ਤੁਲਸੀ ਵਾਲਾ ਦੁੱਧ ਪੀਣ ਦੇ ਇਹ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

07/09/2018 2:31:30 PM

ਨਵੀਂ ਦਿੱਲੀ— ਰੋਜ਼ਾਨਾ ਇਕ ਗਲਾਸ ਦੁੱਧ ਦੀ ਵਰਤੋਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਦੁੱਧ ਦਾ ਜ਼ਿਆਦਾ ਫਾਇਦਾ ਲੈਣ ਲਈ ਤੁਸੀਂ ਅਕਸਰ ਉਸ 'ਚ ਬਾਦਾਮ, ਚਾਕਲੇਟ ਪਾਊਡਰ ਜਾਂ ਹੋਰ ਕਈ ਪੌਸ਼ਟਿਕ ਚੀਜ਼ਾਂ ਮਿਲਾ ਕੇ ਪੀਂਦੇ ਹੋ। ਅੱਜ ਅਸੀਂ ਤੁਹਾਨੂੰ ਦੁੱਧ 'ਚ ਤੁਲਸੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਰੋਜ਼ਾਨਾ ਤੁਲਸੀ ਵਾਲਾ ਦੁੱਧ ਪੀਣ ਨਾਲ ਤੁਹਾਡੀ ਮਾਈਗਰੇਨ ਅਤੇ ਕਿਡਨੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਅਤੇ ਦੁੱਧ 'ਚ ਮੌਜੂਦ ਪੋਸ਼ਕ ਤੱਤ ਤੁਹਾਨੂੰ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ 'ਚ ਵੀ ਮਦਦ ਕਰਦੇ ਹਨ ਤਾਂ ਚਲੋ ਜਾਣਦੇ ਹਾਂ ਦੁੱਧ 'ਚ ਤੁਲਸੀ ਮਿਲਾ ਕੇ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ।
ਤੁਲਸੀ ਵਾਲਾ ਦੁੱਧ ਪੀਣ ਦੇ ਫਾਇਦੇ
1. ਵਾਇਰਲ ਫਲੂ ਤੋਂ ਰਾਹਤ

