ਸਵੇਰ ਦੇ ਸਮੇਂ ਨਾਰੀਅਲ ਪਾਣੀ ਪੀਣਾ ਸਰੀਰ ਲਈ ਹੁੰਦਾ ਹੈ ਬੇਹੱਦ ਫਾਇਦੇਮੰਦ

11/03/2018 3:48:01 PM

ਨਵੀਂ ਦਿੱਲੀ— ਨਾਰੀਅਲ ਪਾਣੀ 'ਚ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਦੇ ਗੁਣ ਪਾਏ ਜਾਂਦੇ ਹਨ। ਇਸ ਦੇ ਪਾਣੀ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਰੋਗ ਪ੍ਰਤੀਰੋਧੀ ਸਮਰੱਥਾ ਬੂਸਟ ਹੁੰਦੀ ਹੈ ਅਤੇ ਨਾਲ ਹੀ ਇਹ ਕਈ ਬੀਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਵੀ ਕਰਦਾ ਹੈ। ਜੇਕਰ ਤੁਸੀਂ ਵੀ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਨਾਰੀਅਲ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। 
 

ਨਾਰੀਅਲ ਪਾਣੀ ਪੀਣ ਦੇ ਫਾਇਦੇ 
 

1. ਥਾਈਰਾਈਡ ਹਾਰਮੋਨਜ਼ ਨੂੰ ਸੰਤੁਲਿਤ ਬਣਾਈ ਰੱਖਣ 'ਚ ਨਾਰੀਅਲ ਪਾਣੀ ਬਹੁਤ ਹੀ ਉਪਯੋਗੀ ਹੁੰਦਾ ਹੈ। ਸਵੇਰ ਦੇ ਸਮੇਂ ਨਾਰੀਅਲ ਪਾਣੀ ਪੀਣ ਨਾਲ ਥਾਈਰਾਈਡ ਹਾਰਮੋਨਸ ਕੰਟਰੋਲ 'ਚ ਰਹਿੰਦੇ ਹਨ।
 

2. ਕਿਡਨੀ ਨੂੰ ਸਿਹਤਮੰਦ ਬਣਾਈ ਰੱਖਣ ਲਈ ਵੀ ਨਾਰੀਅਲ ਪਾਣੀ ਦਾ ਸੇਵਨ ਕਰਨਾ ਚੰਗਾ ਰਹਿੰਦਾ ਹੈ। ਇਹ ਯੂਰੀਨਰੀ ਟ੍ਰੈਕ ਨੂੰ ਸਾਫ ਰੱਖਣ 'ਚ ਮਦਦਗਾਰ ਹੁੰਦਾ ਹੈ ਅਤੇ ਨਾਲ ਹੀ ਕਿਡਨੀ 'ਚ ਸਟੋਨ ਪੈਦਾ ਹੁੰਦਾ ਹੈ। 
 

3. ਨਾਰੀਅਲ ਪਾਣੀ ਦੀ ਨਿਯਮਿਤ ਵਰਤੋਂ ਨਾਲ ਰੋਗ ਪ੍ਰਤੀਰੋਧੀ ਸਮਰੱਥਾ ਬੂਸਟ ਹੁੰਦੀ ਹੈ, ਜਿਸ ਨਾਲ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। 
 

4. ਜੇਕਰ ਤੁਸੀਂ ਭਾਰ ਘਟਾਉਣ ਨੂੰ ਲੈ ਕੇ ਫਿਕਰਮੰਦ ਹੋ ਤਾਂ ਨਾਰੀਅਲ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਇਸ 'ਚ ਬਹੁਤ ਘੱਟ ਮਾਤਰਾ 'ਚ ਕੈਲੋਰੀ ਹੁੰਦੀ ਹੈ ਅਤੇ ਫੈਟ ਨਾ ਦੇ ਬਰਾਬਰ ਹੁੰਦੀ ਹੈ। ਨਾਰੀਅਲ ਪਾਣੀ ਪੀਣ ਦੇ ਬਾਅਦ ਕਾਫੀ ਦੇਰ ਤਕ ਭੁੱਖ ਨਹੀਂ ਲੱਗਦੀ, ਜਿਸ ਨਾਲ ਵਾਰ-ਵਾਰ ਖਾਣਾ ਖਾਣ ਦੀ ਜ਼ਰੂਰਤ ਨਹੀਂ ਪੈਂਦੀ।
 

5. ਚਮੜੀ ਨੂੰ ਪੋਸ਼ਣ ਦੇਣ ਲਈ ਵੀ ਨਾਰੀਅਲ ਪਾਣੀ ਪੀਣਾ ਫਾਇਦੇਮੰਦ ਰਹਿੰਦਾ ਹੈ। ਨਾਰੀਅਲ ਪਾਣੀ ਪੀਣ ਨਾਲ ਚਮੜੀ 'ਚ ਨਮੀ ਵੀ ਬਣਾ ਰਹਿੰਦੀ ਹੈ।