Health Tips: ਪੁਰਾਣੀ ਤੋਂ ਪੁਰਾਣੀ ਖੰਘ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਇਹ ਨੁਸਖ਼ੇ, ਜਾਣੋ ਵਰਤੋਂ ਦੇ ਢੰਗ

02/14/2022 11:50:19 AM

ਜਲੰਧਰ (ਬਿਊਰੋ) - ਮੌਸਮ ਦੇ ਬਦਲਣ ਨਾਲ ਸਰਦੀ-ਖੰਘ ਵਰਗੀਆ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਇਨ੍ਹਾਂ ਦਾ ਇਲਾਜ ਨਾ ਹੋਣ ’ਤੇ ਇਹ ਘਾਤਕ ਸਿੱਧ ਹੋ ਸਕਦੀਆਂ ਹਨ। ਖੰਘ ਦੀ ਸਮੱਸਿਆ ਕਿਸੇ ਵੀ ਮੌਸਮ ’ਚ ਹੋ ਸਕਦੀ ਹੈ, ਜਿਸ ਨਾਲ ਪੂਰੀ ਸਰੀਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਖੰਘ ਉਦੋਂ ਹੁੰਦੀ ਹੈ ਜਦੋਂ ਬਲਗਮ ਛਾਤੀ ਅਤੇ ਗਲੇ 'ਚ ਸੁੱਕ ਜਾਂਦੀ ਹੈ, ਜਿਸ ਲਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਹਨ। ਦਵਾਈਆਂ ਲੈਣ ਦੇ ਬਾਵਜੂਦ ਇਹ ਸਮੱਸਿਆ ਠੀਕ ਨਹੀਂ ਹੁੰਦੀ। ਇਸੇ ਲਈ ਪੁਰਾਣੀ ਤੋਂ ਪੁਰਾਣੀ ਖੰਘ ਨੂੰ ਦੂਰ ਕਰਨ ਲਈ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਰਾਹਤ ਮਿਲ ਸਕੇ....

ਕਾਲੀ ਮਰਚ ਦਾ ਸੇਵਨ ਕਰੋ
ਮਾਹਿਰਾਂ ਦੀ ਮੰਨੀਏ ਤਾਂ ਕਾਲੀ ਮਿਰਚ ਕਈ ਰੋਗਾਂ ਦੀ ਦਵਾਈ ਸਮਾਨ ਹੈ। ਖਾਸਕਰ ਬਦਲਦੇ ਮੌਸਮ 'ਚ ਹੋਣ ਵਾਲੇ ਖਾਂਸੀ-ਜ਼ੁਕਾਮ ਲਈ ਰਾਮਬਾਣ ਔਸ਼ਧੀ। ਇਸ ਵਿਚ ਮੈਂਗਨੀਜ਼, ਤਾਂਬਾ, ਕੈਲਸ਼ੀਅਮ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਵਿਟਾਮਿਨ-ਸੀ, ਕੇ, ਬੀ6 ਤੇ ਰਿਬੋਫਲੇਵਿਨ ਪਾਏ ਜਾਂਦੇ ਹਨ, ਜਿਹੜੇ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਪੁਰਾਣੀ ਖੰਘ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ।

ਸ਼ਹਿਦ ਦਾ ਸੇਵਨ ਕਰੋ
ਸ਼ਹਿਦ 'ਚ ਨਾਇਸਿਨ, ਵਿਟਾਮਿਨ ਬੀ-6, ਵਿਟਾਮਿਨ ਸੀ ਕਾਰਬੋਹਾਈਡ੍ਰੇਟ, ਰਿਬੋਫਲੇਵਿਨ ਤੇ ਐਮਿਨੋ ਐਸਿਡ ਪਾਏ ਜਾਂਦੇ ਹਨ। ਡਾਕਟਰ ਸ਼ੂਗਰ ਦੇ ਮਰੀਜ਼ਾਂ ਨੂੰ ਮਿਠਾਸ ਲਈ ਸ਼ਹਿਦ ਖਾਣ ਦੀ ਸਲਾਹ ਦਿੰਦੇ ਹਨ। ਹਾਲਾਂਕਿ, ਇਸ ਦੇ ਸੇਵਨ ਤੋਂ ਪਹਿਲਾਂ ਡਾਕਟਰ ਤੋਂ ਜ਼ਰੂਰ ਸਲਾਹ ਲਓ। ਸ਼ਹਿਦ ਦੇ ਸੇਵਨ ਨਾਲ ਗਲ਼ੇ ਦੀ ਖਰਾਸ਼ 'ਚ ਤੁਰੰਤ ਆਰਾਮ ਮਿਲਦਾ ਹੈ।

