ਦਹੀਂ ‘ਚ ਸੌਂਫ ਪਾ ਕੇ ਖਾਣ ਨਾਲ ਦੂਰ ਹੋਵੇਗੀ ਨੀਂਦ ਨਾ ਆਉਣ ਦੀ ਸਮੱਸਿਆ, ਐਸੀਡਿਟੀ ਤੋਂ ਮਿਲੇਗੀ ਰਾਹਤ

03/26/2020 6:33:45 PM

ਜਲੰਧਰ - ਦਹੀਂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ’ਚ ਪਾਏ ਜਾਣ ਵਾਲੇ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਦੂਜੇ ਮਿਨਰਲਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਗਰਮੀ ਦੇ ਮੌਸਮ ‘ਚ ਆਪਣੀ ਡਾਈਟ ‘ਚ ਦਹੀਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦਾ ਹੈ। ਦਹੀਂ ‘ਚ ਨਮਕ ਅਤੇ ਚੀਨੀ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਦਹੀਂ ‘ਚ ਮਿਲਾ ਕੇ ਖਾਣ ਨਾਲ ਸਰੀਰ ਨੂੰ ਦੋ ਗੁਣਾ ਫਾਇਦਾ ਹੁੰਦਾ ਹੈ। ਇਸ ਨਾਲ ਡਾਈਜੇਸਨ ਸਿਸਟਮ ਠੀਕ ਰਹਿੰਦਾ ਹੈ। ਸਰੀਰ ’ਚ ਇਕੱਠੀ ਹੋਣ ਵਾਲੀ ਵਾਧੂ ਚਰਬੀ ਘੱਟ ਹੋ ਜਾਂਦੀ ਹੈ। 

1 ਕਾਲਾ ਨਮਕ ਅਤੇ ਭੁਣਿਆ ਹੋਇਆ ਜ਼ੀਰਾ
ਦਹੀਂ ‘ਚ ਕਾਲਾ ਨਮਕ ਅਤੇ ਭੁਣਿਆ ਹੋਇਆ ਜ਼ੀਰਾ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਖਾਣੇ ਦਾ ਸੁਆਦ ਤਾਂ ਕਈ ਗੁਣਾ ਵੱਧ ਜਾਂਦਾ ਹੈ ਅਤੇ ਨਾਲ ਹੀ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ।

2. ਸ਼ਹਿਦ
ਦਹੀ ‘ਚ ਸ਼ਹਿਦ ਮਿਲਾ ਕੇ ਖਾਣਾ ਬਹੁਤ ਜ਼ਰੂਰੀ ਹੈ। ਇਸ ਦੀ ਵਰਤੋਂ ਕਰਨ ਨਾਲ ਮੂੰਹ ’ਚ ਹੋਣ ਵਾਲੇ ਛਾਲੇ ਠੀਕ ਹੋ ਜਾਂਦੇ ਹਨ।

3. ਕਾਲੀ ਮਿਰਚ
ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ, ਉਨ੍ਹਾਂ ਲੋਕਾਂ ਨੂੰ ਦਹੀਂ ਦੇ ਨਾਲ-ਨਾਲ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਦਹੀਂ ’ਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਸਰੀਰ ‘ਚ ਜਮਾ ਵਾਧੂ ਚਰਬੀ ਘੱਟ ਹੋ ਜਾਂਦੀ ਹੈ।

4. ਅਜਵਾਇਨ
ਬਵਾਸੀਰ ਦੇ ਰੋਗੀ ਨੂੰ ਦਹੀਂ ‘ਚ ਅਜਵਾਇਨ ਮਿਲਾ ਕੇ ਖਾਣੀ ਚਾਹੀਦੀ ਹੈ। ਚਾਹੋ ਤਾਂ ਅਜਵਾਇਨ ਨੂੰ ਪੀਸ ਕੇ ਵੀ ਇਸਤੇਮਾਲ ਕਰ ਸਕਦੇ ਹੋ।

5. ਚਾਵਲ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸਿਰਫ ਅੱਧੇ ਸਿਰ ‘ਚ ਹੀ ਦਰਦ ਹੁੰਦੀ ਹੈ। ਅਜਿਹੇ ‘ਚ ਦਹੀਂ ‘ਚ ਉਬਲੇ ਹੋਏ ਚਾਵਲ ਮਿਲਾ ਕੇ ਖਾਣੇ ਚਾਹੀਦੇ ਹਨ, ਇਸ ਨਾਲ ਸਿਰ ਦੇ ਦਰਦ ਨੂੰ ਫਾਇਦਾ ਹੁੰਦਾ ਹੈ।

6. ਸੌਂਫ
ਦਹੀਂ ‘ਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਗੈਸ ਅਤੇ ਜਲਣ ਹੋਣ ‘ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ।

7. ਈਸਬਗੋਲ
ਲੂਜ ਮੋਸ਼ਨ ਦੀ ਸਮੱਸਿਆ ਹੋਣ ‘ਤੇ ਦਹੀਂ ‘ਚ ਈਸਬਗੋਲ ਮਿਲਾ ਕੇ ਖਾਓ ਇਸ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਇਹ ਕੌਲੈਸਟਰੋਲ ਘਟਾਉਣ ‘ਚ ਵੀ ਮਦਦ ਕਰਦਾ ਹੈ।

8. ਕੇਲਾ
ਦਹੀਂ ‘ਚ ਕੇਲਾ ਮਿਲਾਕੇ ਖਾਣ ਨਾਲ ਪੇਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।

rajwinder kaur

This news is Content Editor rajwinder kaur