ਦੁੱਧ ਨੂੰ ਵਾਰ-ਵਾਰ ਉਬਾਲ ਕੇ ਪੀਣਾ ਸਿਹਤ ਲਈ ਹੁੰਦਾ ਹੈ ਹਾਨੀਕਾਰਕ

11/17/2018 2:10:37 PM

ਨਵੀਂ ਦਿੱਲੀ— ਤੁਸੀਂ ਸੁਣਿਆ ਹੋਵੇਗਾ ਕਿ ਦੁੱਧ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ ਤਾਂ ਕਿ ਉਸ 'ਚ ਮੌਜੂਦ ਜੀਵਾਣੂ ਨਸ਼ਟ ਹੋ ਜਾਣ ਪਰ ਦੁੱਧ ਨੂੰ ਵਾਰ-ਵਾਰ ਉਬਾਲ ਕੇ ਪੀਣਾ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਦੁੱਧ 'ਚ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਕੈਲਸ਼ੀਅਮ, ਵਸਾ, ਪ੍ਰੋਟੀਨ, ਫਾਸਫੋਰਸ,ਵਿਟਾਮਿਨ ਬੀ 12, ਵਿਟਾਮਿਨ ਏ ਅਤੇ ਰਾਈਬੋਫਲੇਵਿਨ ਵਰਗੀਆਂ ਕਈ ਸਿਹਤਮੰਦ ਤੱਤ ਸਾਨੂੰ ਦੁੱਧ ਪੀਣ ਨਾਲ ਮਿਲਦੇ ਹਨ ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਰੀਰ ਨੂੰ ਊਰਜਾ ਵੀ ਦਿੰਦੇ ਹਨ। ਵਾਰ-ਵਾਰ ਦੁੱਧ ਨੂੰ ਉਬਾਲਣ ਨਾਲ ਵੀ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਆਓ ਜਾਣਦੇ ਹਾਂ ਦੁੱਧ ਨੂੰ ਜ਼ਿਆਦਾ ਉਬਾਲਣ ਦੇ ਨੁਕਸਾਨ।
 

ਖਤਮ ਹੋ ਜਾਂਦੇ ਹਨ ਪੋਸ਼ਕ ਤੱਤ 
ਇਕ ਸਟਡੀ ਮੁਤਾਬਕ ਸਿਰਫ 17 ਫੀਸਦੀ ਔਰਤਾਂ ਹੀ ਇਸ ਗੱਲ ਨੂੰ ਜਾਣਦੀਆਂ ਹਨ ਕਿ ਵਾਰ-ਵਾਰ ਦੁੱਧ ਉਬਾਲਣ ਨਾਲ ਇਸ ਦੇ ਪੋਸ਼ਕ ਤੱਤ ਖਤਮ ਹੋਣ ਲੱਗਦੇ ਹਨ ਜਦਕਿ 59 ਫੀਸਦੀ ਔਰਤਾਂ ਮੰਨਦੀਆਂ ਹਨ ਕਿ ਦੁੱਧ ਨੂੰ ਵਾਰ-ਵਾਰ ਉਬਾਲਣ ਨਾਲ ਪੋਸ਼ਕ ਤੱਤ ਵਧਦੇ ਹਨ ਅਤੇ 27 ਫੀਸਦੀ ਮੰਨਦੀਆਂ ਹਨ ਕਿ ਪੋਸ਼ਕ ਤੱਤਾਂ 'ਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ।
 

ਉਬਾਲਦੇ ਸਮੇਂ ਇਸ ਗੱਲ ਰੱਖੋਂ ਧਿਆਨ 
ਦੁੱਧ ਦੇ ਪੋਸ਼ਕ ਤੱਤਾਂ ਨੂੰ ਬਰਕਰਾਰ ਰੱਖਣ ਲਈ ਦੁੱਧ ਨੂੰ ਵਾਰ-ਵਾਰ ਉਬਾਲਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਇਲਾਵਾ ਜੇਕਰ ਦੁੱਧ ਨੂੰ ਉਬਾਲਿਆ ਜਾਵੇ ਤਾਂ ਧਿਆਨ ਰੱਖੋ ਕਿ ਇਸ ਨੂੰ 2-3 ਮਿੰਟ ਤੋਂ ਜ਼ਿਆਦਾ ਦੇਰ ਤਕ ਨਾ ਉਬਾਲੋ। ਜਦੋਂ ਤਕ ਦੁੱਧ ਗੈਸ 'ਤੇ ਰੱਖਿਆ ਹੋਵੇ ਉਸ ਨੂੰ ਕਿਸੇ ਚੱਮਚ ਜਾਂ ਕੜਸ਼ੀ ਨਾਲ ਹਿਲਾਉਂਦੇ ਰਹੋ।
 

ਘੱਟ ਹੀ ਉਬਾਲੋ
ਕੋਸ਼ਿਸ ਕਰੋ ਕਿ ਦੁੱਧ ਨੂੰ ਉਬਾਲਣ ਦੇ ਕੁਝ ਦੇਰ ਬਾਅਦ ਉਸ ਨੂੰ ਗੈਸ ਤੋਂ ਉਤਾਰ ਲਓ। ਜ਼ਿਆਦਾ ਦੇਰ ਤਕ ਇਸ ਨੂੰ ਉਬਾਲਦੇ ਰਹਿਣਾ ਠੀਕ ਨਹੀਂ ਹੈ। ਦੁੱਧ ਨੂੰ ਇਕ ਵਾਰ ਉਬਾਲਣ ਦੇ ਬਾਅਦ ਉਸ ਨੂੰ ਫਰਿੱਜ਼ 'ਚ ਰੱਖ ਦਿਓ। ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਉਬਾਲੋ। ਕੋਸ਼ਿਸ਼ ਕਰੋ ਕਿ ਇਕ ਜਾਂ ਦੋ ਵਾਰ ਉਬਾਲਣ ਦੇ ਬਾਅਦ ਹੀ ਦੁੱਧ ਨੂੰ ਵਰਤੋਂ 'ਚ ਲਿਆਓ।


 

Neha Meniya

This news is Content Editor Neha Meniya