ਬਲੈਕ-ਟੀ ਪੀਣ ਨਾਲ ਕੈਂਸਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਰਾਹਤ

11/05/2019 5:15:14 PM

ਜਲੰਧਰ - ਚਾਹ ਦਾ ਸਾਰੇ ਪੀਣਾ ਪਸੰਦ ਕਰਦੇ ਹਨ ਪਰ ਬਿਨਾਂ ਦੁੱਧ ਵਾਲੀ ਚਾਹ (ਬਲੈਕ-ਟੀ) ਪੀਣ ਨਾਲ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਬਲੈਕ-ਟੀ ਅਜਿਹੀ ਚਾਹ ਹੈ, ਜੋ ਆਲਸ ਨੂੰ ਦੂਰ ਕਰਕੇ ਤੁਹਾਡੇ ਦਿਨ ਨੂੰ ਤਰੋਤਾਜ਼ਾ ਰੱਖਦੀ ਹੈ। ਬਲੈਕ-ਟੀ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ, ਜਿਸ ਨੂੰ ਪੀਣ ਨਾਲ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਹ ਖ਼ੂਨ ਦੇ ਜੰਮਣ ਦੀ ਪ੍ਰਕਿਰਿਆ ਘੱਟ ਕਰਦੀ ਹੈ। ਬਲੈਕ-ਟੀ ਕੈਂਸਰ ਦੇ ਰੋਗੀਆਂ ਲਈ ਸਭ ਤੋਂ ਵੱਧ ਫਾਇਦੇਮੰਦ ਮੰਨੀ ਜਾਂਦੀ ਹੈ, ਕਿਉਂਕਿ ਇਸ 'ਚ ਕੈਂਸਰ ਦੀਆਂ ਕੋਸ਼ਿਕਾਵਾਂ ਖ਼ਤਮ ਕਰਨ ਦੇ ਗੁਣ ਹੁੰਦੇ ਹਨ। ਬਲੈਕ-ਟੀ 'ਚ ਟੈਨਿਨ ਤੱਤ ਮੌਜੂਦ ਹੈ, ਜਿਸ ਨਾਲ ਦਸਤ ਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।  

ਬਲੈਕ-ਟੀ ਨਾਲ ਹੋਣ ਵਾਲੇ ਫਾਇਦੇ

ਪਾਚਨ ਸ਼ਕਤੀ
ਬਾਹਰ ਤੋਂ ਗਲਤ ਖਾਣ-ਪੀਣ ਨਾਲ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਬਲੈਕ-ਟੀ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ, ਜਿਸ ਨਾਲ ਪੇਟ ਸਿਹਤਮੰਦ ਰਹਿੰਦਾ ਹੈ।

ਭਾਰ ਘੱਟ ਕਰੇ
ਅਜੌਕੇ ਸਮੇਂ 'ਚ ਮੋਟਾਪਾ ਹੋਣਾ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਮੋਟਾਪਾ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਉਕਤ ਲੋਕਾਂ ਨੂੰ ਆਪਣੀ ਡਾਈਟ 'ਚ ਬਲੈਕ-ਟੀ ਸ਼ਾਮਲ ਕਰਨੀ ਚਾਹੀਦੀ ਹੈ। ਬਲੈਕ-ਟੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ 'ਤੇ ਜਮਾ ਐਕਸਟਰਾ ਚਰਬੀ ਘੱਟ ਹੋ ਜਾਂਦੀ ਹੈ ਅਤੇ ਭਾਰ ਘੱਟ ਹੋਣ ਲੱਗਦਾ ਹੈ।

ਦਿਲ ਲਈ ਫਾਇਦੇਮੰਦ
ਬਲੈਕ-ਟੀ ਪੀਣ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ ਅਤੇ ਖੂਨ ਦਾ ਪ੍ਰਵਾਹ ਵੀ ਤੇਜ਼ ਹੋ ਜਾਂਦਾ ਹੈ ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ, ਜਿਨ੍ਹਾਂ ਲੋਕਾਂ ਨੂੰ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਉਨ੍ਹਾਂ ਨੂੰ ਰੋਜ਼ਾਨਾ ਇਕ ਬਲੈਕ-ਟੀ ਜ਼ਰੂਰ ਪੀਣੀ ਚਾਹੀਦੀ ਹੈ।

ਕੈਂਸਰ
ਬਲੈਕ-ਟੀ ਕੈਂਸਰ ਦੇ ਰੋਗੀਆਂ ਲਈ ਸਭ ਤੋਂ ਵੱਧ ਫਾਇਦੇਮੰਦ ਮੰਨੀ ਜਾਂਦੀ ਹੈ। ਬਲੈਕ-ਟੀ 'ਚ ਕੈਂਸਰ ਵਰਗੀ ਗੰਭੀਰ ਬੀਮਾਰੀ ਦੀਆਂ ਕੋਸ਼ਿਕਾਵਾਂ ਖ਼ਤਮ ਕਰਨ ਦੇ ਗੁਣ ਹੁੰਦੇ ਹਨ।

ਤਣਾਅ
ਕੰਮਕਾਜ ਕਰਨ ਨਾਲ ਲੋਕਾਂ ਨੂੰ ਤਣਾਅ ਦੀ ਸਮੱਸਿਆ ਹੋ ਜਾਂਦੀ ਹੈ, ਜੋ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਅਜਿਹੇ 'ਚ ਤੁਸੀਂ ਆਪਣੀ ਡਾਈਟ ਦੇ ਨਾਲ-ਨਾਲ ਬਲੈਕ-ਟੀ ਦਾ ਵੀ ਸੇਵਨ ਕਰੋਂ, ਜਿਸ ਨਾਲ ਸਟ੍ਰੈਸ ਲੇਵਲ ਘੱਟ ਹੋਵੇਗਾ। ਇਸ ਤੋਂ ਇਲਾਵਾ ਟੀ ਬਲੈਕ-ਟੀ ਪੀਣ ਨਾਲ ਯਾਦਦਾਸ਼ਤ ਵਧਦੀ ਹੈ ਅਤੇ ਦਿਮਾਗ ਤੇਜ਼ ਹੁੰਦਾ ਹੈ।

ਐਨਰਜੀ
ਸਾਰਾ ਦਿਨ ਕੰਮ ਕਰਨ ਦੀ ਵਜ੍ਹਾ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ਵਿਚ ਬਲੈਕ-ਟੀ ਪੀਓ ਜਿਸ ਨਾਲ ਸਰੀਰ ਵਿਚ ਐਨਰਜੀ ਆਵੇਗੀ ਅਤੇ ਥਕਾਵਟ ਵੀ ਦੂਰ ਹੋਵੇਗੀ।

ਚਮੜੀ
ਰੋਜ਼ਾਨਾ ਬਲੈਕ-ਟੀ ਪੀਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਅਤੇ ਚਮੜੀ ਦੀ ਇਨਫੈਕਸ਼ਨ ਨਹੀਂ ਹੁੰਦੀ।

rajwinder kaur

This news is Content Editor rajwinder kaur