ਫਰਿਜ ਨਾਲੋਂ ਗੁਣਕਾਰੀ ਹੁੰਦੈ ਮਿੱਟੀ ਦੇ ਘੜੇ ਦਾ ਪਾਣੀ, ਜਾਣੋ ਫਾਇਦਿਆਂ ਬਾਰੇ

05/21/2019 3:05:12 PM

ਜਲੰਧਰ— ਮਿੱਟੀ ਨਾਲ ਬਣੇ ਘੜੇ ਦਾ ਪਾਣੀ ਫਰਿਜ ਦੇ ਪਾਣੀ ਨਾਲੋਂ ਬੇਹੱਦ ਲਾਭਦਾਇਕ ਮੰਨਿਆ ਜਾਂਦਾ ਹੈ। ਜ਼ਮੀਨ 'ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ, ਜਿਸ ਕਾਰਨ ਮਿੱਟੀ ਨਾਲ ਬਣੇ ਘੜੇ ਦੇ ਪਾਣੀ ਨੂੰ ਪੀਣ ਨਾਲ ਸਿਹਤ ਨੂੰ ਫਾਇਦੇ ਮਿਲਦੇ ਹਨ। ਗਰਮੀਆਂ 'ਚ ਖਾਸ ਕਰਕੇ ਇਸ ਦੀ ਵਰਤੋ ਕੀਤੀ ਜਾਂਦੀ ਹੈ ਕਿਉਂਕਿ ਇਸ 'ਚ ਪਾਣੀ ਬਹੁਤ ਠੰਢਾ ਰਹਿੰਦਾ ਹੈ।
ਆਯੁਰਵੈਦ ਡਾਕਟਰਾਂ ਮੁਤਾਬਕ ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਮੈਗਨੀਸ਼ੀਅਮ ਮਿਲਦਾ ਹੈ, ਜੋ ਕਿ ਡਿਪਰੈਸ਼ਨ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਇਹ ਕੈਲਸ਼ੀਅਮ ਦਾ ਸਰੋਤ ਹੈ, ਜਿਹੜਾ ਹੱਡੀਆਂ ਅਤੇ ਜੋੜਾਂ ਦੇ ਦਰਦ ਲਈ ਫਾਇਦੇਮੰਦ ਹੈ।
ਮਿੱਟੀ ਤੋਂ ਬਣੇ ਘੜੇ ਦੇ ਪਾਣੀ ਪੀਣ ਨਾਲ ਹੁੰਦੇ ਨੇ ਇਹ ਫਾਇਦੇ
ਮਿੱਟੀ ਦੇ ਬਣੇ ਘੜੇ 'ਚ ਪਾਣੀ ਮੌਸਮ ਦੇ ਹਿਸਾਬ ਨਾਲ ਠੰਢਾ ਰਹਿੰਦਾ ਹੈ। ਇਹ ਘੜੇ ਦੀ ਗੁਣਵੱਤਾ ਹੈ, ਜੋ ਕਿਸੇ ਹੋਰ ਚੀਜ਼ 'ਚ ਉਪਲੱਬਧ ਨਹੀਂ ਹੈ। ਇਹ ਸਿਰਫ ਪਾਣੀ ਠੰਢਾ ਹੀ ਨਹੀਂ ਕਰਦਾ ਸਗੋਂ ਸਾਡੇ ਸਰੀਰ 'ਚ ਪਾਣੀ ਦੇ ਨਾਲ ਕਈ ਅਜਿਹੀ ਜ਼ਰੂਰੀ ਚੀਜ਼ਾਂ ਪਹੁੰਚਾਉਂਦਾ ਹੈ, ਜਿਹੜੀ ਜ਼ਮੀਨ 'ਚ ਪਾਈਆਂ ਜਾਂਦੀਆਂ ਹਨ। 


