ਚੈਰੀ ਕਰਦੀ ਹੈ ਕਈ ਬੀਮਾਰੀਆਂ ਨੂੰ ਦੂਰ

03/26/2017 5:22:15 PM

ਨਵੀਂ ਦਿੱਲੀ— ਛੋਟਾ ਜਿਹਾ ਲਾਲ ਰੰਗ ਦਾ ਫਲ ਚੈਰੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਆਪਣੇ ਖੱੱਟੇ ਅਤੇ ਮਿੱਠੇ ਸੁਆਦ ਕਾਰਨ ਚੈਰੀ ਨੂੰ ''ਰੈੱਡ ਹਾਟ ਸੁਪਰ ਫੱਲ'' ਕਿਹਾ ਜਾਂਦਾ ਹੈ। ਇਸ ''ਚ ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਵਰਗੇ ਤੱਤ ਭਰਪੂਰ ਮਾਤਰਾ ''ਚ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਕਈ ਰੋਗਾਂ ਨਾਲ ਲੜਣ ''ਚ ਮਦਦ ਕਰਦੇ ਹਨ। 
1. ਮੋਟਾਪਾ
ਅੱਜ-ਕੱਲ੍ਹ ਬਹੁਤ ਸਾਰੇ ਲੋਕ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹਨ। ਆਪਣੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚੈਰੀ ਨੂੰ ਖਾਣਾ ਸ਼ੁਰੂ ਕਰ ਦਿਓ। ਇਸ ''ਚ 75% ਪਾਣੀ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਰੋਜ਼ ਖਾਓ ਤਾਂ ਤੁਹਾਡੇ ਸਰੀਰ ''ਚ ਊਰਜਾ ਦਾ ਪੱਧਰ ਵੱਧੇਗਾ ਅਤੇ ਹਰ ਸਮੇਂ ਤੁਸੀਂ ਆਪਣੇ ਅੰਦਰ ਤਾਜ਼ਗੀ ਮਹਿਸੂਸ ਕਰੋਗੇ। 
2. ਕਬਜ਼
ਜੇਕਰ ਤੁਸੀਂ ਰੋਜ਼ ਘੱਟ ਤੋਂ ਘੱਟ 10 ਚੈਰੀ ਖਾਓਗੇ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ 1.4 ਗ੍ਰਾਮ ਫਾਈਵਰ ਮਿਲੇਗਾ। ਫਾਈਵਰ ਦੀ ਮਦਦ ਨਾਲ ਹੀ ਸਾਡੇ ਸਰੀਰ ''ਚ ਪਾਚਣ ਕਿਰਿਆ ਠੀਕ ਰਹਿੰਦੀ ਹੈ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। 
3. ਕੈਂਸਰ
ਚੈਰੀ ''ਚ ਅਜਿਹੇ ਤੱਤ ਪਾਏ ਜਾਂਦੇ ਹਨ। ਜੋ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦੇ ਹਨ। ਇਹ ਸਾਡੇ ਸਰੀਰ ''ਚ ਕੈਂਸਰ ਨੂੰ ਵੱੱਧਣ ਤੋਂ ਰੋਕਦੀ ਹੈ। 
4. ਚਮੜੀ ਲਈ ਫਾਇਦੇਮੰਦ
ਚੈਰੀ ਸਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਤੇਲ ਵਾਲੀ ਚਮੜੀ ਅਤੇ ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾਂ ਚੈਰੀ ਨੂੰ ਖਾਣਾ ਚਾਹੀਦਾ ਹੈ। 
5. ਦਿਲ ਦੀ ਬੀਮਾਰੀ
ਚੈਰੀ ''ਚ ਪਾਏ ਜਾਣ ਵਾਲੇ ਬੀਟਾ-ਕੈਰੋਟੀਨ ਦਿਲ ਦੇ ਰੋਗਾਂ ਨੂੰ ਘੱਟ ਕਰਨ ''ਚ ਸਾਡੀ ਮਦਦ ਕਰਦੇ ਹਨ। ਇਸ ਲਈ ਜੋ ਲੋਕ ਦਿਲ ਦੀ ਬੀਮਾਰੀ ਤੋਂ ਪਰੇਸ਼ਾਨ ਹਨ। ਉਹ ਲੋਕ ਇਸ ਚੈਰੀ ਫਲ ਨੂੰ ਆਪਣੀ ਖੁਰਾਕ ''ਚ ਜ਼ਰੂਰ ਸ਼ਾਮਲ ਕਰਨ। 
6. ਚੰਗੀ ਨੀਂਦ ਦੇ ਲਈ
ਜੇਕਰ ਤੁਸੀਂ ਨੀਂਦ ਦੇ ਲਈ ਦਵਾਈਆਂ ਦਾ ਸਹਾਰਾ ਲੈਂਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਚੈਰੀ ਦੀ ਮਦਦ ਨਾਲ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ। ਰੋਜ਼ ਸਵੇਰੇ ਅਤੇ ਸ਼ਾਮ ਨੂੰ ਇਕ ਗਿਲਾਸ ਚੈਰੀ ਦਾ ਜੂਸ ਪੀਣ ਨਾਲ ਰਾਤੀ ਨੀਂਦ ਕਾਫੀ ਚੰਗੀ ਆਉਂਦੀ ਹੈ।