ਸਵੇਰੇ ਉੱਠ ਕੇ ''ਗਰਮ ਨਿੰਬੂ ਪਾਣੀ'' ਪੀਣ ਨਾਲ ਹੁੰਦੇ ਨੇ ਹੈਰਾਨੀਜਨਕ ਫਾਇਦੇ

06/06/2019 3:06:50 PM

ਜਲੰਧਰ— ਦੁਨੀਆ 'ਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਜਾਂ ਚਾਹ ਦੇ ਨਾਲ ਕਰਦੇ ਹਨ ਪਰ ਤੁਸੀਂ ਚਾਹੋ ਤਾਂ ਗਰਮ ਪਾਣੀ 'ਚ ਨਿੰਬੂ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਵੀ ਹੈਲਦੀ ਡਰਿੰਕ ਨੂੰ ਆਪਣੇ ਦਿਨ ਦਾ ਹਿੱਸਾ ਬਣਾ ਸਕਦੇ ਹੋ। ਗਰਮ ਪਾਣੀ 'ਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਣ ਨਾਲ ਕਈ ਫਾਇਦੇ ਮਿਲਦੇ ਹਨ। ਇਹ ਹੈਲਦੀ ਡਰਿੰਕ ਤੁਹਾਨੂੰ ਕੌਫੀ ਅਤੇ ਚਾਹ ਤੋਂ ਦੂਰੀ ਬਣਾਉਣ ਲਈ ਮਜਬੂਰ ਕਰ ਦੇਣਗੇ। ਅੱਜ ਅਸੀਂ ਤੁਹਾਨੂੰ ਗਰਮ ਪਾਣੀ 'ਚ ਨਿੰਬੂ ਪਾਣੀ ਮਿਲਾ ਕੇ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ... 

ਭਾਰ ਘਟਾਉਣ 'ਚ ਸਹਾਇਕ 
ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਖਾਲੀ ਪੇਟ ਗਰਮ ਪਾਣੀ, ਨਿੰਬੂ ਅਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਪੇਟ ਦੀ ਚਰਬੀ ਘੱਟ ਕਰ ਸਕਦੇ ਹੋ। ਗਰਮ ਨਿੰਬੂ ਪਾਣੀ ਮੈਟਾਬਲੀਜ਼ਮ ਵਧਾਉਂਦਾ ਹੈ ਅਤੇ ਫੈਟ ਬਰਨ ਹੁੰਦਾ ਹੈ, ਜਿਸ ਦੇ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਵੇਰੇ ਉੱਠ ਕੇ ਚਾਹ ਅਤੇ ਕੌਫੀ ਪੀਣ ਨਾਲ ਸਰੀਰ 'ਚ ਕੌਲੈਸਟਰੋਲ ਦੀ ਮਾਤਰਾ ਵੱਧਦੀ ਹੈ। ਇਸ ਦੇ ਨਾਲ ਹੀ ਸ਼ੂਗਰ ਦੇ ਪੱਧਰ 'ਤੇ ਵੀ ਇਸ ਦਾ ਅਸਰ ਪੈਂਦਾ ਹੈ। 



ਪਾਚਨ ਕ੍ਰਿਰਿਆ ਬਹਿਤਰ
ਸਵੇਰੇ ਗਰਮ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ 'ਚ ਪਾਚਕ ਰਸ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਪਾਚਨ ਕਿਰਿਆ ਵਧੀਆ ਰੱਖਣ 'ਚ ਮਦਦ ਕਰਦਾ ਹੈ। ਅਸੀਂ ਦੋ ਖਾਣਾ ਖਾਂਦੇ ਹਾਂ, ਉਹ ਫੂਡ ਪਾਈਪ ਜ਼ਰੀਏ ਪਾਸ ਹੁੰਦਾ ਹੈ। ਜਦੋਂ ਅਸੀਂ ਚੰਗੀ ਨੀਂਦ ਲੈ ਕੇ ਉੱਠਦੇ ਹਾਂ ਤਾਂ ਕੋਈ ਰਹਿੰਦ-ਖੂੰਹਦ ਪਾਈਪ 'ਚ ਫਸ ਜਾਂਦੀ ਹੈ। ਗਰਮ ਨਿੰਬੂ ਪਾਣੀ ਪੀਣ ਨਾਲ ਰਹਿੰਦ-ਖੂੰਹਦ ਬਾਹਰ ਨਿਕਲ ਜਾਂਦੀ ਹੈ। 


ਜੋੜਾਂ ਦੇ ਦਰਦ ਤੋਂ ਰਾਹਤ
ਜੇ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਨਿੰਬੂ ਪਾਣੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਤੁਹਾਡੇ ਲਈ ਫਾਇਦੇਮੰਦ ਹੋਵੇਗਾ।
ਵਿਟਾਮਿਨ-ਸੀ ਨਾਲ ਭਰਪੂਰ
ਸਰੀਰ ਲਈ ਵਿਟਾਮਿਨ-ਸੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਸੀ ਦੇ ਨਾਲ ਰੋਗਾਂ ਨਾਲ ਲੜਣ 'ਚ ਮਦਦ ਮਿਲਦੀ ਹੈ। ਸਵੇਰ ਦੇ ਸਮੇਂ ਗਰਮ ਨਿੰਬੂ ਪਾਣੀ ਪੀਣ ਨਾਲ ਰੋਗਾਂ ਨਾਲ ਲੜਣ ਦੀ ਤਾਕਤ 'ਚ ਵਾਧਾ ਹੁੰਦਾ ਹੈ। ਇਹ ਛੋਟੀ-ਛੋਟੀ ਬੀਮਾਰੀਆਂ ਜਿਵੇਂ ਸਰਦੀ, ਜੁਕਾਮ ਅਤੇ ਖਾਂਸੀ ਆਦਿ ਤੋਂ ਬਚਾਉਂਦਾ ਹੈ।


ਚਮੜੀ 'ਚ ਨਿਖਾਰ
ਇਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਜੋ ਚਮੜੀ 'ਚ ਨਿਖਾਰ ਬਣਾਈ ਰੱਖਦੇ ਹਨ। ਇਸ ਨਾਲ ਚਮੜੀ ਦੇ ਦਾਗ ਧੱਬੇ ਸਾਫ ਹੋ ਜਾਂਦੇ ਹਨ। 
ਮੂੰਹ ਦੀ ਬਦਬੂ ਦੂਰ ਹੁੰਦੀ ਹੈ
ਨਿੰਬੂ ਇਕ ਕੁਦਰਤੀ ਮਾਊਥ ਫਰੈਸ਼ਨਰ ਹੈ। ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਇਸ ਦੇ ਇਲਾਵਾ ਸੱਟ ਭਰਨ 'ਚ ਵੀ ਮਦਦ ਮਿਲਦੀ ਹੈ।

shivani attri

This news is Content Editor shivani attri