ਵੱਖ-ਵੱਖ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਖਾਓ ਇਹ ‘ਚਟਨੀਆਂ’, ਹੋਣਗੇ ਬੇਮਿਸਾਲ ਫ਼ਾਇਦੇ

11/11/2020 5:00:29 PM

ਜਲੰਧਰ (ਬਿਊਰੋ) - ਖਾਣਾ ਖਾਂਦੇ ਸਮੇਂ ਉਸ ਨਾਲ ਚਟਨੀ ਹੋਵੇ ਤਾਂ ਖਾਣੇ ਦਾ ਸੁਆਦ ਹੋਰ ਵੱਧ ਜਾਂਦਾ ਹੈ। ਖਾਣੇ ਨਾਲ ਚਟਨੀ ਖਾਣੀ ਸਭ ਨੂੰ ਪਸੰਦ ਹੈ ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਚਟਨੀ ਦੀ ਵਰਤੋਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਵੀ ਕੀਤੀ ਜਾਂਦੀ ਹੈ। ਚਟਨੀ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਦੇ ਹਨ। ਅੰਬ ਦੀ ਚਟਨੀ ਤੋਂ ਲੈ ਕੇ ਪੁਦੀਨੇ ਦੀ ਚਟਨੀ ਖਾਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਖਾਸ 5 ਚਟਨੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਬਹੁਤ ਫਾਇਦੇਮੰਦ ਹਨ...

1. ਆਂਵਲੇ ਦੀ ਚਟਨੀ
ਆਂਵਲਾ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਇਸ ਦੀ ਚਟਨੀ ਖਾਣ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ-ਸੀ ਅਤੇ ਹੋਰ ਪੋਸ਼ਟਿਕ ਤੱਤ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਚਟਨੀ ਵਿਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਣ ਨਾਲ ਤੁਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ।

2. ਇਮਲੀ ਦੀ ਚਟਨੀ
ਇਮਲੀ ਦੀ ਤਾਸੀਰ ਗਰਮ ਹੁੰਦੀ ਹੈ, ਜੋ ਸਰੀਰ ਨੂੰ ਠੰਡਾ ਰੱਖਦੀ ਹੈ। ਇਸ ਦੀ ਚਟਨੀ ਖਾਣ ਨਾਲ ਤੁਹਾਨੂੰ ਗਰਮੀ ਵਿਚ ਹੋਣ ਵਾਲੀ ਐਲਰਜੀ ਅਤੇ ਹੋਰ ਸਮੱਸਿਆਵਾਂ ਨਹੀਂ ਹੁੰਦੀਆਂ। ਰੋਜ਼ਾਨਾ ਖਾਣੇ ’ਚ ਇਸ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ। ਉਲਟੀ, ਜੀ ਮਿਚਲਾਉਣਾ ਜਾਂ ਦਸਤ ਵਰਗੀਆਂ ਸਮੱਸਿਆਵਾਂ ਲਈ ਵੀ ਇਮਲੀ ਦੀ ਚਟਨੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਂਦੇ ਸਮੇਂ ਇਸ ਵਿਚ ਹਿੰਗ ਦੀ ਵਰਤੋਂ ਜ਼ਰੂਰ ਕਰੋ।

3. ਪੁਦੀਨੇ ਦੀ ਚਟਨੀ
ਪੁਦੀਨੇ ਦੀ ਚਟਨੀ ਖਾਣ ਨਾਲ ਵੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਗੁਣ ਤੁਹਾਡੇ ਢਿੱਡ ਨੂੰ ਠੀਕ ਰੱਖ ਕੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਵਿਚ ਧਨੀਆ, ਅਦਰਕ, ਅਤੇ ਲਸਣ ਮਿਲਾ ਕੇ ਖਾਣ ਨਾਲ ਤੁਹਾਡੀਆਂ ਅੰਤੜੀਆਂ ਦੀਆਂ ਸਮੱਸਿਆ, ਬੁਖਾਰ ਅਤੇ ਦਸਤ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਵਿਚ ਇਸ ਨੂੰ ਖਾਣ ਨਾਲ ਡਿਲਵਰੀ ਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਚਟਨੀ ਨੂੰ ਗਾੜਾ ਬਣਾਉਣ ਨਾਲ ਤੁਸੀਂ ਇਸ ਨੂੰ ਕੁਝ ਦਿਨਾਂ ਤੱਕ ਰੱਖ ਵੀ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ-  Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

4. ਕੱਚੇ ਅੰਬ ਦੀ ਚਟਨੀ 
ਕੱਚੇ ਅੰਬ ਵਿਚ ਵਿਟਾਮਿਨ-ਸੀ, ਏ ਅਤੇ ਬੀ ਨਾਲ ਭਰਪੂਰ ਮਾਤਰਾ ਵਿਚ ਹੁੰਦਾ ਹੈ। ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਸ ਨਾਲ ਤੁਹਾਡੇ ਸਰੀਰ ਦੀਆਂ ਨਵੀਆਂ ਕੋਸ਼ੀਕਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨੂੰ ਖਾਣ ਨਾਲ ਤੁਹਾਡੇ ਢਿੱਡ ਅਤੇ ਪਾਚਨ ਤੰਤਰ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

5. ਜੈਫਲ ਦੀ ਚਟਨੀ
ਇਸ ਚਟਨੀ ਨੂੰ ਪੇਟ ਦਰਦ, ਦਸਤ, ਉਲਟੀ ਅਤੇ ਚੱਕਰ ਆਉਣ ਵਿਚ ਖਾਣ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਹਾਡੀ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਚਟਨੀ ਨੂੰ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਇਸ ਵਿਚ ਇਕ ਤੋਂ ਜ਼ਿਆਦਾ ਜੈਫਲ ਦੀ ਵਰਤੋਂ ਨਾ ਕਰੋ ਅਤੇ ਇਸ ਵਿਚ ਜੀਰੇ ਨੂੰ ਹਮੇਸ਼ਾ ਭੁੰਨ ਕੇ ਪਾਓ।

ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਮੌਕੇ ਬਾਜ਼ਾਰਾਂ ‘ਚ ਇਸ ਵਾਰ ਵੀ ਕਾਇਮ ਹੈ ਚੀਨੀ ਬਿਜਲੀ ਲੜ੍ਹੀਆਂ ਦੀ ਸਰਦਾਰੀ!

rajwinder kaur

This news is Content Editor rajwinder kaur