ਸਰਵਾਈਕਲ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

08/31/2017 12:10:36 PM

ਨਵੀਂ ਦਿੱਲੀ— ਅਕਸਰ ਲੋਕ ਸਮਾਂ ਰਹਿੰਦੇ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਅਣਦੇਖਿਆ ਕਰ ਦਿੰਦੇ ਹਨ ਅਤੇ ਜਦੋਂ ਇਹ ਕੰਟਰੋਲ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਇਸ ਲਈ ਕਈ ਤਰ੍ਹਾਂ ਦੇ ਇਲਾਜ ਦਾ ਸਹਾਰਾ ਲੈਂਦੇ ਹਨ। ਮੋਟਾਪਾ, ਮਾਈਗ੍ਰੇਨ, ਡਾਇਬਿਟੀਜ਼ ਅਤੇ ਸਰਵਾਈਕਲ ਵਰਗੀਆਂ ਪ੍ਰੇਸ਼ਾਨੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਜੇ ਤੁਸੀਂ ਸਮਾਂ ਰਹਿੰਦੇ ਕੰਟਰੋਲ ਵਿਚ ਨਹੀਂ ਕਰਦੇ  ਤਾਂ ਅੱਗੇ ਜਾ ਕੇ ਇਹ ਤੁਹਾਨੂੰ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੇ ਸਕਦੀਆਂ ਹਨ।
ਸਰਵਾਈਕਲ ਦੀ ਪ੍ਰੇਸ਼ਾਨੀ ਵੀ ਅੱਜਕਲ ਆਮ ਸੁਣਨ ਨੂੰ ਮਿਲ ਰਹੀ ਹੈ। ਇਸ ਦੇ ਤੇਜ਼ੀ ਨਾਲ ਵਧਣ ਦਾ ਕਾਰਨ ਲੋਕਾਂ ਦਾ ਬਦਲਦਾ ਲਾਈਫ ਸਟਾਈਲ ਹੈ। ਘੰਟਿਆਂਬੱਧੀ ਇਕ ਹੀ ਥਾਂ 'ਤੇ ਬੈਠ ਕੇ ਕੰਮ ਕਰਨ ਜਾਂ ਨਜ਼ਰ ਅਤੇ ਗਰਦਨ ਨੂੰ ਇਕ ਹੀ ਥਾਂ 'ਤੇ ਟਿਕਾਈ ਰੱਖਣ ਵਾਲੇ ਲੋਕਾਂ ਨੂੰ ਇਹ ਪ੍ਰੇਸ਼ਾਨੀ ਆਮ ਹੋ ਜਾਂਦੀ ਹੈ। ਗਰਦਨ ਵਿਚ ਦਰਦ ਦੀ ਸਮੱਸਿਆ ਨੂੰ ਸਰਵਾਈਕਲ ਸਪਾਂਡੀਲਾਈਟਿਸ ਕਿਹਾ ਜਾਂਦਾ ਹੈ। ਇਸ ਸਮੱਸਿਆ ਵਿਚ ਦਰਦ ਗਰਦਨ ਦੇ ਪਿਛਲੇ ਹਿੱਸੇ ਤੋਂ ਲੈ ਕੇ ਮੋਢਿਆਂ ਅਤੇ ਬਾਂਹ ਤਕ ਆ ਜਾਂਦੀ ਹੈ। ਜਿਵੇਂ-ਜਿਵੇਂ ਸਮੱਸਿਆ ਵਧਦੀ ਹੈ, ਦਰਦ ਰੀੜ੍ਹ ਦੀ ਹੱਡੀ ਤਕ ਵੀ ਪਹੁੰਚਦਾ ਹੈ। ਸਹੀ ਸਮੇਂ 'ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਰਦ ਗਰਦਨ ਤੋਂ ਸ਼ੁਰੂ ਹੋ ਕੇ ਮੋਢੇ ਤੋਂ ਹੁੰਦੇ ਹੋਏ ਪੈਰਾਂ ਦੇ ਅੰਗੂਠੇ ਤਕ ਪਹੁੰਚ ਜਾਂਦਾ ਹੈ, ਜਿਸ ਕਾਰਨ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ। ਸਰਵਾਈਕਲ ਦੇ ਦਰਦ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ, ਜਿਨ੍ਹਾਂ ਦੀ ਅਣਦੇਖੀ ਕਰਨ ਨਾਲ ਲੋਕ ਇਸ ਦਰਦ ਨਾਲ ਜੂਝ ਰਹੇ ਹਨ।
1. ਗਲਤ ਤਰੀਕੇ ਨਾਲ ਬੈਠਣਾ
ਸਰਵਾਈਕਲ ਦੀ ਪ੍ਰਾਬਲਮ ਦਾ ਇਕ ਕਾਰਨ ਲੋਕਾਂ ਦਾ ਗਲਤ ਤਰੀਕੇ ਨਾਲ ਬੈਠਣਾ ਹੈ। ਲਗਾਤਾਰ ਕਈ ਘੰਟਿਆਂ ਤਕ ਗਰਦਨ ਝੁਕਾ ਕੇ ਰੱਖਣ ਨਾਲ ਗਰਦਨ ਵਿਚ ਜਕੜਨ ਆਉਣੀ ਸ਼ੁਰੂ ਹੋ ਜਾਂਦੀ ਹੈ। ਕੰਮ ਕਰਦੇ ਸਮੇਂ ਵਿਚ-ਵਿਚ ਆਰਾਮ ਵੀ ਕਰੋ।
2. ਉੱਚਾ ਸਿਰਹਾਣਾ ਲੈ ਕੇ ਸੌਣਾ
ਕੁਝ ਲੋਕ ਸੌਂਦੇ ਸਮੇਂ ਲੋੜ ਤੋਂ ਵੱਧ ਉੱਚਾ ਸਿਰਹਾਣਾ ਲੈ ਕੇ ਸੌਂਦੇ ਹਨ, ਜਿਸ ਨਾਲ ਗਰਦਨ ਵਿਚ ਤੇਜ਼ ਦਰਦ ਹੋਣ ਲਗਦਾ ਹੈ। ਇਸ ਨਾਲ ਸਰਵਾਈਕਲ ਵਧਣ ਲਗਦੀ ਹੈ। ਬਿਹਤਰ ਹੈ ਕਿ ਗਰਦਨ ਦੇ ਹੇਠਾਂ ਪਤਲਾ ਨੈੱਕ ਪਿੱਲੋ ਲੈ ਕੇ ਸੌਣ ਦੀ ਆਦਤ ਪਾਓ।
3. ਸੱਟ ਕਾਰਨ
ਖੇਡਦੇ ਸਮੇਂ ਜਾਂ ਕਿਸੇ ਹੋਰ ਕਾਰਨ ਕਰਕੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਜਾਣ 'ਤੇ ਵੀ ਸਰਵਾਈਕਲ ਹੋ ਸਕਦੀ ਹੈ। ਇਸ ਤੋਂ ਇਲਾਵਾ ਵੱਧ ਬੋਝ ਚੁੱਕਣਾ ਵੀ ਸਰਵਾਈਕਲ ਦਾ ਕਾਰਨ ਬਣਦਾ ਹੈ।
4. ਆਸਟਿਓਆਰਥਰਾਈਟਿਸ
ਆਸਟਿਓਆਰਥਰਾਈਟਿਸ ਇਕ ਤਰ੍ਹਾਂ ਦਾ ਜੋੜਾਂ ਦਾ ਦਰਦ ਹੈ, ਇਸ ਵਿਚ ਹੱਡੀਆਂ ਨੂੰ ਸਪੋਰਟ ਕਰਨ ਵਾਲੇ ਟਿਸ਼ੂ ਕਿਸੇ ਕਾਰਨ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਇਸ ਸਮੱਸਿਆ ਕਾਰਨ ਵੀ ਵਿਅਕਤੀ ਸਰਵਾਈਕਲ ਤੋਂ ਪੀੜਤ ਹੋ ਸਕਦਾ ਹੈ।
