ਟਾਇਫਾਇਡ ਤੋਂ ਬਚਾਉਂਦੀ ਹੈ ਮੂੰਗੀ ਦੀ ਦਾਲ, ਹੋਰ ਵੀ ਜਾਣੋ ਬੇਮਿਸਾਲ ਫਾਇਦੇ

10/26/2019 4:36:27 PM

ਜਲੰਧਰ— ਹਰ ਇਕ ਦਾਲ ਦੇ ਆਪਣੇ ਪੌਸ਼ਟਿਕ ਗੁਣ ਹੁੰਦੇ ਹਨ। ਮੂੰਗੀ ਦੀ ਦਾਲ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਮੌਜੂਦ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਵਧਦੇ ਬੱਚੇ ਨੂੰ ਦਾਲ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਹਾਲਾਂਕਿ ਤਮਾਮ ਦਾਲਾਂ 'ਚੋਂ ਮੂੰਗੀ ਦੀ ਦਾਲ ਨੂੰ ਸਿਹਤ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। 

ਆਮਤੌਰ 'ਤੇ ਬੀਮਾਰ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਜਲਦੀ ਨਾਲ ਪਚ ਜਾਂਦੀ ਹੈ। ਮੂੰਗੀ ਦੀ ਦਾਲ ਨੂੰ ਜੇ ਤਰੀਕੇ ਨਾਲ ਬਣਾਇਆ ਜਾਵੇ ਤਾਂ ਇਹ ਵੀ ਬਾਕੀ ਦਾਲ ਦੀ ਤਰ੍ਹਾਂ ਦੀ ਸੁਆਦ ਬਣਦੀ ਹੈ ਪਰ ਮੂੰਗੀ ਦੀ ਦਾਲ ਦੀ ਵਰਤੋਂ ਲੋਕ ਘੱਟ ਹੀ ਕਰਦੇ ਹਨ। ਜੇਕਰ ਰੋਜ਼ਾਨਾ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਮੂੰਗੀ ਦੀ ਦਾਲ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।

ਮੂੰਗੀ ਦੀ ਦਾਲ ਖਾਣ ਦੇ ਫਾਇਦੇ 


ਟਾਇਫਾਇਡ ਤੋਂ ਦੇਵੇ ਛੁਟਕਾਰਾ 
ਮੂੰਗੀ ਦੀ ਦਾਲ ਟਾਇਫਾਇਡ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਲਾਹੇਵੰਦ ਹੁੰਦੀ ਹੈ। ਟਾਇਫਾਇਡ ਹੋਣ 'ਤੇ ਇਸ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਨੂੰ ਟਾਇਫਾਇਡ ਤੋਂ ਨਿਜਾਤ ਮਿਲੇਗਾ। 


ਕਬਜ਼ ਦੀ ਸਮੱਸਿਆ ਦੂਰ ਕਰੇ
ਮੂੰਗੀ ਦੀ ਦਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਬੇਹੱਦ ਲਾਹੇਵੰਦ ਹੁੰਦੀ ਹੈ।  ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।


ਦਾਦ ਦੀ ਸਮੱਸਿਆ ਦੂਰ ਕਰੇ
ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗੀ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਵੋ। ਇਸ ਲੇਪ ਨੂੰ ਪ੍ਰਭਾਵਿਤ ਥਾਂਵਾ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।


ਪੇਟ ਲਈ ਫਾਇਦੇਮੰਦ 
ਪੀਲੀ ਮੂੰਗ ਦੀ ਦਾਲ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਸ ਨੂੰ ਖਾਣ ਨਾਲ ਗੈਸ, ਐਸੀਡਿਟੀ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ। 
ਕਮਜ਼ੋਰੀ ਨੂੰ ਕਰੇ ਦੂਰ
ਸਰੀਰ 'ਚ ਆਈ ਕਮਜ਼ੋਰੀ ਤੋਂ ਵੀ ਰਾਹਤ ਦਿਵਾਉਣ 'ਚ ਮੂੰਗੀ ਦੀ ਦਾਲ ਮਦਦਗਾਰ ਸਾਬਤ ਹੁੰਦੀ ਹੈ। ਕਿਸੇ ਵੀ ਬੀਮਾਰੀ ਤੋਂ ਬਾਅਦ ਸਰੀਰ ਕਮਜ਼ੋਰ ਹੋ ਜਾਂਦਾ ਹੈ। ਮੂੰਗ ਦੀ ਦਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।


ਡਾਇਬਟੀਜ਼ ਨੂੰ ਰੱਖੇ ਕੰਟਰੋਲ 
ਮੂੰਗੀ ਦੀ ਦਾਲ ਦੀ ਵਰਤੋਂ ਕਰਨ ਨਾਲ ਡਾਇਬਟੀਜ਼ ਕੰਟਰੋਲ 'ਚ ਰਹਿੰਦੀ ਹੈ। ਇਸ ਲਈ ਡਾਇਬਟੀਜ਼ ਦੇ ਰੋਗੀਆਂ ਨੂੰ ਇਸ ਦਾ ਇਸਤੇਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। 

 


ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਰੋਜ਼ਾਨਾ ਮੂੰਗੀ ਦੀ ਦਾਲ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।

shivani attri

This news is Content Editor shivani attri