ਅਜਵਾਇਨ ਦਾ ਪਾਣੀ ਪੀਣ ਨਾਲ ਹੁੰਦੇ ਹਨ ਚਮਤਕਾਰੀ ਫਾਇਦੇ

11/18/2017 3:01:41 PM

ਜਲੰਧਰ— ਅਜਵਾਇਨ ਸਿਹਤ ਲਈ ਲਾਭਕਾਰੀ ਹੁੰਦੀ ਹੈ। ਇਸ 'ਚ ਚਿਕਿਤਸਕ ਗੁਣ ਪਾਏ ਜਾਂਦੇ ਹਨ, ਜਿਸ ਕਰਕੇ ਰਸੋਈ ਦੇ ਨਾਲ-ਨਾਲ ਆਯੁਰਵੇਦ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਜਵਾਇਨ ਦਾ ਪਾਣੀ ਨਾ ਸਿਰਫ ਸਾਡੇ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ ਬਲਕਿ ਪੇਟ ਸੰਬੰਧੀ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਅਜਵਾਇਨ ਖਾਣ ਦੇ ਨਾਲ-ਨਾਲ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਜਿਆਦਾ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਵਾਇਨ ਦਾ ਪਾਣੀ ਪੀਣ ਨਾਲ ਹੁੰਦੇ ਫਾਇਦਿਆਂ ਦੀ ਜਾਣਕਾਰੀ ਦੇ ਰਹੇ ਹਾਂ।
1. ਰੋਜ਼ਾਨਾ ਅਜਵਾਇਨ ਦਾ ਪਾਣੀ ਪੀਣ ਨਾਲ ਡਾਇਬੀਟੀਜ਼ ਹੋਣ ਦਾ ਖਤਰਾ ਘੱਟ ਜਾਂਦਾ ਹੈ।
2. ਦਿਲ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ।
3. ਮੂੰਹ ਸੰਬੰਧੀ ਬੀਮਰੀਆਂ ਦੂਰ ਰਹਿੰਦੀਆਂ ਹਨ। ਰੋਜ਼ਾਨਾ ਅਜਵਾਇਨ ਦਾ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਅਤੇ ਦੰਦਾਂ ਦੇ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ।
4. ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
5. ਸਰੀਰ ਦੇ ਮੇਟਾਬੋਲੀਜਮ ਸਿਸਟਮ ਨੂੰ ਵਧਾਉਣ ਦਾ ਕੰਮ ਕਰਦਾ ਹੈ, ਜਿਸ ਕਾਰਨ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਜੇਕਰ ਦਿਨ 'ਚ ਦੋ ਵਾਰੀ ਅਜਵਾਇਨ ਦਾ ਪਾਣੀ ਪੀਤਾ ਜਾਵੇ ਤਾਂ ਡਾਇਰੀਆ ਜਿਹੀ ਬੀਮਾਰੀ ਖਤਮ ਹੋ ਜਾਂਦੀ ਹੈ।
6. ਸਰਦੀ ਅਤੇ ਖੰਘ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਥੇ ਅਸਥਮਾ ਦਾ ਖਤਰਾ ਵੀ ਦੂਰ ਹੁੰਦਾ ਹੈ।
7. ਅਜਵਾਇਨ ਦੇ ਪਾਣੀ ਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਣ ਨਾਲ ਖੰਘ ਦੀ ਸਮੱਸਿਆ ਖਤਮ ਹੁੰਦੀ ਹੈ।
8. ਸਿਰ ਦਰਦ ਤੋਂ ਅਜਵਾਇਨ ਦਾ ਪਾਣੀ ਰਾਹਤ ਦਵਾਉਂਦਾ ਹੈ।
9. ਪੇਟ 'ਚ ਕੀੜੇ ਹੋਣ ਤਾਂ ਇਕ ਚੁਟਕੀ ਕਾਲਾ ਨਮਕ ਅਜਵਾਇਨ ਦੇ ਪਾਣੀ 'ਚ ਮਿਲਾ ਕੇ ਪੀਣ ਨਾਲ ਇਹ ਕੀੜੇ ਮਰ ਜਾਂਦੇ ਹਨ।
10.ਜੇ ਤੁਹਾਨੂੰ ਨੀਂਦ ਘੱਟ ਆਉਂਦੀ ਹੈ ਜਾਂ ਬਿਲਕੁਲ ਨਹੀਂ ਆਉਂਦੀ ਤਾਂ ਰੋਜ਼ ਰਾਤ ਨੂੰ ਸੋਣ ਤੋਂ ਪਹਿਲਾਂ ਇਕ ਕੱਪ ਅਜਵਾਇਨ ਦਾ ਪਾਣੀ ਪੀਓ। ਤੁਹਾਨੂੰ ਵਧੀਆ ਨੀਂਦ ਆਵੇਗੀ।