ਬੁਖਾਰ ''ਚ ਪੀਓ ਮੋਸੰਮੀ ਦਾ ਜੂਸ, ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਲਾਭ

08/09/2022 6:18:50 PM

ਨਵੀਂ ਦਿੱਲੀ- ਬਦਲਦੇ ਮੌਸਮ ਦੇ ਨਾਲ ਸਭ ਤੋਂ ਪਹਿਲਾਂ ਸਿਹਤ ਪ੍ਰਭਾਵਿਤ ਹੁੰਦਾ ਹੈ। ਜਿਸ ਦੇ ਕਾਰਨ ਵਾਇਰਲ ਇੰਫੈਕਸ਼ਨਸ ਜਿਵੇਂ ਬੁਖਾਰ, ਖਾਂਸੀ, ਜੁਕਾਮ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਬੁਖਾਰ 'ਚ ਤੁਸੀਂ ਮੋਸੰਮੀ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ। ਇਸ 'ਚ ਐਂਟੀ-ਡਾਇਬਿਟਿਕ, ਐਂਟੀ-ਆਕਸੀਡੈਂਟਸ ਗੁਣ ਪਾਏ ਜਾਂਦੇ ਹਨ ਜੋ ਵਾਇਰਲ ਇੰਫੈਕਸ਼ਨ ਨੂੰ ਰੋਕ ਕੇ ਸਰੀਰ ਨੂੰ ਮਜ਼ਬੂਤ ਬਣਾਉਣ 'ਚ ਸਹਾਇਤਾ ਕਰਦੇ ਹਨ। ਮੋਸੰਮੀ ਦੇ ਜੂਸ 'ਚ ਕਾਰਬੋਹਾਈਡ੍ਰੇਟਸ,ਜਿੰਕ, ਕੈਲਸ਼ੀਅਮ, ਵਿਟਾਮਿਨ ਬੀ ਥਾਇਮੀਨ, ਆਇਰਨ, ਫਾਈਬਰ, ਪੋਟਾਸ਼ੀਅਮ, ਕਾਪਰ, ਫੋਲੇਟ ਵੀ ਕਾਫੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਹੋਰ ਵੀ ਕਈ ਫਾਇਦੇ ਹੋਣਗੇ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ 'ਚ...
ਭੁੱਖ ਵਧਾਏ
ਬੁਖਾਰ ਕਾਰਨ ਭੁੱਖ ਵੀ ਘੱਟ ਲੱਗਦੀ ਹੈ। ਭੁੱਖ ਨਾ ਲੱਗਣ ਕਾਰਨ ਸਰੀਰਕ ਸਮਰੱਥਾ 'ਚ ਵੀ ਕਮੀ ਆਉਣ ਲੱਗਦੀ ਹੈ। ਅਜਿਹੇ 'ਚ ਤੁਸੀਂ ਮੋਸੰਮੀ ਦੇ ਜੂਸ ਦਾ ਸੇਵਨ ਕਰ ਸਕਦੇ ਹੋ। 
ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚ ਊਰਜਾ ਅਤੇ ਤਾਕਤ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਤੁਹਾਡਾ ਸਰੀਰ ਡਿਟਾਕਸ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਸ ਦੀ ਨਿਯਮਿਤ ਰੂਪ ਨਾਲ ਵਰਤੋਂ ਕਰਨ ਨਾਲ ਲਾਰ ਗ੍ਰੰਥੀਆਂ ਉਤੇਜ਼ਿਤ ਹੁੰਦੀਆਂ ਹਨ, ਜਿਸ ਦੇ ਕਾਰਨ ਤੁਹਾਨੂੰ ਭੋਜਨ ਦਾ ਸਵਾਦ ਵੀ ਆਉਂਦਾ ਹੈ। ਮੋਸੰਮੀ ਦਾ ਜੂਸ ਪੀਣ ਨਾਲ ਤੁਹਾਡੇ ਅੰਦਰ ਖਾਣੇ ਦੀ ਵੀ ਇੱਛਾ ਹੁੰਦੀ ਹੈ।


ਇਮਿਊਨਿਟੀ ਕਰੇ ਮਜ਼ਬੂਤ
ਮੋਸੰਮੀ ਦੇ ਜੂਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਹ ਜੂਸ ਤੁਹਾਨੂੰ ਕਈ ਤਰ੍ਹਾਂ ਦੇ ਵਾਇਰਲ ਇੰਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਇਹ ਬੈਕਟੀਰੀਅਲ ਇਨਫੈਕਸ਼ਨ ਨੂੰ ਦੂਰ ਕਰਨ 'ਚ ਸਹਾਇਤਾ ਕਰਦਾ ਹੈ। 

ਉਲਟੀ ਤੋਂ ਦਿਵਾਏ ਰਾਹਤ
ਕਈ ਲੋਕਾਂ ਨੂੰ ਬੁਖਾਰ ਦੇ ਕਾਰਨ, ਉਲਟੀ ਅਤੇ ਜੀਅ ਮਚਲਾਉਣ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਇਸ ਦੇ ਕਾਰਨ ਵੀ ਸਰੀਰ 'ਚ ਕਾਫੀ ਕਮਜ਼ੋਰੀ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਮੋਸੰਮੀ ਦੇ ਜੂਸ ਦਾ ਸੇਵਨ ਕਰ ਸਕਦੇ ਹਨ। ਮੋਸੰਮੀ 'ਚ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ ਜੋ ਅਪਚ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਸਹਾਇਤਾ ਕਰਦੇ ਹਨ।


ਹੱਡੀਆਂ ਕਰੇ ਮਜ਼ਬੂਤ
ਲਗਾਤਾਰ ਬੁਖਾਰ ਆਉਣ ਕਾਰਨ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਜਿਸ ਕਾਰਨ ਪੈਰਾਂ 'ਚ ਦਰਦ ਅਤੇ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਅਜਿਹੇ 'ਚ ਤੁਸੀਂ ਮੋਸੰਮੀ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਸੋਮੰਮੀ ਦੇ ਜੂਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ, ਕੈਲਸ਼ੀਅਮ ਅਤੇ ਫੋਲਿਕ ਐਸਿਡ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ।


ਡਿਹਾਈਡ੍ਰੇਸ਼ਨ ਤੋਂ ਦਿਵਾਏ ਰਾਹਤ 

ਬੁਖਾਰ ਦੇ ਕਾਰਨ ਸਰੀਰ ਦਾ ਤਾਪਮਾਨ ਵੀ ਵਧ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਡਿਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਿਹਾਈਡ੍ਰੇਸ਼ਨ ਦੇ ਕਾਰਨ ਵੀ ਕਈ ਵਾਰ ਅਚਾਨਕ ਬੁਖਾਰ ਆਉਣਾ, ਇਲੈਕਟ੍ਰੋਲਾਈਟ ਦਾ ਅਸੁੰਤਲਿਤ ਹੋਣਾ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮੋਸੰਮੀ ਦੇ ਜੂਸ 'ਚ ਪਾਇਆ ਜਾਣ ਵਾਲਾ ਪੋਟਾਸ਼ੀਅਮ, ਮੈਗਨੀਸ਼ੀਅਮ ਬੁਖਾਰ ਦੌਰਾਨ ਸਰੀਰ 'ਚ ਖਤਮ ਹੋਏ ਇਲੈਕਟ੍ਰੋਲਾਈਟਸ ਨੂੰ ਬੈਲੇਂਸ ਕਰਨ 'ਚ ਵੀ ਮਦਦ ਕਰਦੇ ਹਨ।

Aarti dhillon

This news is Content Editor Aarti dhillon