ਗੋਰੇ ਅਤੇ ਸਿਹਤਮੰਦ ਬੱਚੇ ਲਈ ਗਰਭ ਅਵਸਥਾ ਵਿਚ ਖਾਓ ਇਹ ਚੀਜ਼ਾਂ

09/26/2017 6:22:27 PM

ਨਵੀਂ ਦਿੱਲੀ— ਮਾਂ ਬਨਣਾ ਹਰ ਔਰਤ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ। ਹਰ ਔਰਤ ਚਾਹੁੰਦੀ ਹੈ ਕਿ ਉਸਦਾ ਹੋਣ ਵਾਲਾ ਬੱਚਾ ਸੋਹਣਾ ਅਤੇ ਸਿਹਤਮੰਦ ਹੋਵੇ। ਅਜਿਹੇ 'ਚ ਗਰਭ ਅਵਸਥਾ ਦੌਰਾਨ ਉਨ੍ਹਾਂ ਲਈ ਚੰਗੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ। ਉਂਝ ਤਾਂ ਹਰ ਬੱਚੇ ਦੀ ਸ਼ਕਲ ਉਸ ਦੇ ਮਾਤਾ ਪਿਤਾ 'ਤੇ ਹੀ ਜਾਂਦੀ ਹੈ ਪਰ ਬੱਚੇ ਦਾ ਰੰਗ ਅਤੇ ਸਿਹਤ ਮਾਂ ਦੀ ਡਾਈਟ 'ਤੇ ਨਿਰਭਰ ਕਰਦਾ ਹੈ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਵਰਤੋ ਕਰਨੀ ਚਾਹੀਦੀ ਹੈ। 
1. ਸੰਤਰਾ
ਗਰਭਵਤੀ ਔਰਤਾਂ ਨੂੰ ਰੋਜ਼ਾਨਾ ਸੰਤਰੇ ਦੀ ਵਰਤੋ ਕਰਨੀ ਚਾਹੀਦੀ ਹੈ। ਇਸ 'ਚ ਮੋਜੂਦ ਵਿਟਾਮਿਨ ਸੀ ਹੋਣ ਵਾਲੇ ਬੱਚਿਆਂ ਦਾ ਰੰਗ ਨਿਖਾਰਨ 'ਚ ਮਦਦ ਕਰਦੇ ਹਨ।
2. ਕੱਚਾ ਨਾਰੀਅਲ 
ਕੱਚਾ ਨਾਰੀਅਲ ਖਾਣ ਨਾਲ ਸਰੀਰ ਨੂੰ ਕਾਫੀ ਮਾਤਰਾ 'ਚ ਪੋਟਾਸ਼ੀਅਮ ਮਿਲਦਾ ਹੈ ਜੋ ਗਰਭ 'ਚ ਪਲ ਰਹੇ ਬੱਚੇ ਦੇ ਵਾਲ ਅਤੇ ਚਮੜੀ ਦੇ ਲਈ ਫਾਇਦੇਮੰਦ ਹੁੰਦੇ ਹਨ। ਤੁਸੀਂ ਕੱਚੇ ਨਾਰੀਅਲ ਦੀ ਥਾਂ 'ਤੇ ਨਾਰੀਅਲ ਪਾਣੀ ਵੀ ਪੀ ਸਕਦੀ ਹੋ।
3. ਨਾਰੀਅਲ ਦੇ ਨਾਲ ਮਿਸ਼ਰੀ
ਕੱਚੇ ਨਾਰੀਅਲ ਦੇ ਛੋਟੇ-ਛੋਟੇ ਟੁਕੜਿਆਂ 'ਚ ਮਿਸ਼ਰੀ ਮਿਲਾਕੇ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਹੋਣ ਵਾਲੇ ਬੱਚੇ ਦਾ ਰੰਗ ਸਾਫ ਅਤੇ ਚਮੜੀ ਚਮਕਦਾਰ ਹੋ ਜਾਵੇਗੀ।
4. ਹਰੀ ਸਬਜ਼ੀਆਂ
ਗਰਭ ਅਵਸਥਾ ਦੇ ਦੌਰਾਨ ਹਰੀ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਆਇਰਨ ਮਿਲਦਾ ਹੈ ਜੋ ਬੱਚੇ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ।
5. ਅੰਗੂਰ 
ਨਿਯਮਤ ਰੂਪ 'ਚ ਕਾਲੇ ਅੰਗੂਰ ਖਾਣ ਜਾਂ ਇਸ ਦਾ ਰਸ ਪੀਣ ਨਾਲ ਗਰਭ 'ਚ ਪਲ ਰਹੇ ਬੱਚੇ ਦਾ ਖੂਨ ਸਾਫ ਹੋ ਜਾਂਦਾ ਹੈ ਅਤੇ ਉਹ ਕਈ ਬੀਮਾਰੀਆਂ ਤੋਂ ਬਚਿਆਂ ਰਹਿੰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਅੰਗੂਰ ਦੀ ਵਰਤੋ ਨਾਲ ਬੱਚੇ ਦਾ ਰੰਗ ਗੋਰਾ ਹੋ ਜਾਂਦਾ ਹੈ।
6. ਗਾਜਰ ਦਾ ਜੂਸ
ਗਰਭ ਅਵਸਥਾ 'ਚ ਰੋਜ਼ਾਨਾ ਗਾਜਰ ਦਾ ਜੂਸ ਪੀਣ ਨਾਲ ਕਾਫੀ ਲਾਭ ਹੁੰਦਾ ਹੈ ਇਸ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਬੱਚੇ ਦੀ ਚਮੜੀ ਨੂੰ ਵੀ ਕਈ ਲਾਭ ਹੁੰਦੇ ਹਨ।
7. ਦੁੱਧ 'ਚ ਕੇਸਰ 
ਦੁੱਧ 'ਚ ਕੇਸਰ ਅਤੇ ਬਾਦਾਮ ਮਿਕਸ ਕਰਕੇ ਪੀਣ ਨਾਲ ਬੱਚੇ ਦਾ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਇਸ ਨਾਲ ਬੱਚੇ ਦਾ ਰੰਗ ਵੀ ਨਿਖਰਦਾ ਹੈ।