ਇਹ ਲੋਕ ਭੁੱਲ ਕੇ ਵੀ ਨਾ ਖਾਣ ਤੁਲਸੀ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ

11/24/2020 12:35:44 PM

ਜਲੰਧਰ: ਤੁਲਸੀ ਦਾ ਪੌਦਾ ਹਰ ਘਰ 'ਚ ਮੌਜੂਦ ਹੁੰਦਾ ਹੈ। ਧਾਰਮਿਕ ਮਾਨਤਾਵਾਂ ਦੇ ਨਾਲ ਆਯੁਰਵੈਦ 'ਚ ਇਸ ਨੂੰ ਔਸ਼ਧੀ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਸਰਦੀ-ਜ਼ੁਕਾਮ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਤਿਆਰ ਕਾੜਾ ਅਤੇ ਚਾਹ ਨੂੰ ਪੀਣ ਨਾਲ ਇਮਿਊਨਿਟੀ ਨੂੰ ਵਧਾਉਣ 'ਚ ਸਹਾਇਤਾ ਮਿਲਦੀ ਹੈ। ਖ਼ਾਸ ਤੌਰ 'ਤੇ ਕੋਰੋਨਾ ਤੋਂ ਬਚਣ ਲਈ ਇਸ ਦੀ ਵਰਤੋਂ ਕਰਨਾ ਲਾਭਕਾਰੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਨੂੰ ਫ਼ਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ? ਹਾਂ, ਜ਼ਿਆਦਾ ਮਾਤਰਾ 'ਚ ਤੁਲਸੀ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ ਵਿਸਥਾਰ ਨਾਲ....


ਤੁਲਸੀ 'ਚ ਮੌਜੂਦ ਯੂਜੈਨੌਲ ਨਾਮਕ ਤੱਤ ਪੀਰੀਅਡਜ ਦੀ ਪ੍ਰੇਸ਼ਾਨੀ ਦੂਰ ਕਰਨ 'ਚ ਮਦਦ ਕਰਦਾ ਹੈ। ਅਜਿਹੇ 'ਚ ਗਰਭ ਅਵਸਥਾ 'ਚ ਇਸ ਦੀ ਵਰਤੋਂ ਕਰਨ ਨਾਲ ਪੀਰੀਅਡਜ ਆ ਸਕਦੇ ਹਨ। ਨਾਲ ਹੀ ਬੱਚੇਦਾਨੀ ਵੀ ਸੁੰਗੜ ਸਕਦੀ ਹੈ। ਅਜਿਹੇ 'ਚ ਬੱਚੇ ਦੇ ਜਨਮ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਡਾਇਰੀਆ ਅਤੇ ਪੇਟ ਨਾਲ ਸਬੰਧਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।


ਹਮੇਸ਼ਾ ਲੋਕ ਤੁਲਸੀ ਦੀ ਚਾਹ ਪੀਣਾ ਪਸੰਦ ਕਰਦੇ ਹਨ ਪਰ ਸ਼ੂਗਰ ਦੇ ਮਰੀਜ਼ਾਂ ਵੱਲੋਂ ਇਸ ਦੀ ਵਰਤੋਂ ਕਰਨ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ। ਅਸਲ 'ਚ ਬਹੁਤ ਸਾਰੇ ਲੋਕ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਦਵਾਈ ਦੇ ਨਾਲ ਤੁਲਸੀ ਖਾਣ ਨਾਲ ਸ਼ੂਗਰ ਲੈਵਲ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਇਨ੍ਹਾਂ ਦੀ ਇਕੱਠੇ ਵਰਤੋਂ ਕਰਨ ਤੋਂ ਪਰਹੇਜ਼ ਕਰੋ।
ਇਸ 'ਚ ਮੌਜੂਦ ਤੱਤ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦੇ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਖੂਨ ਪਤਲਾ ਹੋ ਸਕਦਾ ਹੈ। ਅਜਿਹੇ 'ਚ ਇਹ ਸਿਹਤ ਨੂੰ ਨੁਕਸਾਨ 
ਪਹੁੰਚਾਉਣ ਦਾ ਕੰਮ ਕਰੇਗੀ।


ਪੌਸ਼ਟਿਕ ਤੱਤਾਂ ਨਾਲ ਭਰਪੂਰ ਤੁਲਸੀ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਇਸ ਨੂੰ ਜ਼ਿਆਦਾ ਖਾਣ ਨਾਲ ਪੇਟ 'ਚ ਜਲਣ, ਐਸੀਡਿਟੀ, ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ।
ਇਸ ਦੇ ਪੱਤੇ ਨੂੰ ਚਬਾਉਣ ਦੀ ਜਗ੍ਹਾ ਸਿੱਧੇ ਨਿਗਲ ਲਿਆ ਜਾਂਦਾ ਹੈ। ਅਸਲ 'ਚ ਇਸ ਦੇ ਪੱਤਿਆਂ 'ਤੇ ਲੱਗਿਆ ਪਾਰਾ ਦੰਦਾਂ ਨੂੰ ਖ਼ਰਾਬ ਕਰਨ ਦਾ ਕੰਮ ਕਰਦਾ ਹੈ।|

Aarti dhillon

This news is Content Editor Aarti dhillon