਕਾਲੇ ਰੰਗ ਦੀ ਗਾਜਰ ਬਾਰੇ ਸੁਣਿਆ ਹੈ? ਜੀ ਹਾਂ ਇਹ ਕਾਲੇ ਰੰਗ ’ਚ ਵੀ ਪਾਈ ਜਾਂਦੀ ਹੈ ਜੋ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਗੱਲ ਕਾਲੀ ਗਾਜਰ ’ਚ ਮੌਜੂਦ ਪੌਸ਼ਟਿਕ ਗੁਣਾਂ ਦੀ ਕਰੀਏ ਤਾਂ ਇਸ ’ਚ ਵਿਟਾਮਿਨ ਏ,ਬੀ, ਸੀ, ਕੈਲਸ਼ੀਅਮ, ਫਾਈਬਰ, ਪੌਟਾਸ਼ੀਅਮ, ਆਇਰਨ ਆਦਿ ਤੱਤ ਹੁੰਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਚੱਲੋ ਜਾਣਦੇ ਹਾਂ ਕਾਲੀ ਗਾਜਰ ਤੋਂ ਮਿਲਣ ਵਾਲੇ ਬਿਹਤਰੀਨ ਫ਼ਾਇਦਿਆਂ ਦੇ ਬਾਰੇ ’ਚ...
ਦਿਲ ਰੱਖੇ ਸਿਹਤਮੰਦ: ਪੌਸ਼ਕ ਤੱਤਾਂ ਨਾਲ ਭਰਪੂਰ ਕਾਲੀ ਗਾਜਰ ਦੀ ਵਰਤੋਂ ਕਰਨ ਨਾਲ ਦਿਲ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ’ਚ ਹਾਰਟ ਅਟੈਕ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾਂ ਘੱਟ ਜਾਂਦਾ ਹੈ। ਇਸ ਲਈ ਦਿਲ ਦੇ ਮਰੀਜ਼ਾਂ ਨੂੰ ਖ਼ਾਸ ਤੌਰ ’ਤੇ ਇਸ ਦੀ ਵਰਤੋਂ ਕਰਨੀ ਚਾਹੀਦੀ। 


ਸ਼ੂਗਰ: ਸਰਦੀਆਂ ’ਚ ਇਸ ਦੀ ਵਰਤੋਂ ਨਾਲ ਸ਼ੂਗਰ ਲੈਵਲ ਕੰਟਰੋਲ ਰਹਿਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਖ਼ਾਸ ਤੌਰ ’ਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ।


ਕੈਂਸਰ: ਕਾਲੀ ਗਾਜਰ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਨਾਲ ਹੀ ਸਰੀਰ ਹੋਰ ਬੀਮਾਰੀਆਂ ਦੀ ਲਪੇਟ ’ਚ ਆਉਣ ਤੋਂ ਵੀ ਸੁਰੱਖਿਅਤ ਰਹਿੰਦਾ ਹੈ। 
ਬਿਹਤਰ ਪਾਚਨ ਤੰਤਰ: ਪਾਚਨ ਤੰਤਰ ਨੂੰ ਦਰੁੱਸਤ ਬਣਾਏ ਰੱਖਣ ਲਈ ਕਾਲੀ ਗਾਜਰ ਦੀ ਵਰਤੋਂ ਕਰਨੀ ਵਧੀਆ ਆਪਸ਼ਨ ਹੈ। ਇਸ ਨਾਲ ਢਿੱਡ ਦੀ ਸਫਾਈ ਹੋਣ ਨਾਲ ਪਾਚਨ ’ਚ ਸੁਧਾਰ ਆਉਂਦਾ ਹੈ। ਅਜਿਹੇ ’ਚ ਕਬਜ਼, ਐਸੀਡਿਟੀ, ਢਿੱਡ ਦਰਦ, ਜਲਨ, ਅਪਚ ਆਦਿ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। 
ਇਮਿਊਨਿਟੀ ਵਧਾਏ: ਇਸ ਦੀ ਵਰਤੋਂ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ। ਇਸ ਨਾਲ ਮੌਸਮ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਹੋਰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
ਖ਼ੂਨ ਵਧਾਏ: ਅਮੀਨੀਆ ਦੇ ਮਰੀਜ਼ਾਂ ਨੂੰ ਸਰਦੀਆਂ ’ਚ ਕਾਲੀ ਗਾਜਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਕਮੀ ਦੂਰ ਹੋਣ ਨਾਲ ਇਸ ਨੂੰ ਸਾਫ ਕਰਨ ’ਚ ਮਦਦ ਮਿਲਦੀ ਹੈ। ਨਾਲ ਹੀ ਪੂਰੇ ਸਰੀਰ ’ਚ ਖ਼ੂਨ ਦਾ ਸੰਚਾਰ ਵਧੀਆ ਤਰੀਕੇ ਨਾਲ ਹੁੰਦਾ ਹੈ। 