ਬਦਲਦੇ ਮੌਸਮ ਕਾਰਨ ਅਕਸਰ ਤੁਸੀਂ ਵਾਇਰਲ ਇਨਫੈਕਸ਼ਨ ਜਾਂ ਫਲੂ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੇ 'ਚ ਵਾਇਰਲ ਇਨਫੈਕਸ਼ਨ ਜਾਂ ਫਲੂ ਨੂੰ ਦੂਰ ਕਰਨ ਲਈ ਦੁੱਧ 'ਚ ਤੁਲਸੀ, ਲੌਂਗ ਅਤੇ ਕਾਲੀ ਮਿਰਚ ਨੂੰ ਉਬਾਲ ਕੇ ਠੰਡਾ ਕਰ ਲਓ। ਇਸ ਦੁੱਧ ਦੀ ਵਰਤੋਂ ਕਰਨ ਨਾਲ ਰੋਗ ਪ੍ਰਤੀਰੋਧੀ ਸਮਰੱਥਾ ਵਧਦੀ ਹੈ ਅਤੇ ਤੁਹਾਡੀਆਂ ਕਈ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
2. ਮਾਈਗਰੇਨ ਤੋਂ ਰਾਹਤ
ਮਾਈਗਰੇਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੇ ਸਿਰ 'ਚ ਅਕਸਰ ਬਹੁਤ ਦਰਦ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸਵੇਰੇ-ਸ਼ਾਮ ਦੋ ਵਾਰ ਤੁਲਸੀ ਅਤੇ ਹਲਦੀ ਨੂੰ ਦੁੱਧ 'ਚ ਉਬਾਲ ਕੇ ਪੀਓ। ਤੁਹਾਡਾ ਮਾਈਗਰੇਨ ਦਾ ਦਰਦ ਦੂਰ ਹੋ ਜਾਵੇਗਾ।
3. ਦਿਲ ਨੂੰ ਰੱਖੇ ਸਿਹਤਮੰਦ
ਰੋਜ਼ਾਨਾ ਤੁਲਸੀ ਵਾਲਾ ਦੁੱਧ ਪੀਣ ਨਾਲ ਤੁਹਾਡਾ ਦਿਲ ਹਮੇਸ਼ਾ ਸਿਹਤਮੰਦ ਰਹਿੰਦਾ ਹੈ। ਇਸ ਨਾਲ ਤੁਹਾਨੂੰ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਜਿਵੇਂ ਹਾਰਟ ਅਟੈਕ ਅਤੇ ਹਾਰਟ ਬਲਾਕੇਜ ਹੋਣ ਦਾ ਖਤਰਾ ਕਾਫੀ ਘਟ ਜਾਂਦਾ ਹੈ।
4. ਕਿਡਨੀ ਸਟੋਨ ਤੋਂ ਰਾਹਤ
ਰੋਜ਼ਾਨਾ ਇਕ ਹਫਤੇ ਤਕ ਸਵੇਰੇ ਖਾਲੀ ਪੇਟ 1 ਗਲਾਸ ਤੁਲਸੀ ਦੇ ਪੱਤਿਆਂ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡੀ ਪੱਥਰੀ ਟੁੱਟ ਜਾਵੇਗੀ ਅਤੇ ਯੂਰਿਨ ਦੇ ਰਸਤੇ ਬਾਹਰ ਆ ਜਾਵੇਗੀ। ਇਸ ਨਾਲ ਸਟੋਨ ਦੇ ਨਾਲ-ਨਾਲ ਕਿਡਨੀ 'ਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲ ਜਾਣਗੇ।
5. ਕੈਂਸਰ ਤੋਂ ਬਚਾਅ
ਐਂਟੀ-ਆਕਸੀਡੈਂਟਸ, ਵਿਟਾਮਿਨਸ, ਪੌਸ਼ਟਿਕ ਖਣਿਜ ਤੱਤ ਅਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਤੁਲਸੀ ਵਾਲਾ ਦੁੱਧ ਸਰੀਰ 'ਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੀ ਹੈ। ਰੋਜ਼ਾਨਾ ਸਵੇਰੇ-ਸ਼ਾਮ ਨਿਯਮਿਤ ਰੂਪ 'ਚ ਤੁਲਸੀ ਵਾਲਾ ਦੁੱਧ ਪੀਣ ਨਾਲ ਤੁਸੀਂ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ।
6. ਤਣਾਅ ਨੂੰ ਘੱਟ ਕਰੇ
ਅੱਜਕਲ ਭੱਜਦੋੜ ਭਰੀ ਜ਼ਿੰਦਗੀ ਕਾਰਨ ਤਣਾਅ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਅਜਿਹੇ 'ਚ ਸਿਰਫ 1 ਗਲਾਸ ਤੁਲਸੀ ਵਾਲਾ ਦੁੱਧ ਪੀਣ ਨਾਲ ਨਰਵਸ ਸਿਸਟਮ ਰਿਲੈਕਸ ਹੁੰਦਾ ਹੈ ਜੋ ਕਿ ਸਟੈੱ੍ਰਸ ਹਾਰਮੋਨਜ਼ ਨੂੰ ਕੰਟਰੋਲ ਕਰਕੇ ਤੁਹਾਨੂੰ ਤਣਾਅ ਤੋਂ ਬਚਾਉਂਦਾ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਸਵੇਰੇ-ਸ਼ਾਮ 1 ਗਲਾਸ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਸਾਹ ਸੰਬੰਧੀ ਸਮੱਸਿਆ
ਜੇ ਤੁਹਾਨੂੰ ਅਸਥਮਾ ਜਾਂ ਸਾਹ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਰੋਜ਼ਾਨਾ ਇਸ ਦੁੱਧ ਦੀ ਵਰਤੋਂ ਜ਼ਰੂਰ ਕਰੋ। ਇਸ 'ਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਤੁਹਾਡੀ ਸਾਹ ਸੰਬੰਧੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
8. ਰੋਗ ਪ੍ਰਤੀਰੋਧੀ ਸਮੱਰਥਾ
ਇਸ ਦੁੱਧ ਦੀ ਰੋਜ਼ਾਨਾ ਵਰਤੋਂ ਨਾਲ ਰੋਗ ਪ੍ਰਤੀਰੋਧੀ ਸਮੱਰਥਾ ਵਧਦੀ ਹੈ। ਤੁਲਸੀ ਵਾਲਾ ਦੁੱਧ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਅਪਚ, ਕਬਜ਼ ਅਤੇ ਐਸਿਡਿਟੀ ਆਦਿ ਦੂਰ ਰਹਿੰਦੀਆਂ ਹਨ।