2. ਸ਼ੁਰੂਆਤੀ ਲੱਛਣ
ਇਸ ਤੋਂ ਬਚਣ ਲਈ ਇਸਦੇ ਸ਼ੁਰੂਆਤੀ ਲੱਛਣਾਂ ਨੂੰ ਤੁਰੰਤ ਫੜ ਕੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ।
1. ਗਰਦਨ ਵਿਚ ਜਕੜਨ
ਇਸ ਦਰਦ ਦੀ ਸ਼ੁਰੂਆਤ ਵਿਚ ਗਰਦਨ ਨੂੰ ਝੁਕਾਉਣ ਵਿਚ ਪ੍ਰੇਸ਼ਾਨੀ ਹੁੰਦੀ ਹੈ, ਜਿਸ ਨਾਲ ਗਰਦਨ ਵਿਚ ਜਕੜਨ ਮਹਿਸੂਸ ਹੋਣ ਲਗਦੀ ਹੈ। ਕਈ ਵਾਰ ਤਾਂ ਗਰਦਨ ਝੁਕਾਉਣ ਨਾਲ ਅੱਖਾਂ ਵਿਚ ਵੀ ਦਰਦ ਹੋਣ ਲਗਦੀ ਹੈ।
2. ਗਰਦਨ ਵਿਚ ਦਰਦ
ਜਦੋਂ ਝੁਕਣ ਵਿਚ ਪ੍ਰੇਸ਼ਾਨੀ ਹੋਣ ਲੱਗੇ ਤਾਂ ਹੌਲੀ-ਹੌਲੀ ਇਸ ਨਾਲ ਦਰਦ ਵੀ ਹੋਣ ਲਗਦਾ ਹੈ। ਸੌਂਦੇ ਸਮੇਂ, ਛਿੱਕਦੇ, ਹੱਸਦੇ ਅਤੇ ਗਰਦਨ ਨੂੰ ਇਧਰ-ਉਧਰ ਘੁਮਾਉਣ ਨਾਲ ਵੀ ਦਰਦ ਮਹਿਸੂਸ ਹੁੰਦਾ ਹੈ।
3. ਸਿਰਦਰਦ
ਗਰਦਨ ਦੇ ਪਿਛਲੇ ਹਿੱਸੇ ਤੋਂ ਦਰਦ ਸ਼ੁਰੂ ਹੋ ਕੇ ਸਿਰ 'ਚ ਵੀ ਜਾਂਦਾ ਹੈ। ਇਹ ਸਿਰਦਰਦ ਆਮ ਨਹੀਂ ਹੁੰਦਾ, ਸਿਰ ਵਿਚ ਭਾਰਾਪਨ ਮਹਿਸੂਸ ਹੁੰਦਾ ਹੈ। ਸਰਵਾਈਕਲ ਦਾ ਇਹ ਸ਼ੁਰੂਆਤੀ ਲੱਛਣ ਹੈ।
4. ਬਾਂਹ ਦਾ ਦਰਦ
ਸਰਵਾਈਕਲ ਦਰਦ ਦੇ ਸ਼ੁਰੂਆਤੀ ਲੱਛਣਾਂ ਵਿਚ ਇਹ ਦਰਦ ਬਾਂਹ ਵਿਚ ਜਾਂਦਾ ਹੈ, ਜਿਸ ਨਾਲ ਬਾਂਹ ਦਾ ਦਰਦ ਸਮਝ ਕੇ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ।
5. ਕਸਰਤ
ਗਰਦਨ ਨੂੰ ਹੌਲੀ-ਹੌਲੀ ਸੱਜੇ ਤੋਂ ਖੱਬੇ ਅਤੇ ਖੱਬੇ ਤੋਂ ਸੱਜੇ ਮੋਢੇ ਵੱਲ ਲੈ ਕੇ ਜਾਓ। ਇਸ ਤਰ੍ਹਾਂ 4-5 ਵਾਰ ਪ੍ਰਕਿਰਿਆ ਨੂੰ ਦੁਹਰਾਓ। ਗਰਦਨ ਦਰਦ ਹੋਣ 'ਤੇ ਕਸਰਤ ਕਰਨਾ ਬੰਦ ਕਰ ਦਿਓ। ਰੋਜ਼ਾਨਾ ਕਸਰਤ ਨਾਲ ਗਰਦਨ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ।
