ਜੀਰੇ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

02/16/2018 10:41:53 AM

ਨਵੀਂ ਦਿੱਲੀ— ਜੀਰੇ 'ਚ ਮੌਜੂਦ ਐਂਟੀ ਆਕਸੀਡੈਂਟਸ ਅਤੇ ਹੋਰ ਪੋਸ਼ਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਲਈ ਰੋਜ਼ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਜੀਰੇ ਦਾ ਪਾਣੀ ਬਣਾਉਣ ਦੀ ਵਿਧੀ ਅਤੇ ਉਸ ਦੀ ਵਰਤੋਂ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਪਾਣੀ ਬਣਾਉਣ ਦੀ ਤਰੀਕਾ
ਰਾਤ ਦੇ ਸਮੇਂ ਇਕ ਗਿਲਾਸ 'ਚ ਦੋ ਚਮਚ ਜੀਰਾ ਪਾ ਕੇ ਇਸ ਨੂੰ ਪਾਣੀ 'ਚ ਭਿਓਂ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਉਬਾਲ ਲਓ। ਕੋਸਾ ਹੋਣ 'ਤੇ ਇਸ ਪਾਣੀ ਨੂੰ ਛਾਣ ਕੇ ਪੀ ਲਓ।
ਜੀਰੇ ਦੇ ਪਾਣੀ ਦੀ ਇਸ ਤਰ੍ਹਾਂ ਵੀ ਕਰੋ ਵਰਤੋਂ
1. ਜੀਰੇ ਦੇ ਪਾਣੀ 'ਚ ਆਪਣੀ ਮਨਪਸੰਦ ਸਬਜ਼ੀਆਂ ਪਾ ਕੇ ਉਬਾਲ ਲਓ ਅਤੇ ਪੀਓ।
2. ਚੌਲ ਬਣਾਉਂਦੇ ਸਮੇਂ ਜੀਰੇ ਦਾ ਪਾਣੀ ਮਿਲਾ ਦਿਓ। ਇਸ ਨਾਲ ਚੌਲ ਸੁਆਦ ਬਨਣਗੇ। ਨਾਲ ਹੀ ਪਾਚਨ ਤੰਤਰ ਠੀਕ ਰਹੇਗਾ।
3. ਲੱਸੀ 'ਚ ਜੀਰੇ ਦਾ ਪਾਣੀ ਮਿਲਾ ਕੇ ਪੀਣ ਨਾਲ ਪੇਟ ਦੀਆਂ ਤਕਲੀਫਾਂ ਦੂਰ ਹੁੰਦੀਆਂ ਹਨ।
ਜੀਰੇ ਦਾ ਪਾਣੀ ਪੀਣ ਦੇ ਫਾਇਦੇ
1. ਦਿਲ ਨੂੰ ਸਿਹਤਮੰਦ ਰੱਖੇ
ਜੀਰੇ ਦੇ ਪਾਣੀ ਨਾਲ ਕੋਲੇਸਟਰੌਲ ਦਾ ਪੱਧਰ ਘੱਟ ਹੁੰਦਾ ਹੈ। ਇਸ ਤਰ੍ਹਾਂ ਇਹ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਉਂਦਾ ਹੈ।


2. ਡਾਇਬਿਟੀਜ਼
ਜੀਰੇ ਦੇ ਪਾਣੀ ਨਾਲ ਗਲੂਕੋਜ ਦਾ ਪੱਧਰ ਸਹੀ ਰਹਿੰਦਾ ਹੈ। ਇਸ ਤਰ੍ਹਾਂ ਇਹ ਡਾਇਬੀਟੀਜ਼ ਤੋਂ ਬਚਾਉਂਦਾ ਹੈ।


3. ਹੱਡੀਆਂ ਦਾ ਦਰਦ
ਇਸ ਪਾਣੀ ਨਾਲ ਖੂਨ ਦਾ ਦੌਰਾ ਠੀਕ ਹੁੰਦਾ ਹੈ। ਜਿਸ ਨਾਲ ਹੱਡੀਆਂ ਨੂੰ ਆਰਾਮ ਮਿਲਦਾ ਹੈ ਅਤੇ ਉਨ੍ਹਾਂ 'ਚ ਹੋਣ ਵਾਲਾ ਦਰਦ ਠੀਕ ਹੋ ਜਾਂਦਾ ਹੈ।


4. ਸਕਿਨ ਸਬੰਧੀ ਸਮੱਸਿਆ ਦੂਰ ਕਰੇ
ਜੀਰੇ ਦੇ ਪਾਣੀ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਆ ਜਾਂਦੇ ਹਨ। ਇਹ ਸਕਿਨ ਸਬੰਧੀ ਸਮੱਸਿਆਵਾਂ ਜਿਵੇਂ ਮੁਹਾਸਿਆਂ ਨੂੰ ਦੂਰ ਰੱਖਦਾ ਹੈ।


5. ਪਾਚਨ ਪ੍ਰਣਾਲੀ ਠੀਕ ਕਰੇ
ਜੀਰੇ ਦੇ ਪਾਣੀ 'ਚ ਮੌਜੂਦ ਫਾਈਬਰਸ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ। ਇਹ ਪੇਟ ਦੀ ਐਸੀਡਿਟੀ ਦੀ ਸਮੱਸਿਆ ਨਹੀਂ ਹੋਣ ਦਿੰਦਾ।


6. ਭਾਰ ਘੱਟ ਕਰੇ
ਜੀਰੇ ਦੇ ਪਾਣੀ ਨਾਲ ਮੈਟਾਬਾਲੀਜ਼ਮ ਵੱਧਦਾ ਹੈ ਅਤੇ ਭਾਰ ਘੱਟ ਹੁੰਦਾ ਹੈ।


7. ਖੂਨ ਦੀ ਕਮੀ
ਇਸ ਪਾਣੀ 'ਚ ਆਇਰਨ ਹੁੰਦਾ ਹੈ ਜੋ ਅਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦਾ ਹੈ।


8. ਬੀ. ਪੀ. ਸਬੰਧੀ ਸਮੱਸਿਆ ਦੂਰ ਕਰੇ
ਜੀਰੇ ਦੇ ਪਾਣੀ ਨਾਲ ਖੂਨ ਦਾ ਦੌਰਾ ਸਹੀ ਰਹਿੰਦਾ ਹੈ ਅਤੇ ਇਹ ਬੀ. ਪੀ. ਨੂੰ ਕੰਟਰੋਲ ਕਰਦਾ ਹੈ।


9. ਨੀਂਦ ਨਾ ਆਉਣਾ
ਜੀਰੇ ਦੇ ਪਾਣੀ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ।


10. ਬੁਖਾਰ
ਜੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਹ ਬੁਖਾਰ ਦਾ ਅਸਰ ਘੱਟ ਕਰਦਾ ਹੈ।