ਸਰਦੀਆਂ ''ਚ ਜ਼ਰੂਰ ਬਣਾ ਕੇ ਖਾਓ ਵੇਸਣ ਦੀਆਂ ਪਿੰਨੀਆਂ, ਜਾਣੋ ਵਿਧੀ

12/13/2020 12:09:41 PM

ਜਲਧੰਰ: ਸਰਦੀਆਂ ਸ਼ੁਰੂ ਹੁੰਦੇ ਹੀ ਘਰ 'ਚ ਗਾਜਰ ਦਾ ਹਲਵਾ ਜਾਂ ਫਿਰ ਪਿੰਨੀਆਂ ਦੀ ਡਿਮਾਂਡ ਹੋਣ ਲੱਗਦੀ ਹੈ। ਹੁਣ ਸਰਦੀ ਆ ਗਈ ਹੈ ਅਤੇ ਲੋਕ ਘਰ 'ਚ ਵੇਸਣ ਦੀਆਂ ਪਿੰਨੀਆਂ ਨਾ ਬਣਾਉਣ ਇੰਝ ਕਿਸ ਤਰ੍ਹਾਂ ਹੋ ਸਕਦਾ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਵੇਸਣ ਦੀ ਪਿੰਨੀ ਬਣਾਉਣ ਦੀ ਰੈਸਿਪੀ।

 

ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਸਮੱਗਰੀ
ਵੇਸਣ-250 ਗ੍ਰਾਮ
ਸ਼ੁੱਧ ਦੇਸੀ ਘਿਓ-100 ਗ੍ਰਾਮ
ਬਾਦਾਮ-150 ਗ੍ਰਾਮ (ਬਾਰੀਕ ਕੱਟੇ ਹੋਏ)
ਪਿਸਤਾ, ਕਾਜੂ- 10-15 (ਕੱਟੇ ਹੋਏ)
ਗੋਂਦ-50 ਗ੍ਰਾਮ
ਖੰਡ ਜਾਂ ਸ਼ੱਕਰ-100 ਗ੍ਰਾਮ
ਦੁੱਧ-1/3 ਕੱਪ

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਘਿਓ ਗਰਮ ਕਰੋ।
2. ਫਿਰ ਉਸ 'ਚ ਗੋਂਦ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਓ।
3. ਤੁਸੀਂ ਚਾਹੇ ਤਾਂ ਬਾਦਾਮ ਅਤੇ ਗੋਂਦ ਨੂੰ ਮਿਕਸੀ 'ਚ ਬਾਰੀਕ ਕੁੱਟ ਵੀ ਸਕਦੇ ਹੋ।
4. ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ 'ਤੇ ਉਸ 'ਚ ਵੇਸਣ ਪਾ ਦਿਓ ਅਤੇ ਹੌਲੀ ਅੱਗ 'ਤੇ ਭੂਰਾ ਹੋਣ ਦਿਓ।
5. ਵੇਸਣ ਜਦੋਂ ਹਲਕਾ ਭੂਰਾ ਰੰਗ ਦਾ ਹੋ ਜਾਵੇ ਤਾਂ ਤੁਸੀਂ ਇਸ 'ਚ ਖੰਡ, ਕਾਜੂ, ਬਾਦਾਮ, ਪਿਸਤਾ ਪਾ ਦਿਓ।
6. ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
7. ਹੁਣ ਇਸ 'ਚ ਹੌਲੀ-ਹੌਲੀ ਦੁੱਧ ਪਾਓ ਅਤੇ ਹਲਕੀ ਅੱਗ 'ਤੇ ਪਕਾਓ।
8. ਇਸ ਨੂੰ ਠੰਡਾ ਹੋਣ ਦਿਓ ਅਤੇ ਬਾਅਦ 'ਚ ਇਸ ਦੇ ਲੱਡੂ ਬਣਾ ਲਓ।
9. ਲਓ ਜੀ ਤੁਹਾਡੇ ਖਾਣ ਲਈ ਵੇਸਣ ਦੀਆਂ ਪਿੰਨੀਆਂ ਬਣ ਕੇ ਤਿਆਰ ਹਨ।

Aarti dhillon

This news is Content Editor Aarti dhillon