ਰੋਜ਼ਾਨਾ ਇਕ ਆਂਵਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

06/06/2017 3:01:48 PM

ਨਵੀਂ ਦਿੱਲੀ— ਆਂਵਲਾ ਕੁਦਰਤ ਦੇ ਵਲੋਂ ਹੀ ਮਨੁੱਖ ਨੂੰ ਦਿੱਤਾ ਗਿਆ ਤੋਹਫਾ ਹੈ। ਇਹ ਬਹੁਤ ਗੁਣਕਾਰੀ ਹੈ। ਇਸ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ, ਕਾਰਬੋਹਾਈਡ੍ਰੇਟ, ਫਾਇਵਰ ਪ੍ਰੋਟੀਨ ਵਿਟਾਮਿਨ ਏ, ਬੀ ਮੈਗਨੀਸ਼ੀਅਮ ਅਤੇ ਆਇਰਨ ਮੋਜੂਦ ਹੁੰਦਾ ਹੈ। ਇਸ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ ਆਂਵਲਾ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਹ ਸ਼ੂਗਰ, ਬਵਾਸੀਰ, ਨਕਸੀਰ ਅਤੇ ਦਿਲ ਦੀ ਬੀਮਾਰੀਆਂ ਦੇ ਲਈ ਵੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਆਂਵਲੇ ਦੇ ਫਾਇਦਿਆਂ ਬਾਰੇ
1. ਪੱਥਰੀ
ਅੱਜ-ਕਲ ਜ਼ਿਆਦਾ ਲੋਕਾਂ ਨੂੰ ਪੱਥਰੀ ਦੀ ਸ਼ਿਕਾਇਤ ਰਹਿੰਦੀ ਹੈ। ਇਸ ਤੋਂ ਨਿਜ਼ਾਤ ਪਾਉਣ ਦੇ ਲਈ ਆਂਵਲਾ ਦੇ ਚੂਰਨ ਨੂੰ ਮੂਲੀ ਦੇ ਰਸ 'ਚ ਮਿਲਾ ਕੇ 40 ਦਿਨਾਂ ਤੱਕ ਪੀਓ। ਇਸ ਨਾਲ ਪੱਥਰੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
2. ਖਾਂਸੀ
ਦਿਨ 'ਚ ਤਿੰਨ ਵਾਰ ਆਂਵਲੇ ਦਾ ਮੁਰੱਬਾ ਗਾਂ ਦੇ ਦੁੱਧ ਦੇ ਨਾਲ ਖਾਓ। ਇਸ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
3. ਨਕਸੀਰ 
ਨੱਕ 'ਚੋਂ ਖੂਨ ਨਿਕਲਣ 'ਤੇ ਵੀ ਇਸ ਨੂੰ ਪੀਸ ਦੇ ਬਕਰੀ ਦੇ ਦੁੱਧ 'ਚ ਮਿਲਾ ਕੇ ਸਿਰ ਅਤੇ ਮੱਥੇ 'ਤੇ ਲੇਪ ਲਗਾਓ। ਇਸ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
4. ਦਿਲ ਦੇ ਮਰੀਜ਼
ਦਿਲ ਦੇ ਮਰੀਜ ਦਿਨ 'ਚ 3 ਵਾਰ ਆਂਵਲੇ ਦੀ ਵਰਤੋ ਕਰੋ। ਇਸ ਨਾਲ ਦਿਲ ਦੀ ਬੀਮਾਰੀ ਤੋਂ ਨਿਜ਼ਾਤ ਮਿਲੇਗੀ।
5. ਸ਼ੂਗਰ 
ਹਲਦੀ ਦੇ ਚੂਰਨ ਦੇ ਨਾਲ ਆਂਵਲੇ ਦੀ ਵਰਤੋ ਕਰਨ ਨਾਲ ਡਾਈਬਿਟੀਜ਼ ਦੇ ਰੋਗੀਆਂ ਨੂੰ ਫਾਇਦਾ ਹੋਵੇਗਾ। 
6. ਬਵਾਸੀਰ
ਬਵਾਸੀਰ ਦੇ ਮਰੀਜ਼ ਸੁੱਕੇ ਆਂਵਲੇ ਨੂੰ ਬਾਰੀਕ ਕਰਕੇ ਦੁੱਧ ਦੇ ਨਾਲ ਖਾਓ। ਇਸ ਨੂੰ ਸਵੇਰੇ ਸ਼ਾਮ ਖਾਣ ਨਾਲ ਲਾਭ ਹੋਵੇਗਾ।
7. ਯੂਰਿਨ 'ਚ ਜਲਣ
ਯੂਰਿਨ 'ਚ ਜਲਣ ਦੀ ਸਮੱਸਿਆ ਹੋਣ 'ਤੇ ਆਂਵਲੇ ਦੇ ਰਸ 'ਚ ਸ਼ਹਿਦ ਮਿਲਾ ਕੇ ਵਰਤੋ ਕਰੋ। ਇਸ ਨਾਲ ਜਲਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ।