ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ

11/27/2017 5:45:47 PM

ਜਲੰਧਰ — ਬਵਾਸੀਰ ਦੀ ਬੀਮਾਰੀ ਦੇ ਕਾਰਣ ਸਹਿਣ ਨਾ ਕਰਨ ਵਾਲਾ ਦਰਦ ਹੁੰਦਾ ਹੈ, ਜਿਸ ਨੂੰ ਸਿਹਾ ਨਹੀਂ ਜਾ ਸਕਦਾ ਕਿਉਂਕਿ ਇਹ ਜਿਸ ਨੂੰ ਹੁੰਦਾ ਹੈ ਉਸਨੂੰ ਹੀ ਪਤਾ ਹੁੰਦਾ ਹੈ। ਇਸ ਦੀ ਦਰਦ ਦੋ ਤਰ੍ਹਾਂ ਦੀ ਹੁੰਦੀ ਹੈ ਅੰਦਰੂਨੀ ਅਤੇ ਬਾਹਰੀ। ਅੰਦਰੂਨੀ ਦਰਦ 'ਚ ਨਾੜੀ ਦੀ ਸੋਜ ਨਹੀਂ ਦਿੱਸਦੀ ਪਰ ਮਹਿਸੂਸ ਹੁੰਦੀ ਹੈ ਅਤੇ ਦੂਜੀ ਬਾਹਰੀ ਬਵਾਸੀਰ 'ਚ ਸੋਜ ਬਾਹਰ ਦਿੱਸਦੀ ਹੈ। ਇਸ ਬੀਮਾਰੀ ਦਾ ਪਤਾ ਬੜੀ ਹੀ ਆਸਾਨੀ ਨਾਲ ਲੱਗ ਜਾਂਦਾ ਹੈ। ਜਿਵੇਂ ਗੁਦੇ 'ਚ ਦਰਦ ਜਾਂ ਜਲਣ ਹੋਣਾ ਫਿਰ ਇਸ ਦੇ ਬਾਅਦ ਖੂਨ ਨਿਕਲਣਾ, ਖਾਰਸ਼ ਹੋਣਾ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਪਤਾ ਨਹੀਂ ਅਸੀਂ ਕਿੰਨੇ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਪਰ ਇਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ।ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆਂ ਬਾਰੇ...
1 ਹਾਜਮਾ ਸਹੀ ਰੱਖਣਾ
ਜੇਕਰ ਤੁਸੀਂ ਆਪਣੇ ਹਾਜਮੇ ਨੂੰ ਸਹੀ ਰੱਖਦੇ ਹੋ ਅਤੇ ਆਪਣੇ ਖਾਣੇ 'ਚ ਫਾਇਬਰ ਦੀ ਮਾਤਰਾ ਵਧਾਉਂਦੇ ਹੋ ਤਾਂ ਹਾਜਮਾ ਕਾਫੀ ਹੱਦ ਤਕ ਸਹੀ ਹੋ ਸਕਦਾ ਹੈ। ਖਾਣੇ 'ਚ ਸਾਬਤ ਅਨਾਜ, ਤਾਜ਼ਾ ਫਲ ਅਤੇ ਹਰੀ ਸਬਜ਼ੀਆਂ ਨੂੰ ਜ਼ਿਆਦਾ ਸ਼ਾਮਲ ਕਰੋ।
2. ਲੱਸੀ 
ਲੱਸੀ ਕਾਫੀ ਹੱਦ ਤੱਕ ਬਵਾਸੀਰ 'ਚ ਲਾਭਕਾਰੀ ਹੁੰਦੀ ਹੈ। 2 ਲੀਟਰ ਲੱਸੀ 'ਚ 50 ਗ੍ਰਾਮ ਜੀਰਾ ਪਾਊਡਰ ਅਤੇ ਸੁਆਦ ਮੁਤਾਬਕ ਨਮਕ ਮਿਲਾ ਲਓ ਅਤੇ ਪਿਆਸ ਲੱਗਣ 'ਤੇ ਇਸ ਦੀ ਵਰਤੋ ਕਰੋ।
3. ਦਹੀਂ 
ਰੋਜ਼ਾਨਾ ਦਹੀਂ ਦੀ ਵਰਤੋਂ ਕਰਨ ਨਾਲ ਬਵਾਸੀਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਸਰੀਰ ਨੂੰ ਫਾਇਦਾ ਮਿਲਦਾ ਹੈ।
4. ਜੀਰਾ 
ਜੀਰੇ ਨੂੰ ਭੁੰਨ ਕੇ ਮਿਸ਼ਰੀ ਨਾਲ ਮਿਲਾ ਕੇ ਚੂਸਣ ਨਾਲ ਲਾਭ ਮਿਲਦਾ ਹੈ ਜਾਂ ਅੱਧਾ ਚਮਚ ਜੀਰਾ ਪਾਊਡਰ ਇਕ ਗਲਾਸ ਪਾਣੀ ਨਾਲ ਮਿਕਸ ਕਰਕੇ ਪੀਓ
5. ਸੁੱਕੇ ਅੰਜ਼ੀਰ 
ਸੁੱਕੇ ਅੰਜ਼ੀਰ ਨੂੰ ਲੈ ਕੇ ਰਾਤ ਭਰ ਲਈ ਪਾਣੀ 'ਚ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਖਾ ਲਓ। ਇਸ ਨੂੰ ਖਾਣ ਨਾਲ ਲਾਭ ਹੁੰਦਾ ਹੈ।
6. ਤਿੱਲ 
ਬਵਾਸੀਰ ਨੂੰ ਰੋਕਣ ਲਈ 10-12 ਗ੍ਰਾਮ ਧੋਤੇ ਕਾਲੇ ਤਿੱਲ ਨੂੰ 1 ਗ੍ਰਾਮ ਮੱਖਣ ਦੇ ਨਾਲ ਮਿਲਾ ਕੇ ਲੈਣ ਨਾਲ ਜਲਦੀ ਆਰਾਮ ਮਿਲਦਾ ਹੈ।