ਨਾਸ਼ਤਾ ਹੋਵੇ ਜਾਂ ਡਿਨਰ, ਜਾਣੋ ਭੋਜਨ ਕਰਨ ਦਾ ਸਹੀ ਸਮਾਂ

11/11/2018 3:33:36 PM

ਜਲੰਧਰ— ਸਿਹਤ 'ਤੇ ਖਾਣ-ਪੀਣ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਤੁਸੀਂ ਕੀ ਖਾਂਦੇ ਹੋ, ਕਿੰਨਾ ਖਾਂਦੇ ਹੋ, ਕੀ ਪੀਂਦੇ ਹੋ? ਇਹ ਸਭ ਚੀਜ਼ਾਂ ਬਹੁਤ ਅਹਿਮ ਹਨ। ਜੇਕਰ ਖੁਰਾਕ 'ਚ ਕਿਸੇ ਤਰ੍ਹਾਂ ਦੀ ਖਰਾਬੀ ਜਾਂ ਫਿਰ ਪੌਸ਼ਟਿਕ ਤੱਤਾਂ ਦੀ ਕਮੀ ਹੋਵੇ ਤਾਂ ਸਰੀਰ 'ਚ ਕਮਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਖਾਣ ਦਾ ਠੀਕ ਸਮਾਂ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਪੌਸ਼ਟਿਕ ਭੋਜਨ ਦਾ ਸੇਵਨ ਠੀਕ ਸਮੇਂ 'ਤੇ ਨਾ ਕੀਤਾ ਜਾਵੇ ਤਾਂ ਇਸ ਨਾਲ ਕੋਈ ਫਾਇਦਾ ਨਹੀਂ ਮਿਲਦਾ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਸਮਾਂ ਠੀਕ ਹੋਣਾ ਚਾਹੀਦਾ ਹੈ।
1. ਸਵੇਰੇ ਖਾਲੀ ਪੇਟ
ਸਾਰਾ ਦਿਨ ਫਰੈੱਸ਼ ਰਹਿਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਤੋਂ ਹੀ ਹੈਲਦੀ ਡਾਈਟ ਦੀ ਸ਼ੁਰੂਆਤ ਕਰਨੀ ਜ਼ਰੂਰੀ ਹੈ। ਸਵੇਰੇ 1 ਗਿਲਾਸ ਕੋਸਾ ਪਾਣੀ ਪੀਓ, ਇਸ 'ਚ ਅੱਧਾ ਚੱਮਚ ਨਿੰਬੂ ਅਤੇ 1 ਚੱਮਚ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਇਸ ਨਾਲ ਕਬਜ਼ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
2. ਬ੍ਰੇਕਫਾਸਟ ਦਾ ਸਮਾਂ
ਸਵੇਰੇ ਉੱਠਣ ਤੋਂ ਇਕ ਡੇਢ ਘੰਟੇ ਦੇ ਵਿਚਕਾਰ ਨਾਸ਼ਤਾ ਕਰਨ ਸਹੀ ਸਮਾਂ ਹੈ। ਜ਼ਿਆਦਾ ਦੇਰ ਤੱਕ ਭੁੱਖੇ ਰਹਿਣ ਨਾਲ ਐਨਰਜੀ ਪੱਧਰ ਸਲੋ ਹੋ ਜਾਂਦਾ ਹੈ। ਨਾਸ਼ਤੇ 'ਚ ਪ੍ਰੋਟੀਨ ਯੁਕਤ ਆਹਾਰ ਜਿਵੇਂ ਪਰੌਂਠਾ, ਦਹੀਂ, ਸਬਜ਼ੀ, ਫਲ ਅਤੇ ਦੁੱਧ ਆਦਿ ਸ਼ਾਮਿਲ ਕਰ ਸਕਦੇ ਹੋ। ਸਵੇਰੇ 9 ਵਜੇ ਤੱਕ ਬ੍ਰੇਕਫਾਸਟ ਕਰ ਲੈਣਾ ਚਾਹੀਦਾ ਹੈ। ਤੁਸੀਂ ਲੰਚ ਤੱਕ ਫਲ ਜਾਂ ਐਨਰਜੀ ਡ੍ਰਿੰਕ ਵੀ ਪੀ ਸਕਦੇ ਹੋ।
3. ਲੰਚ ਦਾ ਸਹੀ ਸਮਾਂ
ਲੰਚ ਕਰਨ ਦਾ ਸਹੀ ਸਮਾਂ 1 ਵਜੇ ਹੈ, 2 ਜਾਂ 3 ਵਜੇ ਤੱਕ ਦੁਪਹਿਰ ਦੇ ਭੋਜਨ ਦੀ ਉਡੀਕ ਕਰਨਾ ਗਲਤ ਹੈ। ਇਸ 'ਚ ਕੈਲੋਰੀ ਯੁਕਤ ਆਹਾਰ ਸ਼ਾਮਿਲ ਕਰੋ। ਤੁਹਾਡੀ ਥਾਲੀ 'ਚ 1 ਕਟੋਰੀ ਸਬਜ਼ੀ ਜਾਂ ਪਨੀਰ, 1 ਕਟੋਰੀ ਦਾਲ, 2 ਰੋਟੀਆਂ ਜਾਂ ਚੌਲ, ਰਾਇਤਾ ਅਤੇ ਸਲਾਦ ਹੋਣਾ ਚਾਹੀਦਾ ਹੈ। ਇਸ ਸਮੇਂ ਸਾਰੇ ਦਿਨ ਦੀ ਜ਼ਰੂਰੀ ਕੈਲੋਰੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੀਦਾ ਹੈ।
4. ਸ਼ਾਮ ਦੇ ਸਨੈਕਸ
1 ਵਜੇ ਭੋਜਨ ਤੋਂ ਬਾਅਦ ਸ਼ਾਮ ਨੂੰ 4 ਵਜੇ ਤੱਕ ਤੁਸੀਂ ਜੂਸ, ਅੰਕੁਰਿਤ ਆਨਾਜ ਦਾ ਸਲਾਦ ਜਾਂ ਫਿਰ ਹਲਕੇ-ਫੁਲਕੇ ਸਨੈਕਸ ਵੀ ਲੈ ਸਕਦੇ ਹੋ।
5. ਡਿਨਰ ਦਾ ਸਮਾਂ
ਰਾਤ ਨੂੰ 8 ਵਜੇ ਤੱਕ ਡਿਨਰ ਕਰ ਲੈਣਾ ਚਾਹੀਦਾ ਹੈ। ਜ਼ਿਆਦਾ ਲੇਟ ਭੋਜਨ ਕਰਨ ਨਾਲ ਪਾਚਨ ਕਿਰਿਆ 'ਤੇ ਬੁਰਾ ਅਸਰ ਪੈਂਦਾ ਹੈ। ਸੌਂਣ ਤੋਂ 1 ਘੰਟਾ ਪਹਿਲਾਂ 1 ਗਿਲਾਸ ਗਰਮ ਦੁੱਧ ਦਾ ਸੇਵਨ ਕਰੋ।

manju bala

This news is Content Editor manju bala