ਅਨੇਕਾਂ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦੀ ਹੈ 'ਹਲਦੀ'

12/11/2018 11:55:58 AM

ਨਵੀਂ ਦਿੱਲੀ— ਹਲਦੀ ਜਿੱਥੇ ਇਕ ਪਾਸੇ ਖਾਣੇ ਦਾ ਸੁਆਦ ਅਤੇ ਰੰਗ ਵਧਾਉਂਦੀ ਹੈ ਉੱਥੇ ਹੀ ਇਸ ਦੀ ਵਰਤੋਂ ਸਿਹਤ ਅਤੇ ਚਮੜੀ ਸਬੰਧੀ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਇਸ ਦੇ ਇਲਾਵਾ ਹਲਦੀ ਸਰੀਰ ਨੂੰ ਸਿਹਤਮੰਦ ਰੱਖਣ 'ਚ ਵੀ ਬਹੁਤ ਲਾਭਕਾਰੀ ਹੈ। ਹਲਦੀ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਹਲਦੀ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
 

— ਪਾਚਨ ਕਿਰਿਆ ਦਰੁਸਤ ਰੱਖੇ 
ਕਈ ਰਿਸਰਚ ਮੁਤਾਬਕ ਹਲਦੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਖਾਣਾ ਜਲਦੀ ਪਚ ਜਾਂਦਾ ਹੈ। ਇਸ ਲਈ ਇਸ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
 

— ਡਾਇਬਿਟੀਜ਼ ਨੂੰ ਰੱਖੇ ਕੰਟਰੋਲ 
ਬਾਇਓਕੇਮਿਸਟਰੀ ਅਤੇ ਬਾਇਓਫਿਜ਼ੀਕਲ ਰਿਸਰਚ ਦੀ ਸਟਡੀ ਮੁਤਾਬਕ ਹਲਦੀ ਦੀ ਨਿਯਮਿਤ ਵਰਤੋਂ ਨਾਲ ਗਲੂਕੋਜ਼ ਦਾ ਲੈਵਲ ਘੱਟ ਅਤੇ ਟਾਈਪ-ਡਾਇਬਿਟੀਜ਼ ਦਾ ਖਤਰਾ ਟਲ ਸਕਦਾ ਹੈ।
 

— ਕੈਂਸਰ ਤੋਂ ਬਚਾਅ 
ਹਲਦੀ ਇਕ ਤਾਕਤਵਾਰ ਐਂਟੀ-ਆਕਸੀਡੈਂਟ ਹੈ ਜੋ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਦਾ ਹੈ। ਇਹ ਕੈਂਸਰ ਦਾ ਖਤਰਾ ਘੱਟ ਕਰਦਾ ਹੈ। ਇਹ ਕੈਂਸਰ ਸੈੱਲਸ ਨੂੰ ਬਣਨ ਤੋਂ ਵੀ ਰੋਕਦਾ ਹੈ।
 

— ਖੂਨ ਰੱਖੇ ਸਾਫ 
ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਨਹੀਂ ਜੰਮਦਾ ਅਤੇ ਇਹ ਖੂਨ ਸਾਫ ਕਰਨ 'ਚ ਵੀ ਮਦਦਗਾਰ ਹੈ। ਇਸ ਨਾਲ ਅਨੀਮੀਆ ਦੀ ਕਮੀ ਵੀ ਦੂਰ ਹੋ ਜਾਂਦੀ ਹੈ।
 

— ਦਿਮਾਗ ਬਣਾਏ ਸਿਹਤਮੰਦ 
ਜੇਕਰ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ 'ਚ ਹਲਦੀ ਮਿਲਾ ਕੇ ਪੀਂਦੇ ਹੋ ਤਾਂ ਇਹ ਦਿਮਾਗ ਲਈ ਬਹੁਤ ਚੰਗਾ ਰਹਿੰਦਾ ਹੈ।
 

— ਸਰੀਰ ਦੀ ਸੋਜ ਨੂੰ ਘੱਟ ਕਰੇ 
ਹਲਦੀ 'ਚ ਮੌਜੂਦ ਕਰਕਿਊਮਿਨ ਜੋੜਾਂ ਦੇ ਦਰਦ ਅਤੇ ਸੋਜ ਨੂੰ ਦੂਰ ਕਰਨ 'ਚ ਦਵਾਈਆਂ ਤੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਹਲਦੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। 
 

—ਸਰਦੀ-ਜ਼ੁਕਾਮ ਅਤੇ ਕਫ ਨੂੰ ਦੂਰ ਕਰੇ 
ਸਰਦੀ-ਜ਼ੁਕਾਮ ਹੋਣ 'ਤੇ ਹਲਦੀ ਮਿਲੇ ਦੁੱਧ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰਦੀ ਜ਼ੁਕਾਮ ਤਾਂ ਠੀਕ ਹੋ ਜਾਂਦਾ ਹੈ ਨਾਲ ਹੀ ਗਰਮ ਦੁੱਧ ਦੇ ਸੇਵਨ ਨਾਲ ਫੇਫੇੜਿਆਂ 'ਚ ਜਮ੍ਹਾ ਹੋਇਆ ਕਫ ਵੀ ਨਿਕਲ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਇਸ ਦਾ ਸੇਵਨ ਤੁਹਾਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਕਰਦਾ ਹੈ।
 

— ਨੀਂਦ ਨਾ ਆਉਣਾ 
ਜੇਕਰ ਤੁਹਾਨੂੰ ਵੀ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਹਲਦੀ ਵਾਲਾ ਦੁੱਧ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੈ। ਰਾਤ ਨੂੰ ਭੋਜਨ ਕਰਨ ਦੇ ਅੱਧਾ ਘੰਟਾ ਪਹਿਲਾਂ ਹਲਦੀ ਦੁੱਧ ਪੀਓ ਫਿਰ ਦੇਖੋ ਤੁਹਾਨੂੰ ਰਾਤ 'ਚ ਕਿਹੋ ਜਿਹੀ ਨੀਂਦ ਆਉਂਦੀ ਹੈ।
 

Neha Meniya

This news is Content Editor Neha Meniya