ਕੀ ਤੁਸੀਂ ਵੀ ਕਰਦੇ ਹੋ ਜ਼ਿਆਦਾ ਮਾਤਰਾ ਮਿੱਠੇ ਦੀ ਵਰਤੋ, ਜਾਣੋ ਇਸ ਦੇ ਨੁਕਸਾਨ

09/09/2017 2:50:13 PM

ਨਵੀਂ ਦਿੱਲੀ— ਜ਼ਿਆਦਾਤਰ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸੇ ਕਾਰਨ ਜ਼ਰੂਰਤ ਤੋਂ ਜ਼ਿਆਦਾ ਮਿੱਠਾ ਖਾ ਲੈਂਦੇ ਹਨ ਜ਼ਰੂਰਤ ਤੋਂ ਜ਼ਿਆਦਾ ਮਿੱਠਾ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਮਾਤਰਾ ਵਿਚ ਮਿੱਠੇ ਦੀ ਵਰਤੋਂ ਕਰਨ ਨਾਲ ਭਾਰ ਵਧਣ ਦੇ ਨਾਲ-ਨਾਲ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਰੋਜ਼ਾਨਾ ਮਿੱਠੇ ਦੀ ਵਰਤੋਂ ਨਾਲ ਸਰੀਰ ਦੇ ਅੰਦਰ ਫੈਟ ਜਮਾ ਹੋਣ ਲੱਗਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। 
1. ਦਿਲ ਦੀਆਂ ਬੀਮਾਰੀਆਂ
ਜ਼ਿਆਦਾ ਮਾਤਰਾ ਵਿਚ ਮਿੱਠਾ ਖਾਣ ਨਾਲ ਕੋਲੈਸਟਰੋਲ ਲੇਵਲ ਵਧਣ ਲੱਗਦਾ ਹੈ। ਇਸ ਨਾਲ ਹਾਰਟ ਇਨਫੈਕਸ਼ਨ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਬਲੱਡ ਵੈਸਲਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। 
2. ਡਾਈਬੀਟੀਜ਼ ਦਾ ਖਤਰਾ
ਲਗਾਤਾਰ ਮਿੱਠੇ ਦੀ ਵਰਤੋਂ ਨਾਲ ਇੰਸੁਲਿਨ ਲੇਵਲ ਵਧ ਜਾਂਦਾ ਹੈ, ਜਿਸ ਨਾਲ ਡਾਈਬੀਟੀਜ਼ ਹੋਣ ਦਾ ਖਤਰਾ ਰਹਿੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਮੋਟਾਪਾ, ਹਾਰਟ ਸਮੱਸਿਆ ਸਿੰਡਰੋਮ ਹੋਣ ਦਾ ਖਤਰਾ ਵਧ ਜਾਂਦਾ ਹੈ। 
3. ਭਾਰ ਵਧਣਾ
ਮਿੱਠਾ ਖਾਣ ਨਾਲ ਸਰੀਰ ਵਿਚ ਫੈਟ ਜਮਾ ਹੋਣ ਨਾਲ ਭਾਰ ਵਧਣ ਲੱਗਦਾ ਹੈ। ਸਿਰਫ ਚੀਨੀ ਹੀ ਨਹੀਂ ਬਲਕਿ ਇਸ ਨੂੰ ਕਿਸੇ ਵੀ ਰੂਪ ਵਿਚ ਖਾਣ ਨਾਲ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾਤਰ ਮਿੱਠਾ ਖਾਣ ਨਾਲ ਕਮਰ ਦੇ ਆਲੇ-ਦੁਆਲੇ ਦੇ ਹਿੱਸੇ ਵਿਚ ਮੋਟਾਪਾ ਆ ਜਾਂਦਾ ਹੈ। 
4. ਲੀਵਰ ਨੂੰ ਨੁਕਸਾਨ
ਸ਼ੂਗਰ ਦੀ ਜ਼ਿਆਦਾ ਮਾਤਰਾ ਲੈਣ ਨਾਲ ਲੀਵਰ 'ਤੇ ਦਬਾਅ ਪੈਣ ਦੇ ਕਾਰਨ ਲੀਵਰ ਖਰਾਬ ਹੋ ਸਕਦਾ ਹੈ। ਫੈਟ ਦੇ ਰੂਪ ਵਿਚ ਸਟੋਰ ਹੋ ਰਹੀ ਸ਼ੂਗਰ ਤੁਹਾਡੇ ਲੀਵਰ ਨੂੰ ਡੈਮੇਜ ਵੀ ਕਰ ਸਕਦੀ ਹੈ। 
5. ਤਣਾਅ
ਸ਼ੂਗਰ ਵਿਚ ਮੂਡ ਬਦਲਣ ਦੀ ਤਾਕਤ ਹੁੰਦੀ ਹੈ, ਜਿਸ ਨਾਲ ਤੁਹਾਨੂੰ ਥਕਾਵਟ ਅਤੇ ਡਿਪਰੈਸ਼ਨ ਹੋ ਜਾਂਦਾ ਹੈ। ਇਸ ਨਾਲ ਸਰੀਰ ਵਿਚ ਡੋਪਾਮਾਈਨ ਦਾ ਲੇਵਲ ਵਧ ਜਾਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਣ ਲੱਗਦਾ ਹੈ।