ਰੋਜ਼ਾਨਾ ਪੀਓ ਹਿੰਗ ਦਾ ਪਾਣੀ ਸਰੀਰ ਨੂੰ ਹੋਣਗੇ ਕਈ ਫਾਇਦੇ

06/23/2017 6:21:30 PM

ਨਵੀਂ ਦਿੱਲੀ— ਸਾਰੇ ਲੋਕ ਨੂੰ ਛੋਟੀ-ਮੋਟੀ ਸਰੀਰਕ ਪਰੇਸ਼ਾਨੀਆਂ ਲਗੀਆਂ ਹੀ ਰਹਿੰਦੀਆਂ ਹਨ। ਡਾਈਬੀਟੀਜ਼, ਬਲੱਡ ਪ੍ਰੈਸ਼ਰ, ਐਸਿਡਿਟੀ ਅਤੇ ਜੋੜਾਂ 'ਚ ਦਰਦ ਹੋਣਾ ਆਮ ਸਮੱਸਿਆ ਹੈ ਜੋ ਲਗਭਹ ਸਾਰਿਆਂ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ ਇਨ੍ਹਾਂ ਸਾਰਿਆਂ ਦੇ ਲਈ ਲੋਕ ਕਈ ਤਰ੍ਹਾਂ ਦੀ ਦਵਾਈਆਂ ਦੀ ਵਰਤੋ ਕਰਦੇ ਹਨ ਜਿਸ ਨਾਲ ਕਿਡਨੀ ਨੂੰ ਨੁਕਸਾਨ ਹੁੰਦਾ ਹੈ ਅਜਿਹੇ 'ਚ ਇਨ੍ਹਾਂ ਛੋਟੀ-ਮੋਟੀ ਬੀਮਾਰੀ ਤੋਂ ਨਿਜ਼ਾਤ ਪਾਉਣ ਦੇ ਲਈ ਗਰਮ ਪਾਣੀ 'ਚ ਚੁਟਕੀ ਇਕ ਹਿੰਗ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਹਿੰਗ ਦਾ ਪਾਣੀ ਪੀਣ ਦੇ ਫਾਇਦਿਆਂ ਬਾਰੇ
1. ਗੈਸ 
ਗਲਤ ਖਾਣ ਪਾਣ ਦੀ ਵਜ੍ਹਾ ਨਾਲ ਲੋਕਾਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਜੋ ਅੱਜ-ਕਲ ਆਮ ਦੇਖਣ ਨੂੰ ਮਿਲਦੀ ਹੈ ਹਰ ਰੋਜ਼ ਸਵੇਰੇ ਖਾਲੀ ਪੇਟ ਇਕ ਗਿਲਾਸ ਪਾਣੀ 'ਚ ਹਿੰਗ ਮਿਲਾਕੇ ਪੀਓ। ਇਸ 'ਚ ਮੋਜੂਦ ਐਂਟੀ ਇੰਫਲੇਮੇਟਰੀ ਗੁਣ ਡਾਈਜੇਸ਼ਨ ਸਿਸਟਮ ਨੂੰ ਸੁਧਾਰਦੇ ਹਨ।
2. ਡਾਈਬੀਟੀਜ਼
ਹਿੰਗ ਦਾ ਪਾਣੀ ਪੀਣ ਨਾਲ ਸਰੀਰ 'ਚ ਬਲੱਡ ਸ਼ੂਗਰ ਲੇਵਲ ਸੰਤੁਲਿਤ ਹੁੰਦਾ ਹੈ ਜਿਸ ਵਜ੍ਹਾ ਨਾਲ ਡਾਈਬੀਟੀਜ਼ ਹੋਣ ਦਾ ਖਤਰਾ ਨਹੀਂ ਰਹਿੰਦਾ ਹੈ। ਇਸ ਤੋਂ ਇਲਾਵਾ ਡਾਈਬੀਟੀਜ਼ ਦੇ ਰੋਗੀ ਨੂੰ ਰੋਜ਼ਾਨਾ ਇਸ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਮਿਲਦਾ ਹੈ।
3. ਯੂਰਿਨ ਦੀ ਸਮੱਸਿਆ 
ਜਿਨ੍ਹਾਂ ਲੋਕਾਂ ਨੂੰ ਯੂਰਿਨ ਇੰਫੈਕਸ਼ਨ ਜਾਂ ਇਸ ਨਾਲ ਜੁੜੀਆਂ ਕੋਈ ਹੋਰ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਵੀ ਹਿੰਗ ਦਾ ਪਾਣੀ ਕਾਫੀ ਫਾਇਦੇਮੰਦ ਹੈ।
4. ਮਜ਼ਬੂਤ ਹੱਡੀਆਂ
ਇਸ 'ਚ ਮਜ਼ਬੂਤ ਐਂਟੀ-ਇੰਫਲੇਮੇਟਰੀ ਗੁਣ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ।
5. ਅਸਥਮਾ
ਅਸਥਮਾ ਦੇ ਰੋਗੀਆਂ ਨੂੰ ਵੀ ਹਿੰਗ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ 'ਚ ਮਜ਼ਬੂਤ ਐਂਟੀ-ਬੈਕਟੀਰਿਅਲ ਗੁਣ ਸਾਹ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
6. ਅੱਖਾਂ ਦੀ ਰੋਸ਼ਨੀ
ਹਿੰਗ ਦਾ ਪਾਣੀ'ਚ ਮੋਜੂਦ ਵੀਟਾ ਕੈਰੋਟੀਨ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਰੋਜ਼ਾਨਾ ਇਸ ਦਾ ਵਰਤੋ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।
7. ਖੂਨ ਦੀ ਕਮੀ
ਸਰੀਰ 'ਚ ਖੂਨ ਦੀ ਕਮੀ ਹੋਣ 'ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ ਅਜਿਹੇ 'ਚ ਹਿੰਗ 'ਚ ਮੋਜੂਦ ਆਇਰਨ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
8. ਮਜ਼ਬੂਤ ਦੰਦ 
ਇਸ 'ਚ ਮੋਜੂਤ ਐਂਟੀ-ਆਕਸੀਡੇਂਟ ਦੰਦਾਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।