ਨਵਜੰਮੇ ਬੱਚੇ ਨੂੰ ਨਾ ਕਰਾਓ ਛੇ ਮਹੀਨੇ ਤੋਂ ਪਹਿਲਾਂ ਪਾਣੀ ਦੀ ਵਰਤੋ, ਹੋ ਸਕਦਾ ਹੈ ਖਤਰਨਾਕ

10/21/2017 2:56:31 PM

ਨਵੀਂ ਦਿੱਲੀ— ਸ਼ੁਰੂਆਤ ਦੇ ਛੇ ਮਹੀਨੇ ਵਿਚ ਨਵਜੰਮੇ ਬੱਚੇ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਅਕਸਰ ਮਾਂ ਬੱਚੇ ਦੇ ਛੇ ਮਹੀਨੇ ਪੂਰੇ ਹੋਣ ਤੇ ਉਸ ਨੂੰ ਪਾਣੀ ਜਾਂ ਦਾਲ ਦਾ ਪਾਣੀ ਦੇਣਾ ਸ਼ੁਰੂ ਕਰ ਦਿੰਦੀ ਹੈ ਪਰ ਇਹ ਗਲਤੀ ਤੁਹਾਡੇ ਬੱਚੇ ਲਈ ਖਤਰਨਾਕ ਹੋ ਸਕਦੀ ਹੈ। ਆਓ ਜਾਣਦੇ ਹਾਂ ਆਖਿਰ ਕਿਉਂ ਬੱਚੇ ਨੂੰ ਛੇ ਮਹੀਨੇ ਪਹਿਲਾਂ ਪਾਣੀ ਨਹੀਂ ਪਿਲਾਉਣਾ ਚਾਹੀਦਾ। 
1. ਕਿਉਂ ਨਹੀਂ ਦੇਣਾ ਚਾਹੀਦਾ ਪਾਣੀ
ਬੱਚੇ ਨੂੰ ਛੇ ਮਹੀਨੇ ਬਾਅਦ ਹੀ ਪਾਣੀ ਜਾਂ ਦਾਲ ਦੀ ਵਰਤੋਂ ਕਰਵਾਓ ਜਨਮ ਦੇ 6 ਮਹੀਨੇ ਤੱਕ ਬੱਚੇ ਦਾ ਡਾਈਜੇਸ਼ਨ ਸਿਸਟਮ ਕਮਜ਼ੋਰ ਹੋਣ ਕਾਰਨ ਉਹ ਕੁਝ ਵੀ ਡਾਈਜੇਸਟ ਨਹੀਂ ਕਰ ਪਾਉਂਦਾ। 
2. ਕਦੋਂ ਦੇਣਾ ਚਾਹੀਦਾ ਹੈ ਪਾਣੀ
ਬੱਚੇ ਨੂੰ 6 ਮਹੀਨੇ ਬਾਅਦ 1-2 ਚਮੱਚ ਪਾਣੀ ਪਿਲਾਉਣ ਨਾਲ ਸ਼ੁਰੂਆਤ ਕਰੋ। ਇਕਦਮ ਪਾਣੀ ਪਿਲਾਉਣ ਨਾਲ ਵੀ ਉਸ ਦਾ ਪੇਟ ਖਰਾਬ ਹੋ ਜਾਂਦਾ ਹੈ। 6 ਮਹੀਨੇ ਬਾਅਦ ਬੱਚੇ ਨੂੰ ਗ੍ਰਾਈਪ ਵਾਟਰ ਦੇ ਸਕਦੇ ਹੋ। 
3. ਡਾਈਰੀਆ
ਨਵਜੰਮੇ ਬੱਚੇ ਨੂੰ ਪਾਣੀ ਪਿਲਾਉਣ ਵਾਲੇ ਭਾਂਡੇ ਨਾਲ ਵੀ ਉਸ ਨੂੰ ਪੇਟ ਦੀ ਇਨਫੈਕਸ਼ਨ ਕਾਰਨ ਡਾਈਰਿਆ ਦੀ ਸਮੱਸਿਆ ਵੀ ਹੋ ਸਕਦੀ ਹੈ। 
4. ਮੈਲਨੂਟ੍ਰਿਸ਼ਿਨ
ਛੋਟੇ ਹੋਣ ਕਾਰਨ ਨਵਜੰਮੇ ਬੱਚੇ ਦਾ ਪੇਟ ਥੋੜ੍ਹੇ ਦੁੱਧ ਨਾਲ ਵੀ ਭਰ ਜਾਂਦਾ ਹੈ। ਅਜਿਹੇ ਵਿਚ ਤੁਸੀਂ ਉਨ੍ਹਾਂ ਨੂੰ ਪਾਣੀ ਪਿਲਾਉਂਦੀ ਹੋ ਤਾਂ ਉਨ੍ਹਾਂ ਦਾ ਪੇਟ ਭਰ ਜਾਂਦਾ ਹੈ। ਇਸ ਤੋਂ ਬਾਅਦ ਉਹ ਦੁੱਧ ਨਹੀਂ ਪੀਂਦਾ ਜਿਸ ਕਾਰਨ ਉਸ ਨੂੰ ਮੈਲਨੂਟ੍ਰਿਸ਼ਨ ਦੀ ਸਮੱਸਿਆ ਹੋ ਜਾਂਦੀ ਹੈ।