ਗਰਮੀਆਂ 'ਚ ਸਨ ਸਟਰੋਕ (ਲੂ) ਪੈਣੀ ਬਹੁਤ ਸਾਧਾਰਨ ਗੱਲ ਹੈ। ਮਿੱਟੀ ਦਾ ਘੜਾ ਇਸ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਹ ਸਰੀਰ ਨੂੰ ਜ਼ਰੂਰੀ ਨਿਊਟਰਿਐਂਟਸ ਅਤੇ ਵਿਟਾਮਿਨ ਉਪਲੱਬਧ ਕਰਵਾਉਂਦਾ ਹੈ। ਇਸ ਨਾਲ ਸਰੀਰ ਦਾ ਗਲੂਕੋਜ ਮੈਂਟੇਨ ਰਹਿੰਦਾ ਹੈ ਅਤੇ ਇਹ ਹੀਟ ਸਟਰੋਕ ਤੋਂ ਬਚਾਉਂਦਾ ਹੈ। ਮਿੱਟੀ ਦੇ ਘੜੇ ਨੂੰ ਦੋ ਦਿਨ ਬਾਅਦ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਅਤੇ ਫਿਰ ਇਸ 'ਚ ਪਾਣੀ ਪਾਉਣਾ ਚਾਹੀਦਾ ਹੈ।
ਮਿੱਟੀ 'ਚ ਕੁਦਰਤੀ ਏਲਕਲਾਈਨ ਹੁੰਦਾ ਹੈ, ਜੋ ਸਰੀਰ 'ਚ ਬਲੱਡ ਪ੍ਰੈਸ਼ਰ ਦਾ ਸੰਤੁਲਨ ਬਰਕਰਾਰ ਰੱਖਣ ਲਈ ਕੰਮ ਕਰਦਾ ਹੈ। ਮਨੁੱਖੀ ਸਰੀਰ ਇਸ ਦੇ ਤੇਜ਼ਾਬੀ ਸੁਭਾਅ ਲਈ ਜਾਣਿਆ ਜਾਂਦਾ ਹੈ। ਅਜਿਹੇ ਤਰੀਕੇ ਨਾਲ ਏਲਕਲਾਈਨ ਮਿੱਟੀ ਤੇਜ਼ਾਬੀ ਵਾਟਰ 'ਚ ਰਿਐਕਟ ਕਰਕੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸੰਤੁਲਿਤ ਕਰਦੀ ਹੈ। ਇਸ ਨਾਲ ਐਸੀਡਿਟੀ 'ਚ ਰਾਹਤ ਮਿਲਦੀ ਹੈ।


ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਮੋਟਬੋਲਿਜਮ ਬੂਸਟ ਹੁੰਦਾ ਹੈ। ਜਦਕਿ ਪਲਾਸਟਿਕ ਬੋਤਲ ਅਤੇ ਕੰਟੇਨਰਸ 'ਚ ਪਾਣੀ ਪੀਣ ਨਾਲ ਖਤਰਨਾਕ ਕੈਮੀਕਲ ਵਰਗੇ ਬੀਪੀਏ ਪਾਇਆ ਜਾਂਦਾ ਹੈ। ਇਹ ਟੈਸਟੋਸਟੇਰੋਨ ਪੱਧਰ ਨੂੰ ਸੰਤੁਲਿਤ ਕਰਦਾ ਹੈ। ਜਦਕਿ ਪਲਾਸਟਿਕ ਇਸ ਨੂੰ ਘੱਟ ਕਰਦਾ ਹੈ। ਇਸ 'ਚ ਜਿਹੜੇ ਮਿਨਰਜ਼ ਪਾਏ ਜਾਂਦੇ ਹਨ, ਉਨ੍ਹਾਂ 'ਚ ਡਾਈਜੈਕਸ਼ 'ਚ ਸੁਧਾਰ ਹੁੰਦਾ ਹੈ।


ਇਹ ਗਲੇ ਲਈ ਵੀ ਕਾਫੀ ਲਾਭਦਾਇਕ ਹੁੰਦਾ ਹੈ। ਕਫ ਅਤੇ ਕੋਲਡ ਦਾ ਸ਼ਿਕਾਰ ਹੋਣ ਵਾਲਿਆਂ ਲਈ ਘੜੇ ਦਾ ਪਾਣੀ ਪੀਣਾ ਕਾਫੀ ਉਚਿੱਤ ਮੰਨਿਆ ਜਾਂਦਾ ਹੈ। ਗਰਮੀਆਂ 'ਚ ਜਿਹੜੇ ਲੋਕ ਸਾਹ ਲੈਣ ਦੀ ਬੀਮਾਰੀ ਨਾਲ ਪੀੜਤ ਰਹਿੰਦੇ ਹਨ। ਉਨ੍ਹਾਂ ਲਈ ਘੜੇ ਦਾ ਪਾਣੀ ਵਧੀਆ ਹੁੰਦਾ ਹੈ। ਫਰਿਜ ਦਾ ਪਾਣੀ ਕਾਫੀ ਜ਼ਿਆਦਾ ਠੰਢਾ ਹੁੰਦਾ ਹੈ ਅਤੇ ਇਸ ਨੂੰ ਪੀਣ ਨਾਲ ਗਲੇ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ।

shivani attri

This news is Content Editor shivani attri