ਰੋਜ਼ ਪੀਓ ਇਹ ਚਾਹ, ਤੇਜ਼ੀ ਨਾਲ ਹੋਵੇਗੀ ਚਰਬੀ ਘੱਟ

04/21/2017 4:26:03 PM

ਮੁੰਬਈ— ਬਦਲਦੇ ਖਾਣ-ਪੀਣ ਦੇ ਨਾਲ ਲੋਕ ਘਰ ਦੀਆਂ ਚੀਜ਼ਾਂ ਨੂੰ ਛੱਡ ਕੇ ਬਾਹਰ ਦੀਆਂ ਚੀਜ਼ਾਂ ਖਾਂਦੇ ਹਨ। ਜਿਸ ਨਾਲ ਉਨ੍ਹਾਂ ''ਚ ਮੋਟਾਪੇ ਦੀ ਸਮੱਸਿਆ ਪੈਦਾ ਹੋ ਰਹੀ ਹੈ। ਹਰ 5 ਤੋਂ 3 ਵਿਅਕਤੀਆਂ ਨੂੰ ਮੋਟਾਪੇ ਦੀ ਸਮੱਸਿਆ ਹੈ। ਲੋਕ ਆਪਣਾ ਭਾਰ ਘੱਟ ਕਰਨ ਦੇ ਲਈ ਡਾਈਟਿੰਗ ਅਤੇ ਕਸਰਤ ਕਰਦੇ ਹਨ ਪਰ ਇਸ ਨਾਲ ਵੀ ਉਨ੍ਹਾਂ ਨੂੰ ਕੁੱਝ ਖਾਸ ਫਾਇਦਾ ਨਹੀਂ ਹੁੰਦਾ। ਜੇਕਰ ਤੁਸੀਂ ਵੀ ਆਪਣੇ ਸਰੀਰ ਦੀ ਵਧੀ ਹੋਈ ਚਰਬੀ ਤੋਂ ਪਰੇਸ਼ਾਨ ਹੋ ਤਾਂ ਅਜਿਹੀ ਹਾਲਤ ''ਚ ਆਪਣੇ ਖਾਣ-ਪੀਣ ਦਾ ਖਿਆਲ ਰੱਖੋ। ਕੈਲੋਰੀ ਵਾਲੀ ਚੀਜ਼ਾਂ ਤੋਂ ਪਰਹੇਜ ਰੱਖੋ ਅਤੇ ਭਾਰ ਘੱਟ ਕਰਨ ਵਾਲੀ ਡ੍ਰਿੰਕ ਦਾ ਇਸਤੇਮਾਲ ਕਰੋ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਚਾਹ ਵਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਚਰਬੀ ਪਾਣੀ ਦੀ ਤਰ੍ਹਾਂ ਸਰੀਰ ''ਚ ਨਿਕਲ ਜਾਵੇਗੀ। 
1. ਜੀਰੇ ਵਾਲਾ ਪਾਣੀ
ਇਸ ''ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਨੂੰ ਘੱਟ ਕਰਕੇ ਸਰੀਰ ਦਾ ਮੋਟਾਪਾ ਕੰਟਰੋਲ ਕਰਦੀ ਹੈ। ਗਰਮ ਪਾਣੀ ''ਚ ਜੀਰਾ ਪਾ ਲਓ। ਫਿਰ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀ ਲਓ। 
2. ਕਾਲੀ ਮਿਰਚ ਦੀ ਚਾਹ
ਇਸ ''ਚ ਮੌਜ਼ੂਦ ਪਾਈਪੇਰੀਨ ਫੈਟ ਨੂੰ ਘਟਾਉਣ ''ਚ ਮਦਦਗਾਰ ਹੁੰਦੀ ਹੈ। ਕਾਲੀ ਮਿਰਚ ਅਤੇ ਅਦਰਕ ਨੂੰ ਗਰਮ ਪਾਣੀ ''ਚ ਉੱਬਾਲ ਲਓ। ਇਸ ''ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਮੋਟਾਪਾ ਤੇਜ਼ੀ ਨਾਲ ਘਟੇਗਾ। 
3. ਦਾਲਚੀਨੀ ਦੀ ਚਾਹ
ਇਸ ''ਚ ਮੌਜ਼ੂਦ ਪੌਲੀਫੈਨਲਸ ਕੈਲੋਰੀ ਵਰਨ ਕਰਕੇ ਭਾਰ ਘੱਟ ਕਰਨ ਦਾ ਕੰਮ ਕਰਦੇ ਹਨ। ਉੱਬਲਦੇ ਪਾਣੀ ''ਚ ਚਾਹ ਦੀ ਪੱਤੀ, ਦਾਲਚੀਨੀ ਪਾਊਡਰ ਅਤੇ ਦੁੱਧ ਪਾ ਲਓ। 5 ਮਿੰਟਾਂ ਤੱਕ ਉੱਬਾਲਣ ਤੋਂ ਬਾਅਦ ਇਸ ਨੂੰ ਪੀ ਲਓ। 
4. ਲੈਮਨ-ਟੀ
ਇਹ ਵੈਲੀ-ਫੈਟ ਘੱਟ ਕਰਨ ''ਚ ਮਦਦ ਕਰਦਾ ਹੈ। ਪਾਣੀ ''ਚ ਚਾਹ ਪੱਤੀ, ਨਿੰਬੂ ਦਾ ਰਸ ਅਤੇ ਦਾਲਚੀਨੀ ਪਾਊਡਰ ਪਾ ਕੇ ਉੱਬਾਲ ਲਓ। ਫਿਰ ਇਸ ਨੂੰ ਛਾਣ ਕੇ ਪੀ ਲਓ। 
5. ਬਲੈਕ-ਟੀ
ਇਸ ''ਚ ਮੌਜ਼ੂਦ ਪੌਲੀਫੈਨਲਸ ਫੈਟ ਨੂੰ ਘੱਟ ਕਰਨ ਭਾਰ ਘੱਟ ਕਰਨ ਦਾ ਕੰਮ ਕਰਦਾ ਹੈ। ਪਾਣੀ ਨੂੰ ਉੱਬਾਲ ਕੇ ਇਸ ''ਚ ਚਾਹ ਦੀ ਪੱਤੀ ਪਾਓ। ਕੁੱਝ ਦੇਰ ਤੱਕ ਉੱਬਾਲ ਕੇ ਛਾਣ ਕੇ ਪੀ ਲਓ।