ਨੱਕ ਦੇ ਕਿੱਲ ਕੱਢਣ ਲਈ ਘਰੇਲੂ ਉਪਾਅ

02/11/2016 4:04:16 PM

ਹਰ ਕੋਈ ਬਲੈਕਹੇਡਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦਾ ਹੈ। ਖਾਸ ਕਰਕੇ ਜਦੋਂ ਇਕ ਬਲੈਕਹੇਡਸ ਤੁਹਾਡੇ ਨੱਕ ''ਤੇ ਹੋ ਜਾਂਦੇ ਹਨ। ਨੱਕ ਦੇ ਬਲੈਕਹੇਡਸ ਤੁਹਾਡੇ ਚਿਹਰੇ ਦੀ ਖੂਬਸੂਰਤੀ ਨੂੰ ਪੂਰੀ ਤਰ੍ਹਾਂ ਨਾਲ ਖਰਾਬ ਕਰ ਜਾਂਦੇ ਹਨ। ਜੇਕਰ ਬਲੈਕਹੇਡਸ ਨੱਕ ''ਤੇ ਹੋ ਜਾਣ ਤਾਂ ਇਸ ਨਾਲ ਤੁਹਾਡਾ ਨੱਕ ਕਾਲਾ ਨਜ਼ਰ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਬਾਰੇ ਦੱਸਾਗੇ। ਜਿਨ੍ਹਾਂ ਨੂੰ ਤੁਸੀਂ ਘਰ ''ਚ ਹੀ ਦੂਰ ਕਰ ਸਕਦੇ ਹੋ। ਤੁਸੀਂ ਇਨ੍ਹਾਂ ਤਰੀਕਿਆਂ ਨੂੰ ਰੋਜ਼ਾਨਾ ਅਪਣਾ ਕੇ ਚਿਹਰੇ ਦੀ ਰੰਗਤ ''ਚ ਵੀ ਨਿਖਾਰ ਲਿਆ ਸਕਦੇ ਹੋ।
1. ਲੂਣ ਅਤੇ ਗੁਲਾਬ ਜਲ – ਇਕ ਕੌਂਲੀ ''ਚ ਇਕ ਛੋਟਾ ਚਮਚ ਲੂਣ ਅਤੇ ਗੁਲਾਬ ਜਲ ਨੂੰ ਮਿਲਾ ਲਓ। ਗੁਲਾਬ ਜਲ ਤੁਹਾਡੇ ਚਿਹਰੇ ਦੀ ਚਮਕ ਵਧਾਉਂਦਾ ਹੈ। ਇਸ ਨੂੰ ਨੱਕ ਦੀ ਉਸ ਜਗ੍ਹਾ ਰਗੜਨਾ ਚਾਹੀਦਾ ਹੈ, ਜਿੱਥੇ ਬਲੈਕਹੇਡਸ ਹੋਏ ਹਨ।
2. ਖੰਡ – ਕੌਂਲੀ ''ਚ ਇਕ ਚਮਚ ਖੰਡ ਅਤੇ ਲੂਣ ਮਿਲਾਓ। ਇਸ ਨੂੰ ਹਲਕੇ ਹੱਥਾਂ ਨਾਲ 15 ਮਿੰਟਾਂ ਤੱਕ ਨੱਕ ਦੀ ਗੋਲਾਈ ''ਤੇ ਮਲਾਸ਼ ਕਰੋ। ਜਦੋਂ ਇਹ ਸੁੱਕ ਜਾਵੇ ਤਾਂ ਗਿਲੇ ਰੂੰ ਨਾਲ ਸਾਫ਼ ਕਰੋ।
3. ਸ਼ਹਿਦ – ਇਕ ਚਮਚ ਸ਼ਹਿਦ ''ਚ 2 ਚਮਚ ਕਾਲਾ ਲੂਣ ਮਿਲਾਓ। ਇਸ ਨੂੰ ਲਗਾਉਣ ਨਾਲ ਬਲੈਕਹੇਡਸ ਦੇ ਨਾਲ ਡੇਡ ਚਮੜੀ ਵੀ ਸਾਫ਼ ਹੁੰਦੀ ਹੈ। ਇਸ ਨੂੰ ਹਫ਼ਤੇ ''ਚ ਦੋ ਵਾਰ ਟਰਾਈ ਕਰ ਸਕਦੇ ਹੋ।
4. ਦਹੀਂ – ਬਲੈਕਹੇਡਸ ਵਾਲੀ ਜਗ੍ਹਾ ਨੂੰ ਲੂਣ ਵਾਲੇ ਪਾਣੀ ਨਾਲ ਮਾਲਸ਼ ਕਰੋ ਅਤੇ 15 ਮਿੰਟ ਬਾਅਦ ਉਸ ''ਤੇ ਗਾੜ੍ਹੀ ਦਹੀਂ ਲਗਾ ਕੇ ਹਲਕੇ ਹੱਥਾਂ ਨਾਲ ਰਗੜੋ। ਇਸ ਨਾਲ ਤੁਹਾਡੇ ਚਿਹਰੇ ''ਤੇ ਹੋਣ ਵਾਲੀ ਜਲਨ ਦੂਰ ਹੋ ਜਾਂਦੀ ਹੈ।