ਸਿਰ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ ''ਕਾਲੀ'' ਇਲਾਇਚੀ, ਫਾਇਦੇ ਜਾਣ ਹੋਵੋਗੇ ਹੈਰਾਨ

09/10/2019 5:44:44 PM

ਜਲੰਧਰ— ਅੱਜ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਥਕਾਵਟ ਹੋਣਾ ਆਮ ਗੱਲ ਹੈ ਪਰ ਕਦੇ ਇਹ ਥਕਾਵਟ ਵੀ ਰੋਗ ਦਾ ਕਾਰਨ ਬਣ ਸਕਦੀ ਹੈ। ਇਸ ਥਕਾਵਟ ਅਤੇ ਉਸ ਦੇ ਬਾਅਦ ਹੋਣ ਵਾਲੀਆਂ ਦੂਜੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਕੁੱਝ ਘਰੇਲੂ ਨੁਸਖੇ ਕਾਫੀ ਕੰਮ ਆ ਸਕਦੇ ਹਨ। ਥਕਾਵਟ ਤੋਂ ਬਾਅਦ ਸਿਰ ਦਰਦ ਤੋਂ ਲੈ ਕੇ ਕੈਂਸਰ ਵਰਗੀ ਬੀਮਾਰੀ ਹੋ ਸਕਦੀ ਹੈ। ਇਨ੍ਹਾਂ ਨੂੰ ਦੂਰ ਰੱਖਣ ਲਈ ਰਸੋਈ 'ਚ ਮੌਜੂਦ ਵੱਡੀ ਇਲਾਇਚੀ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਇਲਾਇਚੀ ਛੋਟੀ ਇਲਾਇਚੀ ਵਾਂਗ ਹੀ ਫਾਇਦੇਮੰਦ ਹੁੰਦੀ ਹੈ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਇਹ ਇਲਾਇਚੀ ਉਸ ਦੇ ਮੁਕਾਬਲੇ ਘੱਟ ਸੁਆਦੀ ਹੁੰਦੀ ਹੈ। ਕਈ ਗੁਣਾਂ ਨਾਲ ਭਰਪੂਰ ਵੱਡੀ ਇਲਾਇਚੀ ਨੂੰ ਸਬਜ਼ੀ ਆਦਿ ਦੇ ਮਸਾਲਿਆਂ 'ਚ ਵੀ ਪਾਇਆ ਜਾਂਦਾ ਹੈ। ਅੱਜ ਤੁਹਾਨੂੰ ਵੱਡੀ ਇਲਾਇਚੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਵੱਡੀ ਇਲਾਇਚੀ ਦੇ ਫਾਇਦਿਆਂ ਬਾਰੇ।


ਦੰਦਾਂ ਲਈ ਲਾਭਦਾਇਕ
ਕਾਲੀ ਇਲਾਇਚੀ ਦੇ ਸਵੇਨ ਨਾਲ ਦੰਦਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕਾਲੀ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਦੰਦਾਂ ਦੇ ਮਸੂੜਿਆਂ 'ਚੋਂ ਕੀੜਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਵੀ ਨਿਜਾਤ ਮਿਲਦਾ ਹੈ।
ਕੈਂਸਰ ਤੋਂ ਬਚਾਏ
ਵੱਡੀ ਇਲਾਇਚੀ ਕੈਂਸਰ ਤੋਂ ਬਚਾਉਣ 'ਚ ਸਹਾਇਕ ਹੁੰਦੀ ਹੈ। ਇਸ ਇਲਾਇਚੀ 'ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਜੋ ਕਿ ਵੱਖ-ਵੱਖ ਤਰ੍ਹਾਂ ਦੇ ਕੈਂਸਰ ਨੂੰ ਰੋਕਣ 'ਚ ਮਦਦ ਕਰਦੀ ਹੈ। ਇਹ ਸਰੀਰ 'ਚ ਕੈਂਸਰ ਕੋਸ਼ਿਕਾਵਾਂ ਦੇ ਵਿਕਾਸ ਦੀ ਡਾਂਚ ਕਰਨ ਦੀ ਹਿੰਮਤ ਵੀ ਰੱਖਦੀ ਹੈ।


ਵਾਲਾਂ ਦੀ ਸਮੱਸਿਆ ਲਈ ਫਾਇਦੇਮੰਦ
ਕਾਲੀ ਇਲਾਇਚੀ ਵਾਲਾਂ ਦੀ ਸਮੱਸਿਆ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਕਰਕੇ ਵਾਲਾਂ ਦੀ ਕਿਸੇ ਵੀ ਤਰ੍ਹਾਂ ਸਮੱਸਿਆ ਤਾਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਕਾਲੀ ਇਲਾਇਚੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਤੁਸੀਂ ਖਾਣੇ 'ਚ ਕਰਨ ਤੋਂ ਇਲਾਵਾ ਉਂਝ ਵੀ ਕਰ ਸਕਦੇ ਹੋ।  


ਇਨਫੈਕਸ਼ਨ ਤੋਂ ਬਚਾਅ
ਕਾਲੀ ਇਲਾਇਚੀ ਪੇਟ 'ਚ ਹੋਣ ਵਾਲੀ ਹਰ ਇਨਫੈਕਸ਼ਨ ਤੋਂ ਦੂਰ ਰੱਖਦੀ ਹੈ। ਇਹ ਇਲਾਇਚੀ ਨਾ ਸਿਰਫ ਉਮਰ ਢਲਣ ਨੂੰ ਰੋਕਦੀ ਹੈ ਸਗੋਂ ਇਸ ਨਾਲ ਚਿਹਰੇ ਦਾ ਰੰਗ ਵੀ ਨਿਖਰਦਾ ਹੈ।


ਸਿਰ ਦਰਦ ਤੋਂ ਦੇਵੇ ਨਿਜਾਤ
ਅਕਸਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਵਧਦਾ ਜਾਂਦਾ ਹੈ। ਕਾਲੀ ਇਲਾਇਚੀ ਦੇ ਸੇਵਨ ਨਾਲ ਸਿਰ ਦਰਦ ਦੇ ਨਾਲ ਹੀ ਥਕਾਵਟ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਕਾਲੀ ਇਲਾਇਚੀ ਦਾ ਸੇਵਨ ਤੁਸੀਂ ਚਾਹ 'ਚ ਵੀ ਕਰ ਸਕਦੇ ਹੋ।


ਬਲੱਡ ਪ੍ਰੈਸ਼ਰ ਰੱਖੇ ਆਮ
ਵੱਧਦੀ ਉਮਰ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਜਾਂਦੀ ਹੈ। ਕਾਲੀ ਇਲਾਇਚੀ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਵੀ ਸੌਖ ਨਾਲ ਨਿਜਾਤ ਪਾਈ ਜਾ ਸਕਦੀ ਹੈ। ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਰਹਿਣ ਵਾਲੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਕਾਲੀ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ।

shivani attri

This news is Content Editor shivani attri