ਲੌਂਗ ਅਤੇ ਸ਼ਹਿਦ
ਪੁਰਾਣੀ ਖੰਘ ਨੂੰ ਦੂਰ ਕਰਨ ਲਈ ਲੌਂਗ ਅਤੇ ਸ਼ਹਿਦ ਦਾ ਮਿਸ਼ਰਣ ਸਿਹਤ ਲਈ ਬਹੁਤ ਸਹੀ ਹੁੰਦਾ ਹੈ। ਇਸ ਮਿਸ਼ਰਣ ਨੂੰ ਬਣਾਉਣ ਲਈ 4 ਤੋਂ 5 ਲੌਂਗ ਲੈ ਕੇ ਭੁੰਨਣ ਤੋਂ ਬਾਅਦ ਪੀਸ ਲਓ। ਇਸ ਪਾਊਡਰ 'ਚ ਇਕ ਚਮਚਾ ਸ਼ਹਿਦ ਮਿਲਾਓ। ਰੋਜ਼ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਖਾਣ ਨਾਲ ਕੁਝ ਦਿਨਾਂ 'ਚ ਤੁਸੀਂ ਖੰਘ ਤੋ ਰਾਹਤ ਪਾ ਸਕਦੇ ਹੋ। ਇਹ ਮਿਸ਼ਰਣ ਹਰ ਕਿਸਮ ਦੀ ਖੰਘ, ਖੁਸ਼ਕ ਖੰਘ, ਕਾਲੀ ਖੰਘ ਨੂੰ ਹਟਾਉਣ 'ਚ ਪ੍ਰਭਾਵਸ਼ਾਲੀ ਰਹੇਗਾ। 

ਮੂਲੇਠੀ ਦਾ ਇਸਤੇਮਾਲ
ਪੁਰਾਣੀ ਖੰਘ ਦੀ ਸਮਸਿਆ ਨੂੰ ਠੀਕ ਕਰਨ ਲਈ ਤੁਸੀਂ ਮੂਲੇਠੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ’ਚ ਗਲਾਇਸਿਰਾਜਿਕ ਐਸਿਡ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਪੁਰਾਣੀ ਖੰਘ ਨੂੰ ਦੂਰ ਕਰਨ ਲਈ 1 ਚਮਚ ਮੂਲੇਠੀ ਪਾਊਡਰ 1 ਕੱਪ ਪਾਣੀ ਵਿਚ ਉਬਾਲ ਲਓ ਅਤੇ ਪਾਣੀ ਨੂੰ ਛਾਣ ਕੇ ਪੀ ਲਵੋ। ਇਸ ਪਾਣੀ ਦੇ ਸੇਵਨ ਨਾਲ ਤੁਹਾਨੂੰ ਰਾਹਤ ਮਿਲੇਗੀ।

ਗੰਢਾ
ਪੁਰਾਣੀ ਖੰਘ ਨੂੰ ਦੂਰ ਕਰਨ ਲਈ ਗੰਢੇ ਦਾ ਰਸ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਅੱਧਾ ਚਮਚ ਗੰਢੇ ਦਾ ਰਸ ਲਓ, ਜਿਸ ’ਚ 1 ਚਮਚ ਸ਼ਹਿਦ ਮਿਲਾਓ। ਇਸ ਘੋਲ ਨੂੰ ਦਿਨ 'ਚ 2 ਵਾਰ ਲੈਣ ਨਾਲ ਤੁਹਾਨੂੰ ਫ਼ਾਇਦਾ ਹੋ ਜਾਵੇਗਾ। 

ਹਲਦੀ
ਪੁਰਾਣੀ ਖੰਘ ਨੂੰ ਦੂਰ ਕਰਨ ਲਈ ਤੁਸੀਂ ਹਲਦੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਤੁਸੀਂ ਅੱਧਾ ਪਾਣੀ ਲੈ ਕੇ ਉਸ ਨੂੰ ਉਬਾਲ ਲਓ। ਉੱਬਲੇ ਹੋਏ ਪਾਣੀ 'ਚ ਥੋੜ੍ਹੀ ਜਿਹੀ ਹਲਦੀ, ਕਾਲੀ ਮਿਰਚ ਪਾ ਕੇ ਚਾਹ ਦੀ ਤਰ੍ਹਾਂ ਪੀ ਲਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

rajwinder kaur

This news is Content Editor rajwinder kaur