ਕੁੱਤੇ ਦੁਆਰਾ ਕੱਟਣ ''ਤੇ ਤੁਰੰਤ ਕਰੋ ਇਹ ਪੰਜ ਕੰਮ

07/02/2017 4:23:14 PM

ਨਵੀਂ ਦਿੱਲੀ— ਗਰਮੀ ਦੇ ਦਿਨਾਂ 'ਚ ਕੁੱਤਿਆਂ ਦੁਆਰਾ ਕੱਟੇ ਜਾਣ ਦੇ ਬਹੁਤ ਕੇਸ ਦੇਖਣ-ਸੁਨਣ ਨੂੰ ਮਿਲਦੇ ਹਨ। ਕੁੱਤੇ ਦੁਆਰਾ ਕੱਟੇ ਜਾਣ 'ਤੇ ਵਿਅਕਤੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਵਿਅਕਤੀ ਨੂੰ ਹਲਕਾਅ ਨਾਂ ਦੀ ਬੀਮਾਰੀ ਹੋ ਸਕਦੀ ਹੈ, ਉਹ ਕੋਮਾ 'ਚ ਜਾ ਸਕਦਾ ਹੈ ਜਾਂ ਸਮੱਸਿਆ ਵੱਧਣ 'ਤੇ ਉਸ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਕੁੱਤੇ ਦੇ ਕੱਟਣ 'ਤੇ ਤੁਰੰਤ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕੁੱਤੇ ਦੁਆਰਾ ਕੱਟਣ 'ਤੇ ਤੁਰੰਤ ਇਹ ਪੰਜ ਕੰਮ ਕਰਨੇ ਚਾਹੀਦੇ ਹਨ।
1. ਪਾਣੀ ਨਾਲ ਧੋਵੋ
ਜਿਸ ਜਗ੍ਹਾ 'ਤੇ ਕੁੱਤੇ ਨੇ ਕੱਟਿਆ ਹੈ ਉਸ ਜਗ੍ਹਾ ਨੂੰ ਸਾਫ ਪਾਣੀ ਨਾਲ ਧੋਵੋ। ਇਸ ਨਾਲ ਜ਼ਖਮ 'ਤੇ ਬੈਕਟੀਰੀਆ ਵੱਧਣ ਦਾ ਖਤਰਾ ਘੱਟ ਜਾਵੇਗਾ।
2. ਜ਼ਖਮ ਨੂੰ ਨਾ ਦਬਾਓ
ਜੇ ਜ਼ਖਮ 'ਚੋਂ ਖੂਨ ਵੱਗ ਰਿਹਾ ਹੋਵੇ ਤਾਂ ਉਸ ਨੂੰ ਦਬਾਓ ਨਹੀਂ। ਥੋੜ੍ਹੀ ਦੇਰ ਤੱਕ ਖੂਨ ਵੱਗਣ ਦਿਓ।
3. ਐਂਟੀਬਾਇਓਟਿਕ ਕਰੀਮ ਲਗਾਓ
ਇਸ ਦੇ ਤੁਰੰਤ ਬਾਅਦ ਐਂਟੀਬਾਇਓਟਿਕ ਕਰੀਮ ਲਗਾਓ। ਇਸ ਨਾਲ ਇਨਫੈਕਸ਼ਨ ਪੂਰੇ ਸਰੀਰ 'ਚ ਨਹੀਂ ਫੈਲੇਗਾ।
4. ਪੱਟੀ ਬੰਨੋ
ਇਸ ਦੇ ਬਾਅਦ ਜ਼ਖਮ 'ਤੇ ਪੱਟੀ ਬੰਨੋ। ਇਸ ਤਰ੍ਹਾਂ ਕਰਨ ਨਾਲ ਵਾਤਾਵਰਨ 'ਚ ਮੌਜੂਦ ਬੈਕਟੀਰੀਆ ਜ਼ਖਮ ਤੱਕ ਨਹੀਂ ਪਹੁੰਚ ਸਕਣਗੇ।
5. ਐਂਟੀ ਰੇਬੀਜ਼ ਟੀਕਾ ਲਗਵਾਓ
ਇਸ ਪ੍ਰਾਇਮਰੀ ਇਲਾਜ ਦੇ ਤੁਰੰਤ ਬਾਅਦ ਡਾਕਟਰ ਕੋਲ ਜਾਓ ਅਤੇ ਐਂਟੀ ਰੇਬੀਜ਼ ਟੀਕਾ ਲਗਵਾਓ।
ਰੇਬੀਜ਼ ਦੇ ਚਿੰਨ
1. ਬੁਖਾਰ,ਖੰਘ ਅਤੇ ਗਲੇ 'ਚ ਦਰਦ
2. ਬੈਚੇਨੀ ਵੱਧਣਾ, ਹੋਸ਼ ਗਵਾ ਬੈਠਣਾ ਜਾਂ ਰਹਿ-ਰਹਿ ਕੇ ਝਟਕੇ ਆਉਣਾ।
3. ਕੋਮਾ 'ਚ ਚਲੇ ਜਾਣਾ