ਮੈਕਰੋਨੀ ਖਾਣ ਨਾਲ ਤੁਸੀਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ

07/17/2017 6:20:31 PM

ਨਵੀਂ ਦਿੱਲੀ— ਲੋਕ ਅੱਜਕਲ ਹੈਲਦੀ ਖਾਣਾ ਖਾਣ ਦੀ ਬਜਾਏ ਫਾਸਟ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਨੂਡਲਸ, ਬਰਗਰ ਅਤੇ ਮੈਕਰੋਨੀ ਦਾ ਨਾਂ ਸੁਣ ਕੇ ਮੂੰਹ ਵਿਚ ਪਾਣੀ ਆ ਜਾਂਦਾ ਹੈ ਪਰ ਫਾਸਟ ਫੂਡ ਦੇ ਨਾਂ ਤੋਂ ਮਸ਼ਹੂਰ ਇਹ ਫੂਡ ਪਚਣ ਵਿਚ ਬਹੁਤ ਮੁਸ਼ਕਿਲ ਹੁੰਦੀ ਹੈ। ਤੁਸੀਂ ਵੀ ਜੇ ਇਸ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਮੈਕਰੋਨੀ ਖਾਣ ਨਾਲ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂ ਸਕਦਾ ਹੈ। ਮਾਈਗ੍ਰੇਨ , ਕਮਜ਼ੋਰ ਯਾਦਦਾਸ਼ਤ ਤੋਂ ਇਲਾਵਾ ਅਤੇ ਹੋਰ ਵੀ ਬਹੁਤ ਸਾਰੀਆਂ ਦਿੱਕਤਾ ਇਸ ਫੂਡ ਦੀ ਦੇਨ ਹਨ।
1. ਮਾਈਗ੍ਰੇਨ
ਮਾਈਗ੍ਰੇਨ ਸਿਰ ਦੇ ਇਕ ਹਿੱਸੇ ਵਿਚ ਹੋਣ ਵਾਲਾ ਤੇਜ਼ ਦਰਦ ਹੁੰਦਾ ਹੈ। ਇਕ ਸ਼ੋਧ ਦੇ ਮੁਤਾਬਰ ਇਹ ਗੱਲ ਸਾਹਮਣੇ ਆਈ ਹੈ ਕਿ ਮੈਕਰੋਮਾ ਵਿਚ ਪੀਲੇ ਰੰਗ ਦਾ ਡਾਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਡਾਈ ਸਿਰਦਰਦ ਪੈਦਾ ਕਰਦਾ ਹੈ। ਜੇ ਤੁਹਾਨੂੰ ਵੀ ਮਾਈਗ੍ਰੇਨ ਦਾ ਦਰਦ ਸਤਾ ਰਿਹਾ ਹੈ ਤਾਂ ਅੱਜ ਹੀ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।
2. ਨੀਂਦ ਨਾ ਆਉਂਣਾ
ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਇਸ ਦਾ ਕਾਰਨ ਇਮਸੋਮਿਆ ਨਾਂ ਦੀ ਬੀਮਾਰੀ ਹੁੰਦੀ ਹੈ ਜੋ ਮੈਕਰੋਨੀ ਖਾਣ ਨਾਲ ਹੁੰਦੀ ਹੈ। ਜੋ ਲੋਕ ਅਕਸਰ ਇਸ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਰਾਤ ਨੂੰ ਨੀਂਦ ਘੱਟ ਆਉਂਦੀ ਹੈ।
3. ਐਲਰਜ਼ੀ
ਮੈਕਰੋਨੀ ਨੂੰ ਬਣਾਉਂਦੇ ਸਮੇਂ ਪੀਲੇ ਰੰਗ ਦੀ ਡਾਈ ਦਾ ਇਸਤੇਮਾਲ ਹੁੰਦਾ ਹੈ ਜੋ ਸਰੀਰ ਵਿਚ ਐਲਰਜ਼ੀ ਦੀ ਵਜ੍ਹਾ ਬਣ ਸਕਦੀ ਹੈ। ਇਸ ਨੂੰ ਖਾਣ ਦੇ ਬਾਅਦ ਸਰੀਰ ਵਿਤ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਦੇਖੋ ਤਾਂ ਇਸ ਦੀ ਵਰਤੋਂ ਤੁਰੰਤ ਬੰਦ ਕਰ ਦਿਓ।
4. ਯਾਦਦਾਸ਼ਤ ਕਮਜ਼ੋਰ 
ਇਸ ਦੀ ਵਰਤੋਂ ਨਾਲ ਹੋਲੀ-ਹੋਲੀ ਦਿਮਾਗ 'ਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਚੀਜ਼ਾਂ ਨੂੰ ਯਾਦ ਰੱਖਾਂ ਵਿਚ ਪ੍ਰੇਸ਼ਾਨੀ ਆਉਂਦੀ ਹੈ।
5. ਕੈਂਸਰ 
ਖਾਣੇ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਡਾਈ ਵਿਚ ਪ੍ਰੈਟੋਲਿਅਮ ਜੈੱਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਖਾਣ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।