ਸਿਹਤ ਲਈ ਬੇਹੱਦ ਗੁਣਕਾਰੀ ਹਨ ''ਪਾਨ ਦੇ ਪੱਤੇ'', ਮੂੰਹ ਦੀ ਬਦਬੂ ਸਣੇ ਕਈ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ

03/03/2022 12:36:37 PM

ਨਵੀਂ ਦਿੱਲੀ- ਕਈ ਲੋਕਾਂ ਨੂੰ ਪਾਨ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ। ਕੁਝ ਲੋਕ ਪਾਨ 'ਚ ਸੁਪਾਰੀ, ਤੰਬਾਕੂ, ਚੂਨਾ ਲਗਾ ਕੇ ਖਾਂਦੇ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਾਨ ਦਾ ਪੱਤਾ ਸਾਦਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਾਨ ਦਾ ਪੱਤਾ ਖਾਣ ਨਾਲ ਕਈ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪਾਨ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...


1. ਮੂੰਹ ਦੀ ਬਦਬੂ
ਪਾਨ ਦੇ ਪੱਤੇ ਨੂੰ ਧੋ ਕੇ ਖਾਣ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦੰਦ ਵੀ ਮਜ਼ਬੂਤ ਹੁੰਦੇ ਹਨ।
2. ਖੰਘ ਤੋਂ ਦਿਵਾਏ ਆਰਾਮ
ਖੰਘ ਆਉਣ 'ਤੇ ਪਾਨ 'ਚ ਅਜਵੈਣ ਪਾ ਕੇ ਚਬਾਉਣ ਨਾਲ ਲਾਭ ਹੁੰਦਾ ਹੈ।
3. ਕਿਡਨੀ ਨੂੰ ਸਿਹਤਮੰਦ ਰੱਖੇ
ਕਿਡਨੀ ਖਰਾਬ ਹੋਣ 'ਤੇ ਪਾਨ ਦੀ ਵਰਤੋਂ ਕਰਨੀ ਲਾਭਕਾਰੀ ਹੁੰਦੀ ਹੈ।


4. ਸੱਟ ਨੂੰ ਠੀਕ ਕਰੇ
ਸੱਟ ਲੱਗਣ 'ਤੇ ਪਾਨ ਨੂੰ ਗਰਮ ਕਰਕੇ ਬੰਨ ਲੈਣਾ ਚਾਹੀਦਾ ਹੈ। ਇਸ ਨਾਲ ਦਰਦ 'ਚ ਆਰਾਮ ਮਿਲਦਾ ਹੈ।
5. ਮੂੰਹ ਦੇ ਛਾਲੇ
ਪਾਨ ਦਾ ਪੱਤਾ ਚਬਾਉਣ ਤੋਂ ਬਾਅਦ ਕੁਰਲੀ ਕਰ ਲਓ। ਇਸ ਤਰ੍ਹਾਂ ਦਿਨ 'ਚ ਦੋ ਵਾਰ ਕਰਨ ਨਾਲ ਮੂੰਹ ਦੇ ਛਾਲਿਆਂ 'ਚ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਪਾਨ ਦੇ ਪੱਤਿਆਂ ਦੇ ਰਸ 'ਚ ਘਿਓ ਮਿਲਾ ਕੇ ਵੀ ਲਗਾ ਸਕਦੇ ਹੋ।
6. ਗਲੇ ਦੀ ਖਰਾਸ਼
ਪਾਨ ਦੀ ਜੜ੍ਹ ਨੂੰ ਮੁਲੱਠੀ ਦੇ ਚੂਰਣ ਦੇ ਨਾਲ ਮਿਲਾ ਕੇ ਖਾਣ ਨਾਲ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਅਰਾਮ ਮਿਲਦਾ ਹੈ
7. ਪਾਚਨ ਸ਼ਕਤੀ ਵਧਾਏ
ਭੋਜਨ ਤੋਂ ਬਾਅਦ ਪਾਨ ਖਾਣ ਦੇ ਨਾਲ ਭੋਜਨ ਜਲਦੀ ਹਜ਼ਮ ਹੁੰਦਾ ਹੈ। ਇਸ ਨਾਲ ਭੁੱਖ ਵੀ ਵਧਦੀ ਹੈ


8. ਮੁਹਾਸਿਆਂ ਤੋ ਰਾਹਤ
ਚਿਹਰੇ 'ਤੇ ਮੁਹਾਸੇ ਖ਼ੂਬਸੂਰਤੀ 'ਤੇ ਦਾਗ ਦੀ ਤਰ੍ਹਾਂ ਲੱਗਦੇ ਹਨ। ਤੁਸੀਂ ਇਸ ਤੋਂ ਬਚਣ ਲਈ ਪਾਨ ਦੇ ਪੱਤੇ ਨਾਲ ਬਣਿਆ ਲੇਪ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ 'ਤੇ ਹੋ ਰਹੇ ਮੁਹਾਸਿਆਂ ਤੋਂ ਨਿਜ਼ਾਤ ਮਿਲੇਗੀ। 
9. ਵਾਲਾਂ ਦਾ ਝੜਣਾ ਕਰੇ ਘੱਟ
ਵਾਲਾਂ ਦਾ ਝੜਣਾ ਇਕ ਬਹੁਤ ਵੱਡੀ ਸਮੱਸਿਆ ਹੈ। ਇਸ ਤੋਂ ਬਚਣ ਲਈ ਅਸੀਂ ਕਈ ਤਰ੍ਹਾਂ ਦੇ ਆਯੂਰਵੈਦਿਕ ਇਲਾਜ ਕਰਦੇ ਹੈ। ਪਰ ਇਕ ਘਰੇਲੂ ਅਤੇ ਆਸਾਨ ਤਰੀਕਾ ਇਹ ਵੀ ਹੈ ਕਿ ਤੁਸੀਂ ਪਾਨ ਨਾਲ ਬਣਿਆ ਪੇਸਟ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ।


10. ਖਾਰਸ਼ ਤੋਂ ਰਾਹਤ
ਖਾਰਸ਼ ਤੋਂ ਰਾਹਤ ਪਾਉਣ ਲਈ ਪਾਨ ਦੇ ਪੱਤੇ ਦੀ ਵਰਤੋਂ ਕਰੋ। ਤੁਸੀਂ ਨਹਾਉਣ ਵਾਲੇ ਪਾਣੀ 'ਚ ਪਾਨ ਦੇ ਪੱਤੇ ਦਾ ਰਸ ਕੱਢ ਕੇ ਪਾ ਸਕਦੇ ਹੋ। ਇਸ 'ਚ ਮੌਜੂਦ ਐਂਟੀ-ਇੰਫਲੈਮੇਟਰੀ ਗੁਣ ਖਾਰਸ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। 

Aarti dhillon

This news is Content Editor Aarti dhillon