ਭਿੰਡੀ ਖਾਣ ਨਾਲ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

12/08/2017 11:19:52 AM

ਨਵੀਂ ਦਿੱਲੀ— ਭਿੰਡੀ ਦੀ ਸਬਜ਼ੀ ਖਾਣਾ ਤਾਂ ਹਰ ਕੋਈ ਪਸੰਦ ਕਰਦਾ ਹੈ ਪਰ ਸਬਜ਼ੀ ਦੇ ਰੂਪ 'ਚ ਖਾਧੀ ਜਾਣ ਵਾਲੀ ਭਿੰਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਵਸਾ, ਕੈਲਸ਼ੀਅਮਸ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਕੈਂਸਰ ਤੋਂ ਲੈ ਕੇ ਅਸਥਮਾ ਤਕ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਭਿੰਡੀ ਦੇ ਪਾਣੀ ਜਾਂ ਇਸ ਦੇ ਬੀਜਾਂ ਦੀ ਰੋਜ਼ਾਨਾ ਵਰਤੋਂ ਵੀ ਕਈ ਹੈਲਥ ਸਬੰਧੀ ਸਮੱਸਿਆਵਾਂ ਦੂਰ ਨੂੰ ਕਰਦੇ ਹਨ।
1. ਭੁੱਖ ਕੰਟਰੋਲ ਕਰਨਾ
ਪ੍ਰੋਟੀਨ,ਫਾਈਬਰ, ਕੈਲਸ਼ੀਅਮ, ਜਿੰਕ ਅਤੇ ਆਇਰਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।\


2. ਥਕਾਵਟ 
ਭਿੰਡੀ ਦੇ ਬੀਜਾਂ ਦੀ ਵਰਤੋਂ ਥਕਵਾਟ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦੇ ਹੈ। ਇਸ ਨਾਲ ਲੀਵਰ ਤੋਂ ਲੈ ਕੇ ਐਂਟੀ ਆਕਸੀਡੈਂਟ ਅਤੇ ਫਲੇਵੋਨੋਈਡਸ ਸਟੋਰ ਹੁੰਦੇ ਹਨ। ਜੋ ਸਰੀਰ ਨੂੰ ਜਲਦੀ ਥਕਣ ਨਹੀਂ ਦਿੰਦਾਂ। 
3. ਡਾਇਬਿਟੀਜ਼
ਭਿੰਡੀ ਨੂੰ ਉਬਾਲ ਕੇ ਇਸ ਦੇ ਬੀਜਾਂ ਨੂੰ ਖਾਣ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵੀ ਵਧ ਜਾਂਦੀ ਹੈ, ਜਿਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 


4. ਕੋਲੈਸਟਰੋਲ 
ਰੋਜ਼ਾਨਾ ਇਸ ਦੀ ਵਰਤੋਂ ਕੋਲੈਸਟਰੋਲ ਨੂੰ ਕੰਟਰੋਲ 'ਚ ਰੱਖ ਕੇ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਸੁਰੱਖਿਅਤ ਰੱਖਦਾ ਹੈ। 
5. ਅੱਖਾਂ ਲਈ ਫਾਇਦੇਮੰਦ 
ਵਿਟਾਮਿਨ ਏ ਦੇ ਗੁਣਾਂ ਨਾਲ ਭਰਪੂਰ ਭਿੰਡੀ ਦੀ ਵਰਤੋਂ ਕਰਨ ਨਾਲ ਸਰੀਰ 'ਚ ਵਾਈਟ ਸੈੱਲਸ ਵਧਦੇ ਹਨ। ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ। 


6. ਕੈਂਸਰ

ਭਿੰਡੀ 'ਚ ਮੌਜੂਦ ਫਾਈਬਰ ਅੰਤੜੀਆਂ ਨੂੰ ਸਾਫ ਕਰਕੇ ਸਰੀਰ 'ਚ ਪਣਪ ਰਹੇ ਕੈਂਸਰ ਸੈੱਲਸ ਨੂੰ ਬਾਹਰ ਕੱਢਦਾ ਹੈ। ਇਸ ਨਾਲ ਤੁਸੀਂ ਕੈਂਸਰ ਦੇ ਖਤਰੇ 'ਤੋਂ ਬਚੇ ਰਹਿੰਦੇ ਹੋ।