ਗਰਭ ਅਵਸਥਾ ਦੇ ਦੌਰਾਨ ਹੋਣ ਵਾਲੀ ਪੇਟ ਦੀ ਗੈਸ ਨੂੰ ਇਸ ਤਰ੍ਹਾਂ ਕਰੋ ਦੂਰ

03/26/2017 4:43:34 PM

ਜਲੰਧਰ— ਗਰਭ ਅਵਸਥਾ ਦਾ ਸਮਾਂ ਇਕ ਔਰਤ ਦੇ ਲਈ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਉੱਥੇ ਹੀ ਇਕ ਪਾਸੇ ਗਰਭਵਤੀ ਔਰਤ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਡਰ ਰਹਿੰਦਾ ਹੈ। ਅਕਸਰ ਗਰਭ ਅਵਸਥਾ ਦੇ ਦੌਰਾਨ ਮੰਨ ਕੱਚਾ, ਉਲਟੀ ਅਤੇ ਪੈਰਾਂ ''ਤੇ ਸੋਜ ਹੋਣਾ ਆਮ ਗੱਲ ਹੈ ਪਰ ਗਰਭ ਅਵਸਥਾ ਦੇ ਦੌਰਾਨ ਪੇਟ ''ਚ ਗੈਸ ਬਣਨਾ ਆਮ ਗੱਲ ਨਹੀਂ ਹੁੰਦੀ। ਇਸ ਨਾਲ ਮਾਂ ਤਾਂ ਪਰੇਸ਼ਾਨ ਹੁੰਦੀ ਹੀ ਹੈ ਨਾਲ ਹੀ ਬੱਚੇ ਨੂੰ ਵੀ ਕਈ ਸਮੱਸਿਆਵਾਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨਾਲ ਇਨਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇੰਨਾਂ ਗੱਲਾਂ ਬਾਰੇ। 
1. ਤਣਾਅ ਨਾ ਲਓ
ਗਰਭ ਅਵਸਥਾ ਦੇ ਦੌਰਾਨ ਔਰਤ ਨੂੰ ਖੁਸ਼ ਰਹਿਣਾ ਚਾਹੀਦਾ ਹੈ ਪਰ ਕਈ ਵਾਰ ਗਰਭਵਤੀ ਔਰਤ ਦੇ ਮੰਨ ਅੰਦਰ ਅਜਿਹੇ ਸਵਾਲ ਉੱਠਦੇ ਹਨ ਜਿਸ ਨਾਲ ਉਹ ਤਣਾਅ ''ਚ ਆ ਜਾਂਦੀ ਹੈ। ਤਣਾਅ ਲੈਣ ਨਾਲ ਨਾ ਸਿਰਫ ਪੇਟ ਦਰਦ ਹੋਵੇਗਾ ਬਲਕਿ ਇਸ ਨਾਲ ਪੇਟ ''ਚ ਗੈਸ ਵੀ ਬਣੇਗੀ। ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਗਰਭ ਅਵਸਥਾ ਦੇ ਦੌਰਾਨ ਆਪਣੇ ਆਪ ਨੂੰ ਖੁਸ਼ ਰੱਖੋ। 
2. ਜ਼ਿਆਦਾ ਪਾਣੀ ਪੀਓ
ਪਾਣੀ ਇਕ ਅਜਿਹੀ ਚੀਜ਼ ਹੈ ਜਿਸ ਨੂੰ ਪੀਣ ਨਾਲ ਸਰੀਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਗਰਭ ਅਵਸਥਾ ਦੇ ਦੌਰਾਨ ਗੈਸ ਦੀ ਪਰੇਸ਼ਾਨੀ ਰਹਿੰਦੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਤੁਸੀਂ ਅਤੇ ਤੁਹਾਡਾ ਬੱਚਾ ਸਿਹਤਮੰਦ ਰਹੇਗਾ। 
3. ਫਾਈਵਰ ਨਾਲ ਭਰੀ ਹੋਈ ਖੁਰਾਕ ਲਓ
ਗਰਭ ਅਵਸਥਾ ''ਚ ਜੇਕਰ ਸਿਹਤਮੰਦ ਰਹਿਣਾ ਹੈ ਤਾਂ ਫਾਈਵਰ ਨਾਲ ਭਰੀ ਹੋਈ ਖੁਰਾਕ ਖਾਓ। ਤਰਬੂਜ ਸਰੀਰ ''ਚ ਪਾਣੀ ਅਤੇ ਫਾਈਵਰ ਦੀ ਕਮੀ ਨੂੰ ਪੂਰਾ ਕਰਦਾ ਹੈ। 
4. ਸੈਰ ਕਰੋ
ਗਰਭਵਤੀ ਔਰਤਾਂ ਲਈ ਆਰਾਮ ਜ਼ਰੂਰੀ ਹੈ, ਪਰ ਇਸਦਾ ਮਤਲਬ ਕੰਮ ਨਾ ਕਰਨਾ ਨਹੀਂ ਹੈ। ਕੋਸ਼ਿਸ ਕਰੋ ਕਿ ਤੁਸੀਂ ਘਰ ਦਾ ਕੰਮ ਜ਼ਰੂਰ ਕਰੋ। ਪੈਦਲ ਚੱਲਣਾ ਤੁਹਾਡੇ ਲਈ ਚੰਗਾ ਹੋਵੇਗਾ। ਰੋਜ਼ ਥੋੜ੍ਹੀ-ਥੋੜ੍ਹੀ ਸੈਰ ਜ਼ਰੂਰ ਕਰੋ। ਇਸ ਨਾਲ ਭੋਜਨ ਆਸਾਨੀ ਨਾਲ ਹਜ਼ਮ ਹੋਵੇਗਾ।