ਲੌਂਗ ਵੀ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ

11/19/2017 11:06:40 AM

ਨਵੀਂ ਦਿੱਲੀ— ਲੌਂਗ ਭਾਰਤੀ ਮਸਾਲਿਆਂ ਦਾ ਸਭ ਤੋਂ ਅਹਿਮ ਹਿੱਸਾ ਹੈ। ਇਸ ਨਾਲ ਖਾਣੇ ਦਾ ਸੁਆਦ ਕਾਫੀ ਵਧ ਜਾਂਦਾ ਹੈ। ਉਂਝ ਹੀ ਇਹ ਸਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਲੌਂਗ ਵਿਚ ਕੈਲਸ਼ੀਅਮ, ਫਾਸਫੋਰਸ, ਆਇਰਨ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਵਰਗੇ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ 1 ਲੌਂਗ ਖਾਣ ਨਾਲ ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿਵੇਂ।
1. ਡਾਈਜੇਸ਼ਨ
ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ 1 ਲੌਂਗ ਖਾਓ। ਇਸ ਦੀ ਵਰਤੋਂ ਸਵੇਰੇ-ਸ਼ਾਮ ਖਾਣੇ ਤੋਂ ਪਹਿਲਾਂ ਕਰੋ। ਇਸ ਨਾਲ ਖਾਣਾ ਚੰਗੀ ਤਰ੍ਹਾਂ ਨਾਲ ਡਾਈਜੇਸਟ ਹੋਵੇਗਾ। 
2. ਪੇਟ ਦਰਦ 
ਲੌਂਗ ਵਿਚ ਐਂਟੀਇੰਫਲੀਮੇਟਰੀ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਪੇਟ ਦੀ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਹੈ। ਜੇ ਤੁਹਾਡੇ ਪੇਟ ਦਰਦ ਹੋ ਰਿਹਾ ਹੈ ਤਾਂ ਠੀਕ ਹੋ ਜਾਵੇਗਾ। 
3. ਸਿਹਤਮੰਦ ਚਮੜੀ
ਰੋਜ਼ਾਨਾ 1 ਲੌਂਗ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਹ ਸਰੀਰ ਦਾ ਟਾਕਸਿੰਸ ਬਾਹਰ ਕੱਢਦੀ ਹੈ ਅਤੇ ਖੂਨ ਨੂੰ ਸਾਫ ਕਰਦੀ ਹੈ। 
4. ਮਸਲਸ ਦਾ ਦਰਦ
ਲੌਂਗ ਖਾਣ ਨਾਲ ਸਰੀਰ ਨੂੰ ਰਿਲੈਕਸ ਮਿਲਦੀ ਹੈ ਅਤੇ ਮਸਲਸ ਵੀ ਮਜ਼ਬੂਤ ਹੁੰਦੀ ਹੈ। 
5. ਬੀਮਾਰੀਆਂ ਤੋਂ ਰਾਹਤ
ਲੌਂਗ ਵਿਚ ਵਿਟਾਮਿਨ ਈ ਅਤੇ ਕੇ ਮੌਜੂਦ ਹੁੰਦੇ ਹਨ, ਜਿਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਇੰਮਊਨ ਸਿਸਟਮ ਵਧਦਾ ਹੈ ਅਤੇ ਸਰਦੀ-ਜੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
6. ਐਸੀਡਿਟੀ 
ਨਿਯਮਿਤ 1 ਲੌਂਗ ਦੀ ਵਰਤੋਂ ਕਰਨ ਨਾਲ ਡਾਈਜੇਸ਼ਨ ਬਿਹਤਰ ਹੁੰਦਾ ਹੈ ਅਤੇ ਐਸੀਡਿਟੀ ਦੀ ਸਮੱਸਿਆ ਝੱਟ ਨਾਲ ਦੂਰ ਹੋ ਜਾਂਦੀ ਹੈ।