ਨਿੰਮ ਦੇ ਪੱਤਿਆਂ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

01/22/2018 10:45:48 AM

ਨਵੀਂ ਦਿੱਲੀ— ਨਿੰਮ ਦਾ ਪੱਤੇ ਦੇ ਫਾਇਦੇ ਤਾਂ ਸਾਰੇ ਹੀ ਦੱਸਦੇ ਹਨ ਪਰ ਇਸ ਦੀ ਵਰਤੋਂ ਕਈ ਚੀਜ਼ਾਂ 'ਚ ਕੀਤੀ ਜਾ ਸਕਦੀ ਹੈ। ਵਾਲਾਂ 'ਚ ਸਿਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ। ਆਯੁਰਵੇਦ ਦੇ ਜਾਣਕਾਰ ਜੋਗੀ ਨੇ ਨਿੰਮ ਦੇ ਕੁਝ ਫਾਇਦੇ ਦੱਸੇ ਹਨ ਜੋ ਕਿ ਇਸ ਤਰ੍ਹਾਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਇਹ ਹਨ ਨਿੰਮ ਦੇ ਪੱਤਿਆਂ ਦੇ ਫਾਇਦੇ:-
1. ਜੀਵਾਣੁਰੋਧੀ ਗੁਣਾਂ ਨਾਲ ਭਰਪੂਰ
ਨਿੰਮ ਦੇ ਪੱਤਿਆਂ 'ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ 'ਚ ਕਾਫੀ ਮਦਦ ਕਰਦੇ ਹਨ। ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਵਰਤੋਂ ਕਰਨ ਨਾਲ ਸਿਕਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਮਸੂੜਿਆਂ ਲਈ ਫਾਇਦੇਮੰਦ
ਮਸੁੜਿਆਂ ਦੀਆਂ ਬੀਮਾਰੀਆਂ 'ਚ ਵੀ ਨਿੰਮ ਫਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ 'ਤੇ ਰਗੜਣ ਨਾਲ ਫਾਇਦਾ ਹੁੰਦਾ ਹੈ।
3. ਡਾਇਬਿਟੀਜ਼
ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਨੂੰ ਕੰਟਰੋਲ 'ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ।
4. ਪੇਟ ਦੇ ਕੀੜਿਆਂ ਨੂੰ ਕਰੇ ਖਤਮ
ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ। ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।