6. ਸਿਕਾਈ
ਗਰਦਨ ਦਾ ਦਰਦ ਹੋਣ 'ਤੇ ਠੰਡੀ ਜਾਂ ਫਿਰ ਗਰਮ ਸਿਕਾਈ ਕਰੋ। ਇਨ੍ਹਾਂ ਦੋਹਾਂ ਦੇ ਵੱਖ-ਵੱਖ ਫਾਇਦੇ ਹਨ। ਗਰਮ ਸਿਕਾਈ ਨਾਲ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਅਤੇ ਠੰਡੀ ਸਿਕਾਈ ਨਾਲ ਸੋਜ ਅਤੇ ਚੋਭ ਘੱਟ ਹੁੰਦੀ ਹੈ।
ਇਸ ਤਰ੍ਹਾਂ ਕਰੋ ਇਲਾਜ
ਗਰਮ ਸਿਕਾਈ ਕਰਨ ਲਈ ਬੋਤਲ ਵਿਚ ਗਰਮ ਪਾਣੀ ਪਾ ਕੇ ਤੌਲੀਏ ਵਿਚ ਲਪੇਟ ਕੇ ਗਰਦਨ ਨੂੰ ਸੇਕ ਦਿਓ। ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਤੋਂ ਇਲਾਵਾ ਠੰਡੀ ਸਿਕਾਈ ਲਈ ਬਰਫ ਦੇ ਟੁਕੜਿਆਂ ਨੂੰ ਤੌਲੀਏ ਵਿਚ ਲਪੇਟ ਕੇ ਇਸਤੇਮਾਲ ਕਰੋ।
1. ਲਸਣ
ਲਸਣ ਦੇ ਐਂਟੀਬੈਕਟੀਰੀਅਲ ਗੁਣ ਦਰਦ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਸ ਨਾਲ ਸੋਜ ਅਤੇ ਜਲਣ ਵੀ ਠੀਕ ਹੋ ਜਾਂਦੀ ਹੈ।
ਇੰਝ ਕਰੋ ਇਲਾਜ
ਹਰ ਰੋਜ਼ ਸਵੇਰੇ ਖਾਲੀ ਪੇਟ ਪਾਣੀ ਨਾਲ ਲਸਣ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੇਲ ਵਿਚ ਲਸਣ ਨੂੰ ਸਾੜ ਕੇ ਕੋਸਾ ਹੋਣ 'ਤੇ ਗਰਦਨ ਦੀ ਮਸਾਜ ਕਰੋ।
1. ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਗਰਦਨ ਦਾ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ।
ਇੰਝ ਕਰੋ ਇਲਾਜ
ਕੱਪੜੇ 'ਤੇ ਸੇਬ ਦਾ ਸਿਰਕਾ ਲਗਾ ਕੇ ਦਰਦ ਵਾਲੇ ਹਿੱਸੇ 'ਤੇ ਕੁਝ ਦੇਰ ਲਈ ਰੱਖੋ। ਇਸ ਦੀ ਵਰਤੋਂ ਦਿਨ ਵਿਚ 2 ਵਾਰ ਕਰੋ। ਇਸ ਤੋਂ ਇਲਾਵਾ ਨਹਾਉਣ ਵਾਲੇ ਪਾਣੀ ਵਿਚ ਕੁਝ ਬੂੰਦਾਂ ਸਿਰਕੇ ਦੀਆਂ ਪਾ ਲਓ।
ਕੋਈ ਵੀ ਇਲਾਜ ਕਰਨ ਤੋਂ ਪਹਿਲਾਂ ਇਕ ਵਾਰ ਮਾਹਿਰ ਤੋਂ ਸਲਾਹ ਜ਼ਰੂਰ ਲਓ।