ਇਹ ਲੋਕ ਭੁੱਲ ਕੇ ਵੀ ਨਾ ਪੀਣ ਜੀਰੇ ਵਾਲਾ ਪਾਣੀ, ਹੋ ਸਕਦਾ ਹੈ ਖਤਰਨਾਕ

06/16/2017 11:51:46 AM

ਜਲੰਧਰ— ਅਸੀਂ ਮੋਟਾਪਾ ਘੱਟ ਕਰਨ ਦੇ ਲਈ ਅਤੇ ਕਈ ਬੀਮਾਰੀਆਂ ਦੇ ਲਈ ਲੋਕ ਅਕਸਰ ਜੀਰੇ ਵਾਲੇ ਪਾਣੀ ਪੀਂਦੇ ਹਨ। ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਉੱਥੇ ਹੀ ਕੁੱਝ ਲੋਕਾਂ ਲਈ ਜੀਰੇ ਦਾ ਪਾਣੀ ਬਹੁਤ ਖਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਜੀਰੇ ਵਾਲਾ ਪਾਣੀ ਨਹੀਂ ਪੀਣਾ ਚਾਹੀਦਾ।
1. ਗਰਭਵਤੀ ਔਰਤਾਂ ਨੂੰ ਇਹ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਗਰਭਪਾਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
2. ਮਾਹਾਵਾਰੀ ਦੇ ਸਮੇਂ ਵੀ ਇਸ਼ ਦਾ ਸੇਵਨ ਨਹੀਂ ਕਰਨਾ ਚਹੀਦਾ । ਇਸ ਨਾਲ ਜ਼ਿਆਦਾ ਬਲੀਡਿੰਗ ਹੋ ਸਕਦੀ ਹੈ।
3. ਜੇਕਰ ਤੁਸੀਂ ਆਉਣ ਵਾਲੇ ਸਮੇਂ 'ਚ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਜੀਰੇ ਵਾਲਾ ਪਾਣੀ ਤੁਹਾਡੇ ਸਰੀਰ 'ਚ ਜਾ ਕੇ ਬਲੱਡ ਸ਼ੂਗਰ ਦਾ ਪੱਧਰ ਘੱਟ ਕਰ ਸਕਦਾ ਹੈ। ਇਸ ਲਈ ਡਾਕਟਰ ਵੀ ਸਲਾਹ ਦਿੰਦੇ ਹਨ ਕਿ ਸਰਜਰੀ ਕਰਵਾਉਣ ਤੋਂ ਘੱਟ ਤੋਂ ਘੱਟ ਦੋ ਹਫਤੇ ਪਹਿਲਾਂ ਇਸ ਨੂੰ ਪੀਣਾ ਛੱਡ ਦਿਓ।
4. ਜੇਕਰ ਤੁਹਾਨੂੰ ਸ਼ੂਗਰ ਦੀ ਸਮੱੱਸਿਆ ਹੈ ਤਾਂ ਇਸ ਨੂੰ ਨਾ ਪੀਓ। ਜੀਰੇ ਵਾਲਾਂ ਪਾਣੀ ਪੀਣ ਨਾਲ ਤੁਹਾਡਾ ਬਲੱਡ ਸ਼ੂਗਰ ਦਾ ਪੱਧਰ ਵਧੇਗਾ ਜੋ ਕ ਿਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ।