ਦੁੱਧ ’ਚ ਸੌਂਫ਼ ਮਿਲਾ ਕੇ ਪੀਣ ਨਾਲ ਦਿਲ ਰਹੇਗਾ ਸਿਹਤਮੰਦ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

02/02/2021 11:05:24 AM

ਨਵੀਂ ਦਿੱਲੀ: ਸੌਂਫ ’ਚ ਵਿਟਾਮਿਨ, ਫਾਈਬਰ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ ’ਚ ਢਿੱਡ ਨਾਲ ਜੁੜੀ ਕੋਈ ਸਮੱਸਿਆ ਹੋਣ ’ਤੇ ਖ਼ਾਸ ਤੌਰ ’ਤੇ ਸੌਂਫ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਨੂੰ ਦੁੱਧ ’ਚ ਮਿਲਾ ਕੇ ਵਰਤੋਂ ਕਰਨ ਨਾਲ ਸਿਹਤ ਨੂੰ ਦੁੱਗਣਾ ਫ਼ਾਇਦਾ ਮਿਲਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਸੌਂਫ ਵਾਲੇ ਦੁੱਧ ਨਾਲ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ ਦੱਸਦੇ ਹਾਂ ਉਸ ਤੋਂ ਪਹਿਲਾਂ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਇੰਝ ਕਰੋ ਵਰਤੋਂ
-ਇਸ ਨੂੰ ਬਣਾਉਣ ਲਈ 1 ਗਿਲਾਸ ਦੁੱਧ ’ਚ 1 ਛੋਟਾ ਚਮਚਾ ਸੌਂਫ ਮਿਲਾ ਕੇ ਉਬਾਲੋ। ਤੁਸੀਂ ਇਸ ’ਚ ਮਿਸ਼ਰੀ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ। 
-ਤਿਆਰ ਦੁੱਧ ਨੂੰ ਹਲਕਾ ਠੰਡਾ ਕਰਕੇ ਸੌਣ ਤੋਂ ਪਹਿਲਾਂ ਵਰਤੋਂ ਕਰੋ।


ਸੌਂਫ ਵਾਲਾ ਦੁੱਧ ਪੀਣ ਦੇ ਫ਼ਾਇਦੇ
ਅਸਥਮਾ ’ਚ ਫ਼ਾਇਦੇਮੰਦ

ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਸੌਂਫ ਵਾਲਾ ਦੁੱਧ ਅਸਥਮਾ ਦੇ ਮਰੀਜ਼ਾਂ ਨੂੰ ਜ਼ਰੂਰ ਪੀਣਾ ਚਾਹੀਦਾ ਹੈ। ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਅਸਥਮਾ ਨਾਲ ਲੜਣ ਦੇ ਨਾਲ-ਨਾਲ ਉਸ ਦੇ ਲੱਛਣਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਨਾਲ ਹੀ ਖਾਂਸੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਸੌਂਫ ਨੂੰ ਭੁੰਨ੍ਹ ਕੇ ਮਿਸ਼ਰੀ ਨਾਲ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸ਼ੂਗਰ ਕਰੇ ਕੰਟਰੋਲ
ਸ਼ੂਗਰ ਕੰਟਰੋਲ ਰੱਖਣ ਲਈ ਸੌਂਫ ਦਾ ਦੁੱਧ ਪੀਣਾ ਬੇਹੱਦ ਲਾਭਕਾਰੀ ਹੈ। ਅਜਿਹੇ ’ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। 
ਦਿਲ ਨੂੰ ਰੱਖੇ ਸਿਹਤਮੰਦ
ਸੌਂਫ ’ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੰੁਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਕੈਲੋਸਟਰਾਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।


ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋਣਗੀਆਂ ਦੂਰ
ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ। ਅਜਿਹੇ ’ਚ ਕਬਜ਼, ਢਿੱਡ ਦਰਦ, ਜਲਨ, ਐਸਡਿਟੀ, ਸੋਜ, ਅਪਚ ਆਦਿ ਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲੇਗੀ। ਖ਼ਾਸ ਤੌਰ ’ਤੇ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਭੁੰਨਿ੍ਹਆ ਭੋਜਣ ਖਾਣ ਨਾਲ ਅਪਚ ਅਤੇ ਐਸਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਰਹੇਗੀ।
ਭਾਰ ਕਰੇ ਘੱਟ
ਅੱਜ ਦੁਨੀਆ ਭਰ ’ਚ ਜ਼ਿਆਦਾਤਰ ਲੋਕ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹੈ। ਇਸ ਨਾਲ ਮੈਟਾਬੋਲੀਜ਼ਮ ਵਧਣ ਦੇ ਨਾਲ ਕੈਲੋਰੀ ਬਰਨ ਹੋਣ ’ਚ ਮਦਦ ਮਿਲਦੀ ਹੈ। ਨਾਲ ਹੀ ਦੁੱਧ ਦੀ ਵਰਤੋਂ ਕਰਨ ਨਾਲ ਲੰਬੇ ਸਮੇਂ ਤੱਕ ਢਿੱਡ ਭਰਿਆ ਰਹੇਗਾ। ਅਜਿਹੇ ’ਚ ਭਾਰ ਕੰਟਰੋਲ ਰਹਿਣ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਭਾਰ ਘੱਟ ਕਰਨ ਲਈ ਰੋਜ਼ਾਨਾ 1 ਛੋਟਾ ਚਮਚਾ ਸੌਂਫ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੈ। ਇਕ ਸੋਧ ਮੁਤਾਬਕ ਔਰਤਾਂ ’ਚ ਕੈਲੋਰੀ ਘੱਟ ਕਰਨ ਲਈ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਸ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਚੰਗੀ ਨੀਂਦ ਦਿਵਾਏ
ਅੱਜ ਕੱਲ ਕੰਮ ਦੇ ਜ਼ਿਆਦਾ ਬੋਝ ਕਾਰਨ ਹਰ ਕੋਈ ਚਿੰਤਾ ’ਚ ਰਹਿੰਦਾ ਹੈ। ਇਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਅਨਿੰਦਰਾ ਦੀ ਸਮੱਸਿਆ ਰਹਿੰਦੀ ਹੈ ਪਰ ਸੌਂਫ ’ਚ ਮੌਜੂਦ ਮੈਗਨੀਸ਼ੀਅਮ ਦਿਮਾਗ ਨੂੰ ਸ਼ਾਂਤ ਕਰਕੇ ਚੰਗੀ ਨੀਂਦ ਦਿਵਾਉਣ ’ਚ ਮਦਦ ਕਰਦਾ ਹੈ। 
ਅੱਖਾਂ ਦੀ ਰੋਸ਼ਨੀ ਵਧਾਏ
ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸੌਂਫ ਬੇਹੱਦ ਕਾਰਗਰ ਹੁੰਦੀ ਹੈ। ਇਸ ’ਚ ਵਿਟਾਮਿਨ ਏ ਹੋਣ ਨਾਲ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਮੋਤੀਆਬਿੰਦ ’ਚ ਸੁਧਾਰ ਆਉਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਰੋਜ਼ਾਨਾ ਸੌਂਫ ਨੂੰ ਦੁੱਧ ’ਚ 5 ਤੋਂ 6 ਗ੍ਰਾਮ ਸੌਂਫ ਪੀਣੀ ਫ਼ਾਇਦੇਮੰਦ ਰਹਿੰਦੀ ਹੈ। 


ਖ਼ੂਨ ਵਧਾਏ
ਇਸ ਦੀ ਵਰਤੋਂ ਨਾਲ ਖ਼ੂਨ ਸਾਫ ਹੋਣ ਦੇ ਨਾਲ ਇਸ ਦੇ ਵਧਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਖ਼ਾਸ ਤੌਰ ’ਤੇ ਅਨੀਮੀਆ ਦੇ ਮਰੀਜ਼ਾਂ ਨੂੰ ਸੌਂਫ ਵਾਲੇ ਦੁੱਧ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
ਪਿੰਪਲਸ ਕਰੇ ਠੀਕ
ਸੌਂਫ ’ਚ ਐਸੇਂਸ਼ੀਅਲ ਆਇਲ, ਫਾਇਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਨਾਲ ਸਰੀਰ ’ਚ ਮੌਜੂਦ ਨਸ਼ੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਮਿਲਦੀ ਹੈ। ਇਹ ਖ਼ੂਨ ਨੂੰ ਸਾਫ ਕਰਕੇ ਚਿਹਰੇ ’ਤੇ ਪਏ ਦਾਗ-ਧੱਬੇ, ਕਿੱਲਾਂ ਨੂੰ ਸਾਫ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਤੁਹਾਡੀ ਸਕਿਨ ਸਾਫ ਚਮਕਦਾਰ ਅਤੇ ਮੁਲਾਇਮ ਨਜ਼ਰ ਆਵੇਗੀ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon