26 ਇੰਚ ਕਮਰ ਚਾਹੀਦੀ ਹੈ, ਤਾਂ ਰੋਜ਼ ਖਾਓ ਇਹ ਚੀਜ਼ਾਂ

05/29/2017 8:00:13 AM

ਮੁੰਬਈ— ਬਦਲਦੇ ਲਾਈਫ ਸਟਾਈਲ ਅਤੇ ਭੱਜ-ਦੋੜ੍ਹ ਦੀ ਜ਼ਿੰਦਗੀ ਦਾ ਅਸਰ ਸਾਡੇ ਸਰੀਰ ''ਚ ਵੀ ਦੇਖਣ ਨੂੰ ਮਿਲਦਾ ਹੈ। ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਅਤੇ ਕੁੱਝ ਵੀ ਖਾ ਲੈਣ ਦੀ ਆਦਤ ਦਾ ਅਸਰ ਸਾਡੀ ਕਮਰ ''ਤੇ ਹੀ ਦਿਖਾਈ ਦਿੰਦਾ ਹੈ। ਅਜਿਹੀ ਹਾਲਤ ''ਚ ਜੇਕਰ ਤੁਸੀਂ ਫਿਰ 26 ਇੰਚ ਵਾਲੀ ਕਮਰ ਚਾਹੁੰਦੇ ਹੋ ਤਾਂ ਸਾਡੇ ਦੱਸੇ ਅਨੁਸਾਰ ਆਪਣੀ ਖੁਰਾਕ ''ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰੋ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ। 
1. ਤਰਬੂਜ
ਜੇਕਰ ਤੁਸੀਂ ਰੋਜ਼ਾਨਾਂ ਤਰਬੂਜ ਖਾਓ ਤਾਂ ਸਰੀਰ ''ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਕਮਰ ਵੀ ਪਤਲੀ ਹੋ ਜਾਵੇਗੀ। ਤਰਬੂਜ ''ਚ ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ, ਜੋ ਪੇਟ ''ਚ ਸੋਜ ਨਹੀਂ ਹੋਣ ਦਿੰਦੇ। ਇੱਥੋ ਤੱਕ ਕਿ ਇਹ ਵਧਦੀ ਉਮਰ ਦੀ ਰਫਤਾਰ ਨੂੰ ਵੀ ਰੋਕਣ ''ਚ ਮਦਦਗਾਰ ਹੁੰਦਾ ਹੈ। ਇਸ ''ਚ ਪੋਟਾਸ਼ੀਅਮ ਦਾ ਪੱਧਰ ਜ਼ਿਆਦਾ ਪਾਇਆ ਜਾਂਦਾ ਹੈ। 
2. ਹੋਲਮੀਲ ਬ੍ਰੈੱਡ
ਹੋਲਮੀਲ ਬ੍ਰੈੱਡ ਮਤਲਬ ਜੋ ਬਹੁਤ ਸਾਰੇ ਅਨਾਜਾਂ ਦੇ ਮਿਸ਼ਰਣ ਤੋਂ ਬਣਿਆ ਹੋਵੇ। ਸਫੈਦ ਬ੍ਰੈੱਡ ਦੇ ਮੁਕਾਬਲੇ ਇਸ ''ਚ ਚਾਰ ਗੁਣਾ ਜ਼ਿਆਦਾ ਫਾਈਬਰ, ਤਿੰਨ ਗੁਣਾ ਜ਼ਿਆਦਾ ਜਿੰਕ ਅਤੇ ਦੋ-ਗੁਣਾ ਆਇਰਨ ਹੁੰਦਾ ਹੈ। ਇਸ ਨੂੰ ਖਾਣ ਨਾਲ ਕਾਫੀ ਟਾਈਮ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ। 
3. ਫਲੀਆਂ ਜਾ ਦਾਲਾਂ
ਰੋਜ਼ਾਨਾਂ ਭੋਜਨ ''ਚ ਰਾਜਮਾਹ, ਛੋਲੇ, ਦਾਲ, ਸੋਇਆਬੀਨ ਆਦਿ ਨੂੰ ਸ਼ਾਮਿਲ ਕਰੋ। ਇਹ ਪ੍ਰੋਟੀਨਯੁਕਤ ਹੋਣ ਤੋਂ ਇਲਾਵਾ ਸਾਡੇ ਡਾਇਜਿਸਟਿਵ ਸਿਸਟਮ ਦੇ ਲਈ ਵੀ ਬਹੁਤ ਉਪਯੋਗੀ ਹੁੰਦਾ ਹੈ। ਰੋਜ਼ਾਨਾਂ ਫਲੀਆਂ ਅਤੇ ਦਾਲਾਂ ਖਾ ਕੇ ਦੇਖੋ, ਤੁਹਾਡੀ ਕਮਰ ਪਤਲੀ ਹੋ ਜਾਵੇਗੀ। 
4. ਹਾਥੀ ਚਕ
ਹਾਥੀ ਚਕ ਹਾਲਾਂਕਿ ਬਾਜ਼ਾਰ ਤੋਂ ਆਸਾਨੀ ਨਾਲ ਨਹੀਂ ਮਿਲਦਾ, ਪਰ ਕਮਰ ਦਾ ਸਾਈਜ਼ ਘਟਾਉਣ ਲਈ ਇਹ ਬਹੁਤ ਹੀ ਵਧੀਆ ਹੈ। ਇਹ ਪੇਟ ''ਚ ਗੈਸ ਨਹੀਂ ਬਣਨ ਦਿੰਦਾ। ਇਸ ਨਾਲ ਪੇਟ ਦੀ ਪਾਚਣ ਸ਼ਕਤੀ ਠੀਕ ਰਹਿੰਦੀ ਹੈ ਅਤੇ ਕਮਰ ਵੀ ਪਤਲੀ ਬਣੀ ਰਹਿੰਦੀ ਹੈ।