ਭਾਰ ਵਧਣ ਤੋਂ ਰੋਕੇ: ਅੱਜ ਦੇ ਸਮੇਂ ’ਚ ਹਰ ਤੀਜਾ ਵਿਅਕਤੀ ਭਾਰ ਵਧਣ ਤੋਂ ਪ੍ਰੇਸ਼ਾਨ ਹੈ। ਅਜਿਹੇ ’ਚ ਇਸ ਨੂੰ ਕੰਟਰੋਲ ਕਰਨ ਲਈ ਖੁਰਾਕ ’ਚ ਕਾਲੀ ਗਾਜਰ ਦੀ ਵਰਤੋਂ ਵਧੀਆ ਆਪਸ਼ਨ ਹੈ। ਇਸ ’ਚ ਫਾਈਬਰ ਹੋਣ ਨਾਲ ਲੰਬੇ ਸਮੇਂ ਤੱਕ ਢਿੱਡ ਭਰਿਆ ਰਹਿੰਦਾ ਹੈ। ਅਜਿਹੇ ’ਚ ਭੁੱਖ ਘੱਟ ਲੱਗਣ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। 
ਅੱਖਾਂ ਦੀ ਰੋਸ਼ਨੀ ਵਧਾਏ: ਵਿਟਾਮਿਨ ਏ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕਾਲੀ ਗਾਜਰ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਣ ’ਚ ਮਦਦ ਮਿਲਦੀ ਹੈ। ਨਾਲ ਹੀ ਇਸ ਨਾਲ ਜੁੜੀਆਂ ਹੋਰ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। 
ਸਕਿਨ ਲਈ ਫ਼ਾਇਦੇਮੰਦ: ਸਰੀਰ ਦੇ ਨਾਲ-ਨਾਲ ਸਕਿਨ ਲਈ ਕਾਲੀ ਗਾਜਰ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਇਸ ਦੀ ਵਰਤੋਂ ਕਰਨ ਨਾਲ ਖ਼ੂਨ ਸਾਫ ਹੁੰਦਾ ਹੈ। ਅਜਿਹੇ ’ਚ ਚਿਹਰੇ ਦੀ ਰੰਗਤ ਨਿਖਰ ਕੇ ਸਾਹਮਣੇ ਆਉਂਦੀ ਹੈ। ਨਾਲ ਹੀ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋਣ ’ਚ ਮਦਦ ਮਿਲਦੀ ਹੈ। ਤੁਸੀਂ ਚਾਹੇ ਤਾਂ ਗਾਜਰ ’ਚ ਮਲਾਈ, ਨਿੰਬੂ ਦਾ ਰਸ ਮਿਲਾ ਕੇ ਉਸ ਦਾ ਪੇਸਟ ਬਣਾ ਕੇ ਵੀ ਚਿਹਰੇ ’ਤੇ ਲਗਾ ਸਕਦੇ ਹੋ। 

Aarti dhillon

This news is Content Editor Aarti dhillon