ਛੋਲਿਆਂ ਦੀ ਦਾਲ ਦਾ ਫੇਸਪੈਕ ਦਿੰਦੈ ਚਿਹਰੇ ਨੂੰ ਨਿਖਾਰ, ਇੰਝ ਕਰੋ ਇਸਤੇਮਾਲ

10/22/2019 5:14:20 PM

ਜਲੰਧਰ— ਪੌਸ਼ਟਿਕ ਤੱਤਾਂ ਨਾਲ ਭਰਪੂਰ ਛੋਲਿਆਂ ਦੀ ਦਾਲ ਜਿੰਨੀ ਖਾਣ 'ਚ ਸੁਆਦ ਲੱਗਦੀ ਹੈ, ਉਨੀ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਛੋਲਿਆਂ ਦੀ ਦਾਲ ਖਾਣ ਤੋਂ ਅਕਸਰ ਲੋਕ ਬਚਦੇ ਹਨ ਕਿਉਂਕਿ ਕੁਝ ਲੋਕਾਂ ਨੂੰ ਇਸ ਨਾਲ ਪੇਟ ਦਰਦ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਜਾਂ ਫਿਰ ਕੁਝ ਲੋਕਾਂ ਨੂੰ ਇਸ ਦਾ ਸੁਆਦ ਪਸੰਦ ਨਹੀਂ ਹੁੰਦਾ। ਇਥੇ ਦੱਸ ਦੇਈਏ ਕਿ ਇਸ ਦਾਲ ਨੂੰ ਖਾਣ ਨਾਲ ਜਿੱਥੇ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ, ਉਥੇ ਹੀ ਇਹ ਦਾਲ ਚਿਹਰੇ ਦੀ ਖੂਬਸੂਰਤੀ ਨੂੰ ਵੀ ਵਧਾਉਂਦੀ ਹੈ। ਇਸ ਦਾ ਫੇਸਪੈਕ ਬਣਾ ਕੇ ਤੁਸੀਂ ਚਿਹਰੇ 'ਤੇ ਨਿਖਾਰ ਲਿਆ ਸਕਦੇ ਹੋ। ਅੱਜ ਅਸੀਂ ਇਸ ਦਾਲ ਨਾਲ ਬਣਨ ਵਾਲੇ ਫੇਸਪੈਕ ਬਾਰੇ ਦੱਸਣ ਦੇ ਨਾਲ-ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ। 

ਛੋਲਿਆਂ ਦੀ ਦਾਲ ਇੰਝ ਲਿਆਉਂਦੀ ਹੈ ਚਿਹਰੇ 'ਤੇ ਨਿਖਾਰ


ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ 'ਚ ਛੋਲਿਆਂ ਦੀ ਦਾਲ ਬੇਹੱਦ ਹੀ ਲਾਹੇਵੰਦ ਹੁੰਦੀ ਹੈ। ਇਸ ਦਾ ਫੇਸਪੈਕ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਛੋਲਿਆਂ ਦੀ ਦਾਲ ਨੂੰ ਪੂਰੀ ਰਾਤ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰੇ ਉੱਠ ਕੇ ਉਸ ਦਾਲ ਨੂੰ ਪੀਸ ਲਵੋ। ਬਾਅਦ 'ਚ ਇਸ 'ਚ ਥੋੜ੍ਹੀ ਜਿਹੀ ਹਲਦੀ ਅਤੇ 6 ਦੇ ਕਰੀਬ ਬੂੰਦਾਂ ਜੈਤੁਨ ਦੇ ਤੇਲ ਦੀਆਂ ਮਿਲਾਓ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਤੁਸੀਂ ਇਸ ਲੇਪ ਨੂੰ ਚਿਹਰੇ 'ਤੇ ਲਗਾਓ। ਲੇਪ ਦੇ ਥੋੜ੍ਹੀ ਦੇਰ ਤੱਕ ਸੁੱਕਣ ਤੋਂ ਬਾਅਦ ਚਿਹਰੇ ਨੂੰ ਸਾਫ ਪਾਣੀ ਦੇ ਨਾਲ ਧੋ ਲਵੋ। ਅਜਿਹਾ ਕਰਨ ਨਾਲ ਚਿਹਰੇ 'ਚ ਨਿਖਾਰ ਆਉਂਦਾ ਹੈ ਅਤੇ ਦਾਗ-ਧੱਬੇ ਵੀ ਦੂਰ ਹੁੰਦੇ ਹਨ। 

ਜਾਣੋ ਇਸ ਦੇ ਫਾਇਦੇ 


ਆਇਰਨ ਦੀ ਕਮੀ ਕਰੇ ਦੂਰ
ਛੋਲਿਆਂ ਦੀ ਦਾਲ ਤੁਹਾਡੇ ਸਰੀਰ 'ਚ ਆਇਰਨ ਦੀ ਕਮੀ ਨੂੰ ਪੂਰਾ ਕਰਦੀ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵਧਾਉਣ 'ਚ ਮਦਦ ਕਰਦੀ ਹੈ।

ਡਾਇਬਟੀਜ਼ ਨੂੰ ਰੱਖੇ ਕੰਟਰੋਲ
ਡਾਇਬਟੀਜ਼ ਦੇ ਮਰੀਜ਼ਾਂ ਨੂੰ ਛੋਲਿਆਂ ਦੀ ਦਾਲ ਦੀ ਵਰਤੋਂ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਵੱਧ ਤੋਂ ਵੱਧ ਸੇਵਨ ਕਰਨ ਦੇ ਨਾਲ ਡਾਇਬਟੀਜ਼ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਦੀ ਹੈ। 

ਪੀਲੀਆ ਰੋਗ ਦੂਰ ਕਰਨ 'ਚ ਸਹਾਇਕ
ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਪੀਲੀਏ ਵਰਗੀ ਬੀਮਾਰੀ 'ਚ ਬਹੁਤ ਹੀ ਫਾਇਦਾ ਹੁੰਦਾ ਹੈ।

ਕੋਲੈਸਟਰੋਲ ਕਰੇ ਘੱਟ
ਫਾਈਬਰ ਨਾਲ ਭਰਪੂਰ ਛੋਲਿਆਂ ਦੀ ਦਾਲ ਕੋਲੈਸਟਰੋਲ ਦੇ ਪੱਧਰ ਨੂੰ ਘਟਾ ਕੇ ਭਾਰ ਨੂੰ ਘੱਟ ਕਰਨ 'ਚ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ।

ਸਰੀਰ ਦੀ ਐਨਰਜੀ ਨੂੰ ਬਣਾਈ ਰੱਖੇ
ਛੋਲਿਆਂ ਦੀ ਦਾਲ 'ਚ ਜਿੰਕ, ਕੈਲਸ਼ੀਅਮ, ਪ੍ਰੋਟੀਨ, ਫੋਲੇਟ ਆਦਿ ਤੱਤ ਪਾਏ ਜਾਂਦੇ ਹਨ, ਜਿਸ ਦੇ ਕਾਰਨ ਸਰੀਰ ਨੂੰ ਊਰਜਾ ਰਜਾ ਮਿਲਦੀ ਹੈ।

ਪੇਟ ਨੂੰ ਰੱਖੇ ਸਿਹਤਮੰਦ
ਛੋਲਿਆਂ ਦੀ ਦਾਲ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

shivani attri

This news is Content Editor shivani attri