ਕਈ ਬੀਮਾਰੀਆਂ ਦੂਰ ਕਰਦੀ ਹੈ ਕਾਲੀ ਮਿਰਚ

03/25/2017 3:30:22 PM

ਜਲੰਧਰ— ਰਸੋਈ ''ਚ ਮੌਜ਼ੂਦ ਕਾਲੀ ਮਿਰਚ ਹੀ ਇਕ ਅਜਿਹੀ ਖਾਸ ਚੀਜ਼ ਹੈ ਜਿਸਦੇ ਇਸਤੇਮਾਲ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਰੋਜ਼ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਕਾਲੀ ਮਿਰਚ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਇਸ ਦੇ ਲਗਾਤਾਰ ਇਸਤੇਮਾਲ ਕਰਨ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਨਾਲ ਅਸੀਂ ਘੱਟ ਬੀਮਾਰ ਪੈਂਦੇ ਹਾਂ ਅਤੇ ਪਹਿਲਾਂ ਤੋਂ ਲੱਗੀਆਂ ਬੀਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ। 
1. ਜੋੜਾਂ ਦਾ ਦਰਦ
ਜੋੜਾਂ ਦਾ ਦਰਦ ਸਰੀਰ ''ਚ ਸਭ ਤੋਂ ਖਤਰਨਾਕ ਹੁੰਦਾ ਹੈ। ਇਹ ਦਰਦ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਹੈ ਜਿਵੇਂ ਵੱਧਦੀ ਉਮਰ ਅਤੇ ਕੈਲਸ਼ੀਅਮ ਦੀ ਕਮੀ ਕਰਕੇ। ਇਸ ਦਰਦ ਦੂਰ ਕਰਨ ਲਈ ਤੁਸੀਂ ਹਰ ਰੋਜ਼ ਕੋਸੇ ਪਾਣੀ ਨਾਲ 10-12 ਕਾਲੀ ਮਿਰਚਾਂ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਜਲਦ ਹੀ ਆਰਾਮ ਮਿਲੇਗਾ। 
2. ਰੋਗਾਂ ਨਾਲ ਲੜਣ ਦੀ ਸ਼ਕਤੀ
ਕਾਲੀ ਮਿਰਚ ਦਾ ਇਸਤੇਮਾਲ ਕਰਨ ਨਾਲ ਤੁਸੀਂ ਆਪਣੀ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾ ਸਕਦੇ ਹੋ। ਇਸ ਨਾਲ ਤੁਹਾਨੂੰ ਰੋਗ ਬਹੁਤ ਹੀ ਘੱਟ ਲੱਗਦੇ ਹਨ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ।  
3. ਪਾਣੀ ਦੀ ਕਮੀ ਪੂਰੀ 
ਕਾਲੀ ਮਿਰਚ ਦੇ ਨਾਲ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਬਹਤੁ ਮਾਤਰਾ ''ਚ ਪੋਸ਼ਣ ਮਿਲਦਾ ਹੈ। ਇਸ ਨਾਲ ਸਰੀਰ ''ਚ ਪਾਣੀ ਦੀ ਕਮੀ ਵੀ ਨਹੀਂ ਹੁੰਦੀ। 
4. ਕਬਜ਼ 
ਕਾਲੀ ਮਿਰਚ ਖਾਣ ਨਾਲ ਸਰੀਰ ਦੀ ਸਾਰੀ ਗੰਦਗੀ ਬਾਥਰੂਮ ਰਾਹੀ ਬਾਹਰ ਨਿਕਲ ਆਉਂਦੀ ਹੈ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ। 
5. ਭਾਰ ਘਟਾਉਣ ''ਚ ਮਦਦਗਾਰ
ਕਾਲੀ ਮਿਰਚ ਦੇ ਨਾਲ ਗਰਮ ਪਾਣੀ ਦਾ ਇਸਤੇਮਾਲ ਕਰਨ ਨਾਲ ਸਰੀਰ ਦੀ ਪਾਚਣ ਪ੍ਰਣਾਲੀ ਠੀਕ ਹੁੰਦੀ ਹੈ, ਜਿਸ ਨਾਲ ਸਰੀਰ ਦੇ ਅੰਦਰ ਦਾ ਫੈਟ ਘੱਟ ਹੋ ਜਾਂਦਾ ਹੈ। 
6. ਚਮੜੀ ਲਈ ਫਾਇਦੇਮੰਦ
ਕਾਲੀ ਮਿਰਚ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਚਮੜੀ ਚਮਕਦਾਰ ਹੁੰਦੀ ਹੈ ਅਤੇ ਚਮੜੀ ਦੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।