ਡਾਈਬੀਟੀਜ਼ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ ਕੌਫੀ

09/08/2017 6:00:52 PM

ਨਵੀਂ ਦਿੱਲੀ— ਕੁਝ ਲੋਕ ਦਿਨ ਦੀ ਸ਼ੁਰੂਆਤ ਕੌਫੀ ਦੇ ਕੱਪ ਨਾਲ ਕਰਦੇ ਹਨ। ਕਦੇਂ-ਕਦੇਂ ਥਕਾਵਟ ਨੂੰ ਦੂਰ ਕਰਨ ਲਈ ਕੌਫੀ ਪੀਣਾ ਚੰਗਾ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਵੀ ਰਾਹਤ ਮਿਲਦੀ ਹੈ। 
ਕੌਫੀ ਪੀਣ ਦੇ ਸ਼ੌਕੀਨਾਂ ਲਈ ਇਕ ਚੰਗੀ ਖਬਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੌਫੀ ਪੀਣ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ ਸ਼ੋਧ ਦੇ ਜਰਿਏ ਇਸ ਦਾ ਖੁਲਾਸਾ ਹੋਇਆ ਹੈ। ਇਸ਼ ਸ਼ੋਧ ਨੂੰ ਡੈਨਮਾਰਕ ਦੀ ਇਕ ਯੂਨਿਵਰਸਿਟੀ ਦੇ ਸ਼ੋਧਕਰਤਾ ਨੇ ਅੰਜਾਮ ਦਿੱਤਾ ਹੈ। ਸ਼ੋਧਕਰਤਾ ਮੁਤਾਬਰ ਕੌਫੀ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਕੋਸ਼ੀਕਾਵਾਂ ਦੇ ਕੰਮਕਾਜ ਅਤੇ ਇੰਸੁਲਿਨ ਦੇ ਸਤਰ ਨੂੰ ਬਹਿਤਰ ਬਣਾਉਂਦੇ ਹਨ।