ਨਹੀਂ ਸੁਣੇ ਹੋਣਗੇ ਜ਼ੀਰੇ ਦੇ ਇਹ ਅਣਗਿਣਤ ਫਾਇਦੇ

06/23/2016 2:08:14 PM

ਜਲੰਧਰ - ਜ਼ੀਰਾ ਮਸਾਲਿਆਂ ''ਚ ਅਹਿਮ ਮੰਨਿਆ ਜਾਂਦਾ ਹੈ। ਇਹ ਹਰ ਰਸੋਈ ਦੀ ਸ਼ਾਨ ਹੈ। ਜ਼ੀਰਾ ਖਾਣੇ ''ਚ ਸਵਾਦ ਨਾਲ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ। ਜੇਕਰ ਇਨ੍ਹਾਂ ਨੂੰ ਸਹੀ ਮਾਤਰਾ ਅਤੇ ਹੋਰ ਮਸਾਲਿਆਂ ਨਾਲ ਮਿਲਾ ਕੇ, ਇਸ ਦੇ ਕੁਦਰਤੀ ਗੁਣਾ ''ਚ ਵਾਧਾ ਕਰਕੇ ਵਰਤੋਂ ਕਰੀਏ ਤਾਂ ਇਸ ਦੇ ਲਾਭਾਂ ''ਚ ਕਈ ਗੁਣਾਂ ਵਾਧਾ ਹੋ ਸਕਦਾ ਹੈ। ਜ਼ੀਰਾ ਪਾਚਣ ਸ਼ਕਤੀ ਨੂੰ ਸਹੀ ਕਰਦਾ ਹੈ। ਜ਼ੀਰਾ ਤਿੰਨ ਤਰ੍ਹਾਂ ਦਾ ਹੁੰਦਾ ਹੈ ਸਫੈਦ, ਕਾਲਾ ਅਤੇ ਜੰਗਲੀ। ਆਓ ਜ਼ੀਰੇ ਦੇ ਗੁਣਾ ਬਾਰੇ ਜਾਣੀਏ।
ਭਾਰ ਘਟਾਏ :
ਜ਼ੀਰਾ ਭੋਜਨ ਦਾ ਸੁਆਦ ਤਾਂ ਵਧਾਉਂਦਾ ਹੀ ਹੈ। ਇਹ ਸਰੀਰ ਦਾ ਭਾਰ ਵੀ ਘੱਟ ਕਰਦਾ ਹੈ।
ਪਾਚਣ ਸ਼ਕਤੀ :
ਜ਼ੀਰੇ ''ਚ ਭੋਜਨ ਨੂੰ ਹਜ਼ਮ ਕਰਨ ਦੇ ਕੁਦਰਤੀ ਗੁਣ ਹੁੰਦੇ ਹਨ। ਇਸ ਨੂੰ ਭੋਜਨ ''ਚ ਵਰਤਣ ਨਾਲ ਭੋਜਨ ਅਸਾਨੀ ਨਾਲ ਪੱਚ ਜਾਂਦਾ ਹੈ।
ਪੇਟ ਨਾਲ ਜੁੜੀਆਂ ਸਮੱਸਿਆਵਾਂ :
ਇਸ ਦੀ ਵਰਤੋਂ ਨਾਲ ਦਸਤ, ਉਲਟੀ ਅਤੇ ਪੇਟ ਦਰਦ ਦੀ ਸਮੱਸਿਆਂ ਤੋਂ ਅਰਾਮ ਮਿਲਦਾ ਹੈ।
ਬਦਨ ਦਰਦ ਤੋਂ ਛੁਟਕਾਰਾ :
ਜ਼ੀਰੇ ਨੂੰ ਬਰੀਕ ਪੀਸ ਕੇ 3-3 ਗ੍ਰਾਮ ਪਾਣੀ ਦੇ ਨਾਲ, ਦਿਨ ''ਚ ਦੋ ਵਾਰ ਖਾਣ ਨਾਲ ਪੇਟ ਦਰਦ ਅਤੇ ਬਦਨ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਬਦਹਜ਼ਮੀ ਤੋਂ ਅਰਾਮ :
ਬਦਹਜ਼ਮੀ ਤੋਂ ਰਾਹਤ ਪਾਉਣ ਲਈ ਇਕ ਚੁਟਕੀ ਕੱਚੇ ਜ਼ੀਰੇ ਨੂੰ ਮੂੰਹ ''ਚ ਪਾ ਲਓ। ਜ਼ੀਰੇ ''ਚ ਮੌਜੂਦ ਐਟੀਂਸੈਪਟਿੱਕ ਤੱਤ ਛਾਤੀ ''ਚ ਜੰਮ੍ਹੇ ਰੇਸ਼ੇ ਨੂੰ ਬਾਹਰ ਕੱਢਣ ਲਈ ਮਦਦ ਕਰਦੇ ਹਨ।
ਲੀਵਰ ਮਜ਼ਬੂਤ :
ਜ਼ੀਰਾ ਖਾਣ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ ਅਤੇ ਲੀਵਰ ਮਜ਼ਬੂਤ ਹੁੰਦਾ ਹੈ।
ਕਬਜ਼ :
ਕਬਜ਼ ਦੀ ਸ਼ਿਕਾਇਤ ਹੋਣ ''ਤੇ ਜ਼ੀਰਾ, ਕਾਲੀ ਮਿਰਚ, ਸੁੰਡ ਅਤੇ ਕੜੀ ਪੱਤੇ ਦੇ ਪਾਊਡਰ ਨੂੰ ਬਰਾਬਰ ਮਾਤਰਾ ''ਚ ਲੈਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਕਬਜ਼ ਤੋਂ ਅਰਾਮ ਮਿਲਦਾ ਹੈ।
ਚਮੜੀ ਚਮਕਾਏ :
ਪਾਣੀ ''ਚ ਜ਼ੀਰਾ ਓਬਾਲ ਲਓ। ਇਸਨੂੰ ਛਾਣ ਕੇ ਠੰਡਾ ਕਰ ਲਓ। ਇਸ ਪਾਣੀ ਦੇ ਨਾਲ ਚਿਹਰਾ ਸਾਫ਼ ਕਰਨ ਨਾਲ ਚਮਕ ਆਉਂਦੀ ਹੈ।
ਦੰਦ ਦਰਦ :
ਜ਼ੀਰਾ ਪੀਸ ਕੇ ਇਸ ''ਚ ਕਾਲਾ ਨਮਕ ਮਿਲਾ ਕੇ, ਦੰਦਾਂ ਤੇ ਇਸ ਨਾਲ ਮਾਲਿਸ਼ ਕਰਨ ਨਾਲ ਦੰਦਾਂ ਦੇ ਦਰਦ ''ਚ ਅਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਦੀ ਸਮੱਸਿਆ ਵੀ ਠੀਕ ਹੁੰਦੀ ਹੈ।
ਖੂਨ ਦੀ ਕਮੀ :
ਜ਼ੀਰਾ ਆਇਰਨ ਦਾ ਸਭ ਤੋਂ ਵਧੀਆ ਸੋਮਾ ਹੈ। ਇਸ ਦੇ ਰੋਜ਼ਾਨਾ ਵਰਤੋਂ ਨਾਲ ਖੂਨ ਦੀ ਕਮੀ ਠੀਕ ਹੁੰਦੀ ਹੈ।