ਇਲਾਇਚੀ ਵਾਲਾ ਪਾਣੀ ਕਰੇ ਮੂੰਹ ਦੀ ਬਦਬੂ ਦੂਰ, ਕਬਜ਼ ਤੋਂ ਵੀ ਦਿੰਦੈ ਛੁਟਕਾਰਾ

03/14/2020 5:42:53 PM

ਜਲੰਧਰ— ਛੋਟੀ ਇਲਾਇਚੀ ਦਾ ਇਸਤੇਮਾਲ ਹਰ ਘਰ 'ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਲਾਇਚੀ 'ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਦੇ ਇਲਾਵਾ ਭਰਪੂਰ ਖਣਿਜ ਪਦਾਰਥ ਹੁੰਦੇ ਹਨ ਜੋ ਪਾਚਨ 'ਚ ਸੁਧਾਰ ਕਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਰਾਹਤ ਦਿਵਾਉਣ 'ਚ ਵੀ ਮਦਦਗਾਰ ਹਨ। ਇਹ ਛੋਟੀ ਜਿਹੀ ਇਲਾਇਚੀ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਲੋਕਾਂ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਇਸ ਦੀ ਤਾਸੀਰ ਗਰਮ ਹੈ ਜਾਂ ਠੰਡੀ। ਜਦਕਿ ਸੱਚਾਈ ਇਹ ਹੈ ਕਿ ਛੋਟੀ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ। ਜਿੰਨੀ ਛੋਟੀ ਇਲਾਇਚੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ, ਉਨਾ ਹੀ ਇਸ ਦਾ ਪਾਣੀ ਵੀ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਇਲਾਇਚੀ ਖਾਣ ਦੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਪਾਣੀ ਪੀਣ ਦੇ ਫਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।

ਸਰਦੀ 'ਚ ਇਲਾਇਚੀ ਦੀ ਵਰਤੋਂ ਬੈਸਟ
ਆਯੁਰਵੇਦ ਮੁਤਾਬਕ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਬਾਡੀ 'ਚ ਗਰਮਾਹਟ ਬਣੀ ਰਹਿੰਦੀ ਹੈ। ਸਰਦੀ ਦੇ ਮੌਸਮ 'ਚ ਠੰਡ ਦਾ ਪ੍ਰਭਾਵ ਘੱਟ ਕਰਨ ਲਈ ਇਸ ਦਾ ਸੇਵਨ ਜ਼ਰੂਰ ਕਰੋ। ਰੋਜ਼ਾਨਾ ਰਾਤ ਨੂੰ 1 ਗਲਾਸ ਕੋਸੇ ਪਾਣੀ ਨਾਲ 2 ਇਲਾਇਚੀ ਜ਼ਰੂਰ ਖਾਓ।

ਮੂੰਹ ਦੀ ਬਦਬੂ ਕਰੇ ਖਤਮ
ਕਈ ਵਾਰ ਇਨਸਾਨ ਨੂੰ ਮੂੰਹ 'ਚੋਂ ਬਦਬੂ ਆਉਣ ਕਰਕੇ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰੀ ਇਲਾਇਚੀ ਦਾ ਪਾਣੀ ਮੂੰਹ 'ਚੋਂ ਬਦਬੂ ਖਤਮ ਕਰਨ 'ਚ ਬੇਹੱਦ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰ ਦੇ ਸਮੇਂ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਰਾਹਤ ਮਿਲੇਗੀ।

ਕਬਜ਼ ਤੋਂ ਦੇਵੇ ਛੁਟਕਾਰਾ
ਇਲਾਇਚੀ ਵਾਲਾ ਪਾਣੀ ਕਬਜ਼ ਤੋਂ ਰਾਹਤ ਦਿਵਾਉਣ 'ਚ ਵੀ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਬਜ਼ ਰਹਿੰਦੀ ਹੈ ਤਾਂ ਰੋਜ਼ਾਨਾ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ।

ਇਹ ਵੀ ਪੜ੍ਹੋ:  ਮਹਾਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

ਭੁੱਖ ਵਧਾਏ
ਇਲਾਇਚੀ ਵਾਲਾ ਪਾਣੀ ਭੁੱਖ ਵਧਾਉਣ 'ਚ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਫਿਰ ਰੋਜ਼ਾਨਾ ਤੁਹਾਨੂੰ ਇਕ ਗਿਲਾਸ ਇਲਾਇਚੀ ਵਾਲਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਲਾਇਚੀ ਵਾਲਾ ਪਾਣੀ ਮੂੰਹ ਦੇ ਛਾਲੇ ਵੀ ਖਤਮ ਕਰ ਦਿੰਦਾ ਹੈ।

ਗਲੇ ਦੀ ਇਨਫੈਕਸ਼ਨ ਕਰੇ ਦੂਰ
ਜੇਕਰ ਗਲੇ 'ਚ ਤਕਲੀਫ ਰਹਿੰਦੀ ਹੈ ਜਾਂ ਗਲਾ ਦਰਦ ਹੋ ਰਿਹਾ ਹੈ ਤਾਂ ਸਵੇਰੇ ਉੱਠਦੇ ਅਤੇ ਰਾਤ ਨੂੰ ਸੌਣ ਸਮੇਂ ਇਚਾਇਚੀ ਚਬਾ ਕੇ ਖਾਣ ਤੋਂ ਬਾਅਦ ਖੋੜ੍ਹਾ ਗਰਮ ਪਾਣੀ ਪੀਓ।

ਪੇਟ ਹੋ ਜਾਵੇਗਾ ਅੰਦਰ
ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ-1, ਬੀ-6ਅਤੇ ਵਿਟਾਮਿਨ-ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।

ਵਾਲਾਂ ਦਾ ਝੜਣਾ ਕਰੇ ਘੱਟ
ਪ੍ਰਦੂਸ਼ਣ ਦਾ ਅਟੈਕ, ਤਣਾਅ ਅਤੇ ਖਰਾਬ ਡਾਈਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਵਾਲ ਝੜਣ ਲੱਗਦੇ ਹਨ। ਪਰ ਇਹ ਉਪਾਅ ਵਾਲਾਂ ਨੂੰ ਝੜਣ ਤੋਂ ਰੋਕਣ 'ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋ ਸਕਦਾ ਹੈ। ਨਾਲ ਹੀ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਫਟੇ ਬੁੱਲ੍ਹ ਹੋਣਗੇ ਠੀਕ
ਬਦਲਦੇ ਮੌਸਮ 'ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ ਅਜਿਹੇ 'ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ 'ਚ ਦੋ ਵਾਰ ਲਗਾਓ। ਸੱਤ ਦਿਨਾਂ 'ਚ ਹੀ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।


ਪ੍ਰੈਗਨੈਂਸੀ 'ਚ ਫਾਇਦੇ
ਗਰਭਵਤੀ ਔਰਤਾਂ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਇਹ ਵੀ ਪੜ੍ਹੋ: ਗੰਜੇਪਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਕਰਨ ‘ਕਪੂਰ’ ਦੀ ਵਰਤੋਂ, ਹੋਣਗੇ ਕਈ ਫਾਇਦੇ

ਤਣਾਅ ਤੋਂ ਦੇਵੇ ਛੁਟਕਾਰਾ
ਇਲਾਇਚੀ ਚਬਾਉਣ ਨਾਲ ਹਾਰਮੋਨਜ਼ 'ਚ ਤੁਰੰਤ ਬਦਲਾਅ ਹੁੰਦਾ ਹੈ। ਇਸ ਨਾਲ ਤਣਾਅ ਤੋਂ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ:  ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕਰੋਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ, ਮਿਲੇਗਾ ਲਾਭ

shivani attri

This news is Content Editor shivani attri