ਰਾਤ ਨੂੰ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ

02/14/2018 10:07:22 AM

ਜਲੰਧਰ— ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਕੁਝ ਭੋਜਨ ਅਜਿਹੇ ਹਨ ਜਿਨ੍ਹਾਂ ਨੂੰ ਰਾਤ 'ਚ ਜਾਂ ਗ਼ਲਤ ਟਾਈਮ 'ਤੇ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਹੈਲਦੀ ਫੂਡਜ਼ ਬਾਰੇ ਦੱਸਾਂਗੇ।
1. ਕੇਲਾ ਐਂਟੀ-ਐਸਿਡ ਤੱਤਾਂ ਨਾਲ ਭਰਪੂਰ ਹੈ ਜੋ ਹਾਰਟ ਬਰਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨੂੰ ਦਿਨ ਵਿਚ ਖਾਣ ਨਾਲ ਐਨਰਜੀ ਪੱਧਰ ਵਧਦਾ ਹੈ ਪਰ ਰਾਤ ਵੇਲੇ ਖਾਣ ਨਾਲ ਕੋਲਡ ਤੇ ਕਫ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
2. ਡਾਈਜ਼ੇਸ਼ਨ ਪ੍ਰੋਸੈਸ ਨੂੰ ਠੀਕ ਕਰਨ ਲਈ ਦਹੀਂ ਬਹੁਤ ਕਾਰਗਰ ਹੈ। ਇਹ ਦਿਨ ਵਿਚ ਖਾਣਾ ਬਹੁਤ ਸਿਹਤਮੰਦ ਹੈ ਪਰ ਇਸ ਨੂੰ ਰਾਤ ਵੇਲੇ ਖਾਧਾ ਜਾਵੇ ਤਾਂ ਗੈਸ ਦੀ ਸਮੱਸਿਆ ਵਧ ਸਕਦੀ ਹੈ ਤੇ ਡਾਈਜ਼ੇਸ਼ਨ ਡਿਸਆਰਡਰ ਹੋ ਸਕਦਾ ਹੈ।
3. ਗ੍ਰੀਨ ਟੀ ਬਹੁਤ ਫਾਇਦੇਮੰਦ ਹੈ ਪਰ ਇਸ ਨੂੰ ਵੀ ਸਹੀ ਸਮੇਂ 'ਤੇ ਨਾ ਪੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਗਰੀਨ ਟੀ ਨੂੰ ਖਾਲੀ ਪੇਟ ਸਵੇਰ ਸਮੇਂ ਹੀ ਪੀਣਾ ਚਾਹੀਦਾ ਹੈ। ਦਰਅਸਲ ਇਸ ਵਿਚ ਕੈਫੀਨ ਹੁੰਦਾ ਹੈ ਜਿਸ ਨਾਲ ਬੌਡੀ ਡੀਹਾਈਡ੍ਰੇਟ ਹੋ ਸਕਦੀ ਹੈ ਤੇ ਐਸਡੀਟੀ ਦੀ ਸਮੱਸਿਆ ਹੋ ਸਕਦੀ ਹੈ।
4. ਡਾਈਟੀਸ਼ੀਅਨ ਰਾਤ ਵਿਚ ਚੌਲਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਵਿਚ ਸਟਾਰਚ ਹੁੰਦਾ ਹੈ। ਇਸ ਨਾਲ ਤੁਹਾਨੂੰ ਸੌਂਣ ਵੇਲੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।
5. ਸਭ ਜਾਣਦੇ ਹਨ ਕਿ ਸੈਬ ਐਂਟੀ ਔਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਰਾਤ ਵੇਲੇ ਸੇਬ ਖਾਣ ਨਾਲ ਐਸੀਡੀਟੀ ਹੋ ਸਕਦੀ ਹੈ।
6. ਦੁੱਧ ਕਈ ਜ਼ਰੂਰੀ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੁੱਧ ਨੂੰ ਡਾਈਜੈਸਟ ਕਰਨ ਵਿਚ ਸਮਾਂ ਲੱਗਦਾ ਹੈ। ਅਜਿਹੇ ਵਿਚ ਦੁੱਧ ਨੂੰ ਰਾਤ ਵੇਲੇ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਬੌਡੀ ਰਿਲੈਕਸ ਹੁੰਦੀ ਹੈ ਤੇ ਇਹ ਨਿਊਟ੍ਰੀਸ਼ਨਜ਼ ਨੂੰ ਜਲਦੀ ਐਬਜ਼ਾਰਵ ਕਰਦਾ ਹੈ।
7. ਰਾਤ ਵਿਚ ਜਾਗਣ ਲਈ ਲੋਕ ਕੌਫੀ ਪੀਂਦੇ ਹਨ ਪਰ ਇਹ ਬਹੁਤ ਹੀ ਅਨਹੈਲਦੀ ਆਦਤ ਹੈ। ਰਾਤ ਵੇਲੇ ਕੌਫੀ ਪੀਣ ਨਾਲ ਡਾਈਜੈਸਟਿਵ ਸਿਸਟਮ ਇਰੀਟੇਟ ਹੋਣ ਲੱਗਦਾ ਹੈ।