ਸ਼ਹਿਦ ਦੀ ਹੱਦ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਹੋ ਸਕਦੇ ਹਨ ਇਹ ਨੁਕਸਾਨ

12/27/2016 10:08:59 AM

ਜਲੰਧਰ—ਸ਼ਹਿਦ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਪਰ ਇਸ ਦੇ ਕੁਝ ਨੁਕਸਾਨ ਵੀ ਹਨ। ਜੀ ਹਾਂ, ਹਰੇਕ ਚੀਜ਼ ਦੀ ਤਰ੍ਹਾਂ ਸ਼ਹਿਦ ਵੀ ਨੁਕਸਾਨਦਾਇਕ ਹੁੰਦਾ ਹੈ। ਜੇਕਰ ਸਹੀ ਤਰੀਕੇ ਨਾਲ ਇਸ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ।
1. ਸ਼ਹਿਦ ਦੀ ਜ਼ਿਆਦਾ ਵਰਤੋਂ ਸਰੀਰ ''ਚ ਕੈਲੋਰੀ ਦੀ ਮਾਤਰਾ ਵਧਾ ਦਿੰਦੀ ਹੈ। ਇਸ ਨੂੰ ਲੋਕ ਵਜ਼ਨ ਘੱਟ ਕਰਨ ਲਈ ਖਾਂਦੇ ਹਨ। ਲੋਕਾਂ ਨੂੰ ਇਸ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
2. ਸ਼ਹਿਦ ਪਰਾਗ ਤੋਂ ਬਣਿਆ ਹੁੰਦਾ ਹੈ। ਇਹ ਤਰਲ ਪਦਾਰਥ ਹੁੰਦਾ ਹੈ। ਜੇਕਰ ਤੁਹਾਨੂੰ ਇਸ ਤੋਂ ਐਲਰਜੀ ਹੈ ਤਾਂ ਸ਼ਹਿਦ ਦੀ ਵਰਤੋਂ ਹਾਨੀਕਾਰਕ ਹੋ ਸਕਦੀ ਹੈ। ਇਸ ਨਾਲ ਸਾਹ ਲੈਣ ''ਚ ਮੁਸ਼ਕਿਲ ਆਉਂਦੀ ਹੈ। ਡਾਕਟਰ ਦੀ ਸਲਾਹ ਨਾਲ ਹੀ ਇਸ ਦੀ ਵਰਤੋਂ ਕਰੋ।
3. ਸ਼ਹਿਦ ''ਚ ਐਸਿਡ ਪਾਇਆ ਜਾਂਦਾ ਹੈ। ਜ਼ਰੂਰਤ ਤੋਂ ਜ਼ਿਆਦਾ ਇਸ ਦੀ ਵਰਤੋਂ ਕਰਨ ਨਾਲ ਦੰਦਾਂ ਅਤੇ ਹੱਡੀਆਂ ਨੂੰ ਨੁਕਸਾਨ ਹੁੰਦਾ ਹੈ।
4. ਚਾਹ ਅਤੇ ਕੌਫੀ ''ਚ ਇਸ ਦੀ ਵਰਤੋਂ ਜ਼ਹਿਰ ਦੇ ਸਮਾਨ ਹੈ। ਇਹ ਸਰੀਰ ਦਾ ਤਾਪਮਾਨ ਵਧਾਉਂਦਾ ਹੈ, ਜਿਸ ਕਾਰਨ ਤਨਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। 
5. ਜ਼ਿਆਦਾ ਸ਼ਹਿਦ ਦੀ ਵਰਤੋਂ ਕਰਨ ਨਾਲ ਪੇਟ ''ਚ ਏਂਠਨ, ਸੂਜਨ ਅਤੇ ਦਸਤ ਲੱਗ ਸਕਦੇ ਹਨ। ਸ਼ਹਿਦ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਕਾਰਨ ਇਹ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਇਸ ਨੂੰ ਗਰਮ ਖਾਣੇ ਅਤੇ ਪਾਣੀ ਨਾਲ ਹੀ ਖਾਓ।
6. ਮਾਸ-ਮੱਛੀ ਨਾਲ ਇਸ ਦੀ ਵਰਤੋਂ ਕਰਨ ਤੋਂ ਬਚੋ। ਇਸ ਨਾਲ ਸਰੀਰ ''ਚ ਜ਼ਹਿਰੀਲੇ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ। ਮਸਾਲੇਦਾਰ ਸਬਜ਼ੀਆਂ ਨਾਲ ਇਸ ਦੀ ਵਰਤੋਂ ਬਿਲਕੁੱਲ ਨਾ ਕਰੋ। 
7. ਤੇਲ ਦੇ ਨਾਲ ਸ਼ਹਿਦ ਨਾ ਖਾਓ। ਘਿਓ ਦੇ ਨਾਲ ਇਸ ਦੀ ਬਰਾਬਰ ਮਾਤਰਾ ਸਰੀਰ ''ਚ ਜ਼ਹਿਰ ਦਾ ਨਿਰਮਾਣ ਕਰਦੀ ਹੈ।