ਕੀ ਹੁੰਦੇ ਨੇ ਬਰਡ ਫ਼ਲੂ ਦੇ ਲੱਛਣ ਅਤੇ ਕਿਵੇਂ ਰਹੀਏ ਸੁਰੱਖਿਅਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

01/11/2021 1:09:55 PM

ਨਵੀਂ ਦਿੱਲੀ: ਇਕ ਪਾਸੇ ਜਿਥੇ ਕੋਰੋਨਾ ਦੀ ਬੀਮਾਰੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਉੱਥੇ ਹੀ ਦੇਸ਼ ’ਚ ਇਕ ਹੋਰ ਖ਼ਤਰਾ ਮੰਡਰਾ ਰਿਹਾ ਹੈ। ਮੱਧ ਪ੍ਰਦੇਸ਼, ਪੰਜਾਬ, ਝਾਰਖੰਡ, ਹਿਮਾਚਲ ਪ੍ਰਦੇਸ਼, ਕੇਰਲ, ਹਰਿਆਣਾ, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕਈ ਇਲਾਕਿਆਂ ’ਚ ਬਰਡ ਫਲੂ ਫੈਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਚੱਲਦੇ ਕਈ ਸੂਬਿਆਂ ’ਚ ਹਾਈ ਅਲਰਟ ਜਾਰੀ ਕਰਦੇ ਹੋਏ ਮਾਸ, ਚਿਕਨ ਅਤੇ ਆਂਡਿਆਂ ਦੀ ਵਿੱਕਰੀ ’ਤੇ ਰੋਕ ਵੀ ਲਗਾ ਦਿੱਤੀ ਗਈ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਬੀਮਾਰੀ, ਇਸ ਦੇ ਲੱਛਣ ਅਤੇ ਬਚਾਅ ਦੇ ਨੁਕਤੇ


ਕੀ ਹੈ ਬਰਡ ਫਲੂ?
ਬਰਡ ਫਲੂ (Avian Influenza) ਜਾਨਲੇਵਾ ਸਟ੍ਰੇਨ ਐੱਚ5ਐੱਨ1 ਦੇ ਕਾਰਨ ਹੁੰਦਾ ਹੈ। ਇਸ ਦੀ ਲਪੇਟ ’ਚ ਆਉਣ ਕਾਰਨ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਇਨਸਾਨਾਂ ਲਈ ਖ਼ਤਰਨਾਕ ਹੈ। ਜੇਕਰ ਸਮੇਂ ਰਹਿੰਦੇ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ।
ਇਨਸਾਨਾਂ ’ਚ ਕਿੰਝ ਫੈਲਦਾ ਹੈ ਬਰਡ ਫਲੂ
ਬਰਡ ਫਲੂ ਜ਼ਿਆਦਾਤਰ ਘਰੇਲੂ ਮੁਰਗੀ, ਸੂਰ, ਗਧੇ, ਜੰਗਲੀ ਬੱਤਖ਼ ਆਦਿ ਪੰਛੀਆਂ ਅਤੇ ਜਾਨਵਰਾਂ ਤੋਂ ਫੈਲਦਾ ਹੈ। ਇਨਸਾਨਾਂ ਨੂੰ ਇਹ ਬੀਮਾਰੀ ਉਦੋਂ ਹੁੰਦੀ ਹੈ ਜਦੋਂ ਉਹ ਇੰਫੈਕਟਿਡ ਪੰਛੀਆਂ ਦੇ ਸੰਪਰਕ ’ਚ ਆਏ ਹੋਣ। ਉਸ ਤੋਂ ਬਾਅਦ ਇਹ ਇੰਫੈਕਟਿਡ ਮਰੀਜ਼ ਤੋਂ ਸਿਹਤਮੰਦ ਵਿਅਕਤੀ ’ਚ ਫੈਲਣ ਲੱਗਦਾ ਹੈ। 

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਬਰਡ ਫਲੂ ਦੇ ਲੱਛਣ
ਬਰਡ ਫਲੂ ਦੇ ਲੱਛਣ ਕੁਝ ਦਿਨਾਂ ’ਚ ਹੀ ਸਾਹਮਣੇ ਆਉਣ ਲੱਗਦੇ ਹਨ ਜਿਸ ਦੀ ਪਛਾਣ ਕਰਕੇ ਤੁਸੀਂ ਇਲਾਜ ਕਰਵਾ ਸਕਦੇ ਹੋ। 
-ਸਾਹ ਲੈਣ ’ਚ ਤਕਲੀਫ ਹੋਣ ਲੱਗਦੀ ਹੈ।
-ਖਾਂਸੀ 
-ਕਫ ਦਾ ਬਣਨਾ ਜਾਂ ਜਮ੍ਹਾ ਹੋਣਾ
-ਹਰ ਸਮੇਂ ਸਿਰਦਰਦ 
-ਢਿੱਡ ’ਚ ਦਰਦ ਅਤੇ ਉਲਟੀ ਹੋਣਾ
-ਬੁਖ਼ਾਰ ਦੇ ਨਾਲ ਸਰੀਰ ’ਚ ਅਕੜਨ, ਦਰਦ ਅਤੇ ਥਕਾਵਟ


ਜੇਕਰ ਇਨਫੈਕਸ਼ਨ ਜ਼ਿਆਦਾ ਵਧ ਜਾਵੇ ਤਾਂ ਇਸ ਦਾ ਕਾਰਨ
-ਨਿਮੋਨੀਆ
-ਅੱਖਾਂ ’ਚ ਸੜਨ
-ਕਿਡਨੀ ’ਤੇ ਅਸਰ

ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ
ਬਰਡ ਫਲੂ ਤੋਂ ਬਚਾਅ ਲਈ ਵਰਤੋ ਇਹ ਸਾਵਧਾਨੀਆਂ
1. ਘਰ ’ਚ ਪਾਲਤੂ ਪੰਛੀ ਨਾ ਰੱਖੋ। ਜੇਕਰ ਪਾਲਤੂ ਪੰਛੀ ਰੱਖੇ ਹਨ ਤਾਂ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ। ਨਾਲ ਹੀ ਪੱਛੀ ਨੂੰ ਛੂਹਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਵੋ।
2. ਖੁੱਲ੍ਹੇ ਬਾਜ਼ਾਰ ਜਾਂ ਛੋਟੀਆਂ ਦੁਕਾਨਾਂ ਤੋਂ ਮਾਸ ਦੀ ਖਰੀਦਦਾਰੀ ਕਰਨ ਤੋਂ ਬਚੋ। ਇਸ ਦੇ ਨਾਲ ਹੀ ਕੱਚਾ ਜਾਂ ਅੱਧਾ ਪੱਕਿਆ ਹੋਇਆ ਮਾਸ ਨਾ ਖਾਓ।
3. ਹੱਥਾਂ ਨੂੰ ਵਾਰ-ਵਾਰ ਧੋਵੋ ਅਤੇ ਸੈਨੀਟਾਈਜ਼ ਕਰੋ। ਖ਼ਾਸ ਕਰਕੇ ਪੰਛੀਆਂ ਅਤੇ ਇੰਫਕੈਟਿਡ ਮਰੀਜ਼ ਨੂੰ ਛੂਹਣ ਤੋਂ ਬਾਅਦ। ਨਾਲ ਹੀ ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਜ਼ਰੂਰ ਲਗਾਓ। 
4. ਘਰ ਦੇ ਆਲੇ-ਦੁਆਲੇ ਸਾਫ-ਸਫਾਈ ਦਾ ਖਿਆਲ ਰੱਖੋ। 
5. ਇਸ ਤੋਂ ਬਾਅਦ ਸਹੀ ਡਾਈਟ ਲਓ ਅਤੇ ਜ਼ਿਆਦਾ ਮਾਤਰਾ ’ਚ ਤਰਲ ਚੀਜ਼ਾਂ ਦੀ ਵਰਤੋਂ ਕਰੋ। ਕਸਰਤ ਅਤੇ ਯੋਗ ਕਰਨਾ ਨਾ ਭੁੱਲੋ ਅਤੇ ਸ਼ਰਾਬ ਅਤੇ ਤਮਾਕੂ ਤੋਂ ਦੂਰੀ ਬਣਾ ਕੇ ਰੱਖੋ। 


ਬਰਡ ਫਲੂ ਦਾ ਇਲਾਜ
ਬਰਡ ਫਲੂ ਦਾ ਇਲਾਜ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਹਾਲਾਂਕਿ ਜ਼ਿਆਦਾ ਮਾਮਲਿਆਂ ’ਚ ਮਰੀਜ਼ ਨੂੰ ਐਂਟੀ-ਵਾਇਰਲ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਇਸ ਤੋਂ ਬਚਾਅ ਲਈ ਤੁਸੀਂ ਡਾਕਟਰ ਦੀ ਸਲਾਹ ਨਾਲ ਇਨਫਲੂਐਨਜ਼ਾ ਟੀਕਾ ਵੀ ਲਗਵਾ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